PPF ਖਾਤੇ ਦਾ ਲਾਭ ਲੈਣ ਲਈ ਤੁਹਾਨੂੰ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ
Jasmeet Singh
February 29th 2024 07:00 AM
Public Provident Fund Account: ਲੋਕ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਚਤ ਅਤੇ ਨਿਵੇਸ਼ ਕਰਦੇ ਹਨ ਬਹੁਤੇ ਲੋਕ ਸਟਾਕ ਮਾਰਕੀਟ 'ਚ ਨਿਵੇਸ਼ ਕਰਦੇ ਹਨ, ਵੈਸੇ ਤਾਂ ਇਸ 'ਚ ਬਹੁਤ ਜੋਖਮ ਹੁੰਦਾ ਹੈ। ਦਸ ਦਈਏ ਕਿ ਅਜਿਹੀ ਸਥਿਤੀ 'ਚ ਬਹੁਤੇ ਲੋਕ ਪਬਲਿਕ ਪ੍ਰੋਵੀਡੈਂਟ ਫੰਡ (PPF) 'ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਵੀ ਭਵਿੱਖ ਦੀਆਂ ਲੋੜਾਂ ਲਈ ਆਮਦਨ ਕਮਾਉਣਾ ਜਾਰੀ ਰੱਖਣ ਲਈ ਇਹ ਬਹੁਤ ਵਧੀਆ ਵਿਕਲਪ ਹੈ।
PPF ਇੱਕ ਰਿਟਾਇਰਮੈਂਟ ਸੇਵਿੰਗ ਸਕੀਮ ਹੈ। ਜਿਸ 'ਚ ਭਾਰਤ ਸਰਕਾਰ ਰਿਟਰਨ ਦੀ ਗਾਰੰਟੀ ਦਿੰਦੀ ਹੈ। ਨਾਲ ਹੀ ਇਸ 'ਚ ਟੈਕਸ ਦਾ ਲਾਭ ਵੀ ਮਿਲਦਾ ਹੈ। ਦਸ ਦਈਏ ਕਿ ਤੁਸੀਂ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਟੈਕਸ ਕਟੌਤੀ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਮੌਜੂਦਾ ਸਮੇਂ 'ਚ ਸਰਕਾਰ PPF 'ਚ 8.65 ਫੀਸਦੀ ਵਿਆਜ ਦਿੰਦੀ ਹੈ। ਤਾਂ ਆਉ ਜਾਂਦੇ ਹਾਂ PPF ਫੰਡ ਨਾਲ ਜੁੜੀ ਉਹ ਜਾਣਕਾਰੀ ਬਾਰੇ ਜਿਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ ਹਨ
PPF ਖਾਤੇ ਬਾਰੇ ਮਹੱਤਵਪੂਰਨ ਗੱਲਾਂ
- PPF 'ਚ ਵਿਆਜ ਦੀ ਗਣਨਾ ਹਰ ਮਹੀਨੇ ਦੀ 5 ਤਰੀਕ ਅਤੇ ਆਖਰੀ ਮਿਤੀ ਦੇ ਵਿਚਕਾਰ ਘੱਟੋ-ਘੱਟ ਬਕਾਇਆ ਰਕਮ 'ਤੇ ਕੀਤੀ ਜਾਂਦੀ ਹੈ। ਇਸ ਲਈ ਖਾਤਾ ਧਾਰਕ ਨੂੰ 5 ਤਾਰੀਖ ਤੋਂ ਪਹਿਲਾਂ ਯੋਗਦਾਨ ਪਾਉਣਾ ਚਾਹੀਦਾ ਹੈ। ਨਾਲ ਹੀ ਜੇਕਰ ਤੁਸੀਂ ਪੈਸਾ ਕਢਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਮਹੀਨੇ ਦੀ 5 ਤਾਰੀਖ ਤੋਂ ਬਾਅਦ ਹੀ ਕਢਵਾਉਣਾ ਚਾਹੀਦਾ ਹੈ।
- ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਨਾਲ ਸਾਂਝੇ ਤੌਰ 'ਤੇ PPF ਖਾਤਾ ਨਹੀਂ ਖੋਲ੍ਹ ਸਕਦੇ। ਤੁਸੀਂ ਕਿਸੇ ਸਾਥੀ ਦੇ ਨਾਲ ਬੱਚਤ ਖਾਤਾ ਜਾਂ ਚਾਲੂ ਖਾਤਾ ਖੋਲ੍ਹ ਸਕਦੇ ਹੋ, ਪਰ ਪੀ.ਪੀ.ਐਫ. ਖਾਤਾ ਸਿਰਫ ਕਰਮਚਾਰੀ ਦੇ ਨਾਮ 'ਤੇ ਖੋਲ੍ਹਿਆ ਜਾਂਦਾ ਹੈ।
- ਤੁਸੀਂ ਆਪਣੇ ਨਾਬਾਲਗ ਬੱਚਿਆਂ ਦੇ ਨਾਮ 'ਤੇ PPF ਖਾਤਾ ਵੀ ਖੋਲ੍ਹ ਸਕਦੇ ਹੋ। ਜੇਕਰ ਸਰਪ੍ਰਸਤ ਕੋਲ ਪਹਿਲਾਂ ਹੀ ਪੀ.ਐਫ. ਖਾਤਾ ਹੈ, ਤਾਂ ਸਰਪ੍ਰਸਤ ਬੱਚੇ ਦੇ ਖਾਤੇ 'ਚ 1.50 ਲੱਖ ਰੁਪਏ ਸਾਲਾਨਾ ਜਮ੍ਹਾਂ ਕਰ ਸਕਦਾ ਹੈ।
- ਜੇਕਰ ਨਾਬਾਲਗ ਦੇ ਖਾਤੇ 'ਚ ਯੋਗਦਾਨ ਮਾਤਾ-ਪਿਤਾ ਦੀ ਆਮਦਨ ਤੋਂ ਆਉਂਦਾ ਹੈ, ਤਾਂ ਉਹ ਆਮਦਨ ਕਰ ਕਾਨੂੰਨ ਦੀ 80C ਦੇ ਤਹਿਤ ਟੈਕਸ ਛੋਟ ਦਾ ਲਾਭ ਲੈ ਸਕਦਾ ਹੈ।
- ਦਸ ਦਈਏ ਕਿ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਹੈ, ਤਾਂ ਖਾਤੇ ਨੂੰ ਨਾਬਾਲਗ ਤੋਂ ਬਾਲਗ 'ਚ ਬਦਲਣਾ ਜ਼ਰੂਰੀ ਹੁੰਦਾ ਹੈ। ਜਿਸ ਲਈ ਤੁਹਾਨੂੰ ਇਕ ਅਰਜ਼ੀ ਦੇਣੀ ਹੋਵੇਗੀ। ਇਸ 'ਚ ਨਾਬਾਲਗ ਦੇ ਦਸਤਖਤ ਸਰਪ੍ਰਸਤ ਦੁਆਰਾ ਤਸਦੀਕ ਕੀਤੇ ਜਾਂਦੇ ਹਨ। ਜਿਸ ਤੋਂ ਬਾਅਦ ਖਾਤਾ ਇੱਕ ਬਾਲਗ ਦੁਆਰਾ ਚਲਾਇਆ ਜਾਂਦਾ ਹੈ।
- ਕੋਈ ਵੀ NRI ਨਵਾਂ PPF ਖਾਤਾ ਖੋਲ੍ਹ ਸਕਦਾ ਹੈ, ਪਰ ਨਾਲ ਹੀ ਜੇਕਰ NRI ਕੋਲ ਪੁਰਾਣਾ PF ਖਾਤਾ ਹੈ ਤਾਂ ਉਹ ਇਸਨੂੰ ਜਾਰੀ ਰੱਖ ਸਕਦਾ ਹੈ।
- ਜਦੋਂ ਤੁਸੀਂ ਆਪਣੇ PF ਖਾਤੇ 'ਚ 7 ਸਾਲਾਂ ਤੋਂ ਲਗਾਤਾਰ ਨਿਵੇਸ਼ ਕਰ ਰਹੇ ਹੋ, ਤਾਂ ਤੁਸੀਂ ਇਸ 'ਚੋ ਅੰਸ਼ਕ ਨਿਕਾਸੀ ਕਰ ਸਕਦੇ ਹੋ। ਜੋ ਕਿ ਟੈਕਸ ਮੁਕਤ ਹੋਵੇਗੀ।
- ਪੀ.ਐਫ. ਖਾਤੇ ਦੇ 15 ਸਾਲ ਪੂਰੇ ਹੋਣ ਤੋਂ ਬਾਅਦ, ਤੁਸੀਂ ਇਸ 'ਚੋ ਪੂਰੀ ਰਕਮ ਕਢਵਾ ਸਕਦੇ ਹੋ। ਦਸ ਦਈਏ ਕਿ ਖਾਤੇ ਤੋਂ ਕਢਵਾਈ ਗਈ ਸਾਰੀ ਰਕਮ ਟੈਕਸ ਮੁਕਤ ਹੋਵੇਗੀ।
- ਪੀ.ਐਫ. ਖਾਤੇ ਦੀ ਮਿਆਦ ਪੂਰੀ ਹੋਣ ਦੀ ਮਿਆਦ 15 ਸਾਲ ਹੈ। ਤੁਸੀਂ 15 ਸਾਲ ਬਾਅਦ ਵੀ ਇਸ 'ਚ ਨਿਵੇਸ਼ ਕਰਨਾ ਜਾਰੀ ਰੱਖ ਸਕਦੇ ਹੋ। ਜਿਸ ਲਈ ਤੁਹਾਨੂੰ ਇਕ ਫਾਰਮ ਜਮ੍ਹਾਂ ਕਰਨ ਦੀ ਲੋੜ ਹੋਵੇਗੀ।