WhatsApp ਤੇ Instagram ਸਰਵਰ ਡਾਊਨ; ਦੁਨੀਆ ਭਰ ਦੇ ਯੂਜ਼ਰਸ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ

By  Aarti April 4th 2024 09:41 AM

Whatsapp And Instagram Servers Down: ਮੇਟਾ ਦੇ ਸਰਵਰ 'ਚ ਤਕਨੀਕੀ ਖਰਾਬੀ ਕਾਰਨ ਬੁੱਧਵਾਰ ਦੇਰ ਰਾਤ ਵਟਸਐਪ ਅਤੇ ਇੰਸਟਾਗ੍ਰਾਮ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਵਟਸਐਪ ਡਾਊਨ ਅਤੇ ਇੰਸਟਾਗ੍ਰਾਮ ਡਾਊਨ ਟਰੈਂਡ ਕਰਨ ਲੱਗੇ ਹਨ। ਯੂਜ਼ਰਸ ਨੂੰ ਆਪਣੇ ਅਕਾਊਂਟ 'ਚ ਲੌਗਇਨ ਕਰਨ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਬੁੱਧਵਾਰ ਰਾਤ ਕਰੀਬ 11.45 ਵਜੇ ਵਟਸਐਪ ਸੇਵਾ ਵੱਡੇ ਪੱਧਰ 'ਤੇ ਬੰਦ ਹੋ ਗਈ। ਇਸ ਨਾਲ ਦੁਨੀਆ ਭਰ ਦੇ ਬਹੁਤ ਸਾਰੇ ਉਪਭੋਗਤਾ ਪ੍ਰਭਾਵਿਤ ਹੋਏ ਹਨ। ਵਟਸਐਪ ਜਾਂ ਇਸਦੇ ਵੈਬ ਸੰਸਕਰਣ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਇੱਕ 'ਐਰਰ ਮੈਸੇਜ' ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਸੇਵਾ ਉਪਲਬਧ ਨਹੀਂ ਹੈ। ਉਪਭੋਗਤਾਵਾਂ ਨੇ ਫੇਸਬੁੱਕ ਸਮੇਤ ਵੱਖ-ਵੱਖ ਇੰਟਰਨੈਟ ਮੀਡੀਆ ਪਲੇਟਫਾਰਮਾਂ 'ਤੇ ਵਟਸਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਬਾਰੇ ਪੋਸਟ ਕੀਤਾ।

ਇਸ ਦੌਰਾਨ ਲੋਕਾਂ ਨੇ ਵਟਸਐਪ ਕਨੈਕਟੀਵਿਟੀ 'ਚ ਸਮੱਸਿਆਵਾਂ ਬਾਰੇ ਵੈੱਬਸਾਈਟ ਮਾਨੀਟਰਿੰਗ ਸਰਵਿਸ ਡਾਊਨਡਿਟੈਕਟਰ 'ਤੇ ਪੋਸਟ ਵੀ ਕੀਤੀ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ਵਿੱਚ 20,000 ਤੋਂ ਵੱਧ ਉਪਭੋਗਤਾਵਾਂ ਨੇ ਡਾਊਨ ਡਿਟੈਕਟਰ 'ਤੇ ਵਟਸਐਪ ਦੀ ਵਰਤੋਂ ਕਰਨ ਵਿੱਚ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। ਅਮਰੀਕਾ ਵਿੱਚ ਲਗਭਗ 12,000 ਉਪਭੋਗਤਾਵਾਂ, ਯੂਕੇ ਵਿੱਚ 46,000 ਅਤੇ ਬ੍ਰਾਜ਼ੀਲ ਵਿੱਚ 42,000 ਤੋਂ ਵੱਧ ਉਪਭੋਗਤਾਵਾਂ ਨੇ ਇਸ ਤਰ੍ਹਾਂ ਦੀਆਂ ਪੋਸਟਾਂ ਕੀਤੀਆਂ ਹਨ।

ਇਹ ਵੀ ਪੜ੍ਹੋ: ਛੇਤੀ ਖਰਾਬ ਹੋ ਜਾਂਦੇ ਹਨ ਨਾਨ-ਸਟਿੱਕ ਭਾਂਡੇ ? ਵਰਤੋਂ ਇਹ 4 ਨੁਕਤੇ, ਸਾਲਾਂ ਤੱਕ ਨਹੀਂ ਹੋਣਗੇ ਖ਼ਰਾਬ

Related Post