Income Tax Refund : ਸਮੇਂ 'ਤੇ ਇਨਕਮ ਟੈਕਸ ਰਿਟਰਨ ਭਰਨ 'ਤੇ ਵੀ ਟੈਕਸ ਰਿਫੰਡ ਨਾ ਆਵੇ ਤਾਂ ਕੀ ਕਰਨਾ ਚਾਹੀਦਾ ਹੈ? ਜਾਣੋ

ਇਨਕਮ ਟੈਕਸ ਰਿਟਰਨ ਭਰਨ 'ਤੇ ਵੀ ਜੇਕਰ ਟੈਕਸ ਰਿਫੰਡ ਨਾ ਆਵੇ ਤਾਂ ਕੀ ਕਰਨਾ ਚਾਹੀਦਾ ਹੈ? ਪੜ੍ਹੋ ਪੂਰੀ ਖ਼ਬਰ...

By  Dhalwinder Sandhu July 8th 2024 08:10 AM

Income Tax Refund: ਵੈਸੇ ਤਾਂ ਇਨਕਮ ਟੈਕਸ ਰਿਟਰਨ ਭਰਨ ਤੋਂ ਬਾਅਦ, ਜ਼ਿਆਦਾਤਰ ਹਰ ਕੋਈ ਰਿਫੰਡ ਦੀ ਉਡੀਕ ਕਰਦਾ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਟੈਕਸ ਰਿਫੰਡ ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ। ਦੱਸ ਦਈਏ ਕਿ ਆਮਦਨ ਕਰ ਵਿਭਾਗ ਵਾਧੂ ਟੈਕਸ ਵਾਪਸ ਕਰਦਾ ਹੈ। ਨਾਲ ਹੀ ਜਦੋਂ ਟੈਕਸਦਾਤਾ ITR ਫਾਈਲ ਕਰਦੇ ਸਮੇਂ ਕਟੌਤੀ ਦਾ ਐਲਾਨ ਕਰਦਾ ਹੈ, ਤਾਂ ਵਿਭਾਗ ਦੁਆਰਾ ਵਾਧੂ ਟੈਕਸ ਵਾਪਸ ਕਰ ਦਿੱਤਾ ਜਾਂਦਾ ਹੈ। ਪਰ ਕਈ ਵਾਰ ਟੈਕਸਦਾਤਾ ਨੂੰ ਟੈਕਸ ਰਿਫੰਡ ਵਾਪਸ ਨਹੀਂ ਮਿਲਦਾ। ਤਾਂ ਆਉ ਜਾਣਦੇ ਹਾਂ ਸਮੇਂ 'ਤੇ ਇਨਕਮ ਟੈਕਸ ਰਿਟਰਨ ਭਰਨ 'ਤੇ ਵੀ ਜੇਕਰ ਟੈਕਸ ਰਿਫੰਡ ਨਾ ਆਵੇ ਤਾਂ ਕੀ ਕਰਨਾ ਚਾਹੀਦਾ ਹੈ?

ਰਿਫੰਡ ਕਿੰਨ੍ਹੇ ਦਿਨਾਂ 'ਚ ਆਉਂਦਾ ਹੈ?

ਮਾਹਿਰਾਂ ਮੁਤਾਬਕ ਟੈਕਸ ਰਿਫੰਡ 'ਚ ਕਰੀਬ 4 ਤੋਂ 5 ਹਫਤੇ ਦਾ ਸਮਾਂ ਲੱਗਦਾ ਹੈ। ਦਸ ਦਈਏ ਕਿ ਟੈਕਸ ਰਿਫੰਡ ਪ੍ਰਾਪਤ ਕਰਨ ਲਈ, ਤੁਹਾਨੂੰ ਨਾ ਸਿਰਫ ITR ਭਰਨੀ ਹੋਵੇਗੀ ਸਗੋਂ ਇਸਦੀ ਈ-ਵੈਰੀਫਿਕੇਸ਼ਨ ਵੀ ਕਰਨੀ ਪਵੇਗੀ। ਕਿਉਂਕਿ ਇਸ ਤੋਂ ਬਿਨਾਂ ਤੁਹਾਡੀ ITR ਵੈਧ ਨਾ ਹੋਵੇ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ITR ਫਾਈਲ ਕੀਤੀ ਹੈ ਪਰ ਇਸਦੀ ਈ-ਵੈਰੀਫਿਕੇਸ਼ਨ ਨਹੀਂ ਕੀਤੀ, ਤਾਂ ਤੁਹਾਡੀ ITR ਵੈਧ ਨਹੀਂ ਹੋਵੇਗੀ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਟੈਕਸ ਰਿਫੰਡ ਈ-ਵੇਰੀਫਿਕੇਸ਼ਨ ਤੋਂ ਬਾਅਦ 4 ਤੋਂ 5 ਹਫ਼ਤਿਆਂ 'ਚ ਟੈਕਸਦਾਤਾਵਾਂ ਦੇ ਖਾਤੇ 'ਚ ਵਾਪਸ ਕਰ ਦਿੱਤਾ ਜਾਂਦਾ ਹੈ।

ਜੇਕਰ ਟੈਕਸ ਰਿਫੰਡ ਨਾ ਆਵੇ ਤਾਂ ਕੀ ਕਰਨਾ ਚਾਹੀਦਾ ਹੈ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਈ ਵਾਰ ਟੈਕਸਦਾਤਾ ITR 'ਚ ਗਲਤ ਜਾਣਕਾਰੀ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਦਾ ਰਿਫੰਡ ਮਿਲਣ 'ਚ ਦੇਰੀ ਹੁੰਦੀ ਹੈ ਜਾਂ ਇਹ ਫੇਲ ਹੋ ਜਾਂਦੀ ਹੈ। ਮਾਹਿਰਾਂ ਮੁਤਾਬਕ ਜੇਕਰ ਤੁਹਾਡਾ ਰਿਫੰਡ 4 ਤੋਂ 5 ਹਫਤਿਆਂ ਦੇ ਅੰਦਰ ਨਹੀਂ ਆਉਂਦਾ ਹੈ, ਤਾਂ ਤੁਹਾਨੂੰ ਇੱਕ ਵਾਰ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਰਿਫੰਡ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਇਹ ਰਿਫੰਡ ਅਸਫਲਤਾ ਦਿਖਾਉਂਦਾ ਹੈ ਤਾਂ ਤੁਹਾਨੂੰ ਦੁਬਾਰਾ ਟੈਕਸ ਰਿਫੰਡ ਲਈ ਬੇਨਤੀ ਕਰਨੀ ਪਵੇਗੀ।

ਟੈਕਸ ਰਿਫੰਡ ਲਈ ਦੁਬਾਰਾ ਬੇਨਤੀ ਕਰਨ ਦਾ ਤਰੀਕਾ 

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਈ-ਫਾਈਲਿੰਗ ਪੋਰਟਲ 'ਤੇ ਜਾਣਾ ਹੋਵੇਗਾ ਅਤੇ ਸਰਵਿਸ ਬੇਨਤੀਆਂ ਦਾ ਵਿਕਲਪ ਚੁਣਨਾ ਹੋਵੇਗਾ।
  • ਫਿਰ ਰਿਫੰਡ ਰੀਸਿਊ ਦੇ ਵਿਕਲਪ ਨੂੰ ਚੁਣ ਕੇ ਰਿਫੰਡ ਰੀਸਿਊ ਲਈ ਬੇਨਤੀ ਕਰਨੀ ਹੋਵੇਗੀ।
  • ਇਸ ਤੋਂ ਬਾਅਦ ਤੁਹਾਨੂੰ ਰਿਕਾਰਡ ਨੂੰ ਚੁਣਨਾ ਹੋਵੇਗਾ ਅਤੇ ਦੁਬਾਰਾ ਜਾਰੀ ਕਰਨ ਦੀ ਬੇਨਤੀ ਨੂੰ ਚੁਣਨਾ ਹੋਵੇਗਾ।
  • ਫਿਰ ਆਪਣੇ ਖਾਤੇ ਦੀ ਚੋਣ ਕਰੋ ਅਤੇ ਈ-ਫਾਈਲਿੰਗ ਪੋਰਟਲ ਰਾਹੀਂ ਬੈਂਕ ਖਾਤੇ ਨੂੰ ਪ੍ਰਮਾਣਿਤ ਕਰੋ।
  • ਬੈਂਕ ਖਾਤੇ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ ਤੁਹਾਨੂੰ Proceed to Verification ਦੇ ਵਿਕਲਪ ਨੂੰ ਚੁਣਨਾ ਹੋਵੇਗਾ ਅਤੇ ਈ-ਵੈਰੀਫਿਕੇਸ਼ਨ ਦੇ ਤਰੀਕਿਆਂ ਨੂੰ ਚੁਣਨਾ ਹੋਵੇਗਾ।
  • ਅੰਤ 'ਚ ਤੁਹਾਨੂੰ Continue ਨੂੰ ਚੁਣਨਾ ਹੋਵੇਗਾ, ਜਿਸ ਤੋਂ ਬਾਅਦ ਰਿਫੰਡ ਮੁੜ ਜਾਰੀ ਕਰਨ ਦੀ ਬੇਨਤੀ ਇਨਕਮ ਟੈਕਸ ਵਿਭਾਗ ਕੋਲ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ: Puri jagannath Rath Yatra : ਜਗਨਨਾਥ ਰੱਥ ਯਾਤਰਾ ਦੌਰਾਨ ਮੱਚੀ ਭਗਦੜ, ਇੱਕ ਸ਼ਰਧਾਲੂ ਦੀ ਮੌਤ, 400 ਦੇ ਕਰੀਬ ਜ਼ਖ਼ਮੀ

Related Post