ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰਾ ਵਿਸ਼ਵ ਉੱਤੇ ਪਿਆ। ਕੋਰੋਨਾ ਕਰਕੇ ਮਨੁੱਖੀ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆ ਹਨ। ਕਈ ਜੋੜੀਆ ਦੇ ਮਨ ਵਿਚ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੋਰੋਨਾ ਦਾ ਉਨ੍ਹਾਂ ਦੀ ਵਿਆਹੁਤਾ ਲਾਈਫ ਉੱਤੇ ਕੀ ਅਸਰ ਪਵੇਗਾ। ਕੋਰੋਨਾ ਦੇ ਪ੍ਰਭਾਵ ਕਈ ਤਰ੍ਹਾਂ ਦੇ ਹਨ। ਕਈ ਵਿਆਹਤਿਆ ਦੇ ਅੰਦਰ ਡਰ ਹੈ ਕਿ ਉਨ੍ਹਾਂ ਦੇ ਸਰੀਰਕ ਸੰਬੰਧਾਂ ਉੱਤੇ ਵੀ ਅਸਰ ਨਾ ਪੈ ਜਾਵੇ।
ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟ ਕਾਰਨ ਤੁਹਾਡੇ ਦਿਮਾਗ ਉੱਤੇ ਤਣਾਅ ਦਾ ਲੈਵਲ ਵੱਧ ਰਿਹਾ ਹੈ। ਤਣਾਅ ਇਕ ਅਜਿਹੀ ਸਥਿਤੀ ਹੈ ਜਿਸ ਵਿੱਚ ਮਨੁੱਖ ਦੇ ਮਨ ਦੀ ਪ੍ਰਸਥਿਤੀ ਬਦਲ ਜਾਂਦੀ ਹੈ।ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਮਨੁੱਖ ਨੂੰ ਜਿਆਦਾ ਤਣਾਅ ਹੋਵੇਗਾ ਉਸ ਵਖਤ ਉਸ ਦੇ ਮਨ ਵਿਚੋਂ ਸਰੀਰਕ ਸਬੰਧ ਲਈ ਦਿਲਚਸਪੀ ਘੱਟ ਜਾਂਦੀ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਕੋਈ ਵੀ ਵਿਅਕਤੀ ਜ਼ਿਆਦਾ ਕੰਮ ਕਰਦਾ ਹੈ ਅਤੇ ਉਸਦਾ ਸਰੀਰ ਥੱਕ ਜਾਂਦਾ ਹੈ ਉਸ ਵਖਤ ਵੀ ਉਸਦੀ ਸੈਕਸ ਲਾਈਫ ਉੱਤੇ ਅਸਰ ਪੈਂਦਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਕਈ ਮਰਦਾਂ ਵਿੱਚ ਡਿਸਫੰਕਸ਼ਨ ਦੀ ਸਮੱਸਿਆਂ ਸਾਹਮਣੇ ਆਉਂਦੀ ਹੈ। ਮਨ ਵਿੱਚ ਉਦਾਸੀ ਹੁੰਦੀ ਹੈ ਅਤੇ ਜੀਵਨਸਾਥੀ ਨਾਲ ਰਿਸ਼ਤਾ ਵਿੱਚ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ।
ਕੋਰੋਨਾ ਕਾਰਨ ਜਿੱਥੇ ਮਨ ਵਿੱਚ ਨਿਰਾਸ਼ਤਾ ਆਉਂਦੀ ਹੈ ਅਤੇ ਉੱਥੇ ਹੀ ਸਰੀਰਕ ਕਮਜ਼ੋਰੀ ਵੀ ਆਉਂਦੀ ਹੈ। ਜਦੋਂ ਸਰੀਰ ਵਿੱਚ ਤੱਤਾਂ ਦੀ ਕਮਜ਼ੋਰੀ ਆਉਂਦੀ ਹੈ ਉਸ ਕਾਰਨ ਇਕ-ਦੂਜੇ ਪ੍ਰਤੀ ਖਿੱਚ ਘੱਟ ਜਾਂਦੀ ਹੈ। ਆਪਣੀ ਵਿਆਹੁਤਾ ਲਾਈਫ ਨੂੰ ਵਧੀਆ ਬਣਾਉਣ ਲਈ ਹੇਠ ਲਿਖੇ ਟਿਪਸ ਉੱਤੇ ਧਿਆਨ ਦੇਣਾ ਚਾਹੀਦਾ ਹੈ:-
ਸਿਹਤ ਨੂੰ ਠੀਕ ਰੱਖਣ ਲਈ ਭੋਜਨ ਸਮੇਂ ਉੱਤੇ ਖਾਓ
ਹਰ ਰੋਜ਼ ਨਿਯਮਿਤ ਸਮੇਂ ਉੱਤੇ ਸੈਰ ਕਰੋ
ਭੋਜਨ ਵਿੱਚ ਫਲਾਂ ਦੀ ਵਰਤੋਂ ਕਰੋ
ਆਪਣੇ ਜੀਵਨਸਾਥੀ ਨਾਲ ਪਲ ਗੁਜ਼ਾਰੋ
ਨਸ਼ਿਆ ਤੋਂ ਦੂਰ ਰਹੋ