ਸਮੁੰਦਰੀ ਡਾਕੂਆਂ ਦੀਆਂ ਅੱਖਾਂ 'ਤੇ ਕਾਲੀ ਪੱਟੀ ਦਾ ਕੀ ਰਾਜ਼ ਹੈ; ਅਸਲੀਅਤ ਜਾਂ ਸਿਰਫ਼ ਇੱਕ ਧੋਖਾ?

By  Shameela Khan August 22nd 2023 12:02 PM -- Updated: August 22nd 2023 12:04 PM

Pirates Eye Patch: ਤੁਸੀਂ ਹਾਲੀਵੁੱਡ ਫਿਲਮਾਂ ਵਿਚ ਸਮੁੰਦਰੀ ਡਾਕੂਆਂ ਦੀ ਇੱਕ ਅੱਖ 'ਤੇ ਕਾਲੇ ਪੈਚ ਦੇਖੇ ਹੋਣਗੇ, ਪਰ ਕੀ ਤੁਸੀਂ ਜਾਣਦੇ ਹੋਂ ਕਿ ਆਖ਼ਿਰਕਾਰ ਇਸਦੀ ਵਰਤੋ ਕਿਉਂ ਕੀਤੀ ਜਾਂਦੀ ਹੈ। ਬਹੁਤ ਸਾਰੇ ਮਾਹਿਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਪਿਛੇ ਕੋਈ ਠੋਸ ਵਜ੍ਹਾ ਨਹੀਂ ਹੈ ਅਤੇ ਨਾ ਹੀ ਇਸਦੇ ਪਿੱਛੇ ਕੋਈ ਖ਼ਾਸ ਇਤਿਹਾਸ ਹੈ ਇਹ ਸਿਰਫ਼ ਲੇਖਕਾਂ ਦੀ ਕਲਪਨਾ ਤੇ ਆਧਾਰਿਤ ਹੈ। ਕਿਉਂਕਿ ਬਹੁਤ ਸਾਰੇ ਨਾਵਲਕਾਰਾਂ ਅਤੇ ਕਹਾਣੀਕਾਰਾਂ ਨੇ ਇਨ੍ਹਾਂ ਦੀ ਤਸਵੀਰ ਇਸ ਤਰ੍ਹਾਂ ਹੀ ਪੇਸ਼ ਕੀਤੀ ਹੈ। 


ਆਮ ਤੌਰ ਤੇ ਅਸੀਂ ਸਿਲਵਰ ਸਕ੍ਰੀਨ ਤੇ ਵੀ ਸਮੁੰਦਰੀ ਡਾਕੂਆਂ ਦੀ ਇੱਕ ਖ਼ਾਸ ਕਿਸਮ ਦੀ ਤਸਵੀਰ ਦੀ ਵੇਖੀ ਹੈ ਜਿਸ ਵਿੱਚ ਉਨ੍ਹਾਂ ਦੀ ਇੱਕ ਅੱਖ ਤੇ ਕਾਲੀ ਪੱਟੀ, ਵਧੀ ਹੋਈ ਦਾੜ੍ਹੀ 'ਤੇ ਇੱਕ ਖ਼ਾਸ ਕਿਸਮ ਦਾ ਪਹਿਰਾਵਾ ਪਾਇਆ ਹੁੰਦਾ ਹੈ। ਕੁੱਝ ਲੋਕ ਇਸਨੂੰ ਅਸਲੀਅਤ ਮੰਨਦੇ ਹਨ। ਉਹ ਕਹਿੰਦੇ ਹਨ ਕਿ ਇਸ ਪਿੱਛੇ ਇਤਿਹਾਸ ਲੁਕਿਆ ਹੋਇਆ ਹੈ ਜਦਕਿ ਕੁੱਝ ਕਹਿੰਦੇ ਹਨ ਕਿ ਇਹ ਫਰਜ਼ੀ ਹੈ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸਮੁੰਦਰੀ ਡਾਕੂਆਂ ਦੇ ਇਸ ਰੂਪ ਦੀ ਕਲਪਨਾ ਕੀਤੀ ਗਈ ਸੀ ਅਤੇ ਸਹੂਲਤ ਲਈ ਕਿਤਾਬਾਂ ਅਤੇ ਫਿਲਮਾਂ ਦੇ ਪਰਦੇ 'ਤੇ ਲਿਆਂਦਾ ਗਿਆ ਸੀ। ਇਤਿਹਾਸਕ ਤੌਰ 'ਤੇ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਮੁੰਦਰੀ ਡਾਕੂਆਂ ਨੇ ਇੱਕ ਅੱਖ ਉੱਤੇ ਕਾਲੀ ਪੱਟੀ ਬੰਨ੍ਹੀ ਹੁੰਦੀ ਸੀ।

ਕੁੱਝ ਖੋਜਾਰਥੀਆਂ ਦਾ ਕਹਿਣਾ ਹੈ ਕਿ ਸਮੁੰਦਰੀ ਡਾਕੂ ਜਹਾਜ਼ਾਂ ਦੀ ਵੀ ਵਰਤੋਂ ਕਰਦੇ ਸਨ। ਕਦੇ ਉਹ ਡੇਕ 'ਤੇ ਰਹਿੰਦਾ ਸੀ ਅਤੇ ਕਦੇ ਡੇਕ ਤੋਂ ਹੇਠਾਂ ਚਲਾ ਜਾਂਦਾ ਸੀ। ਅਜਿਹੀ ਹਾਲਤ ਵਿੱਚ ਚਾਨਣ ਤੋਂ ਹਨੇਰੇ ਵੱਲ ਵੇਖਣ ਵਿੱਚ ਮੁਸ਼ਕਲ ਆਉਂਦੀ ਸੀ। ਉਸ ਮੁਸੀਬਤ ਤੋਂ ਬਚਣ ਲਈ ਉਹ ਇਕ ਅੱਖ 'ਤੇ ਕਾਲੀ ਪੱਟੀ ਬੰਨ੍ਹਦੇ ਸੀ ਤਾਂ ਜੋ ਉਹ ਇੱਕ ਅੱਖ ਰਾਹੀਂ ਦੋਵੇਂ ਸਥਿਤੀਆਂ ਦਾ ਸਾਹਮਣਾ ਕਰ ਸਕੇ।



ਦਰਅਸਲ ਸਾਲ 2007 ਦੇ ਪਾਇਰੇਟ ਸਪੈਸ਼ਲ ਵਿੱਚ ਕਾਰੀ ਨਾਂ ਦੇ ਸਮੁੰਦਰੀ ਡਾਕੂ ਨੂੰ ਅੱਖਾਂ ਦੇ ਡਾਕਟਰ ਕੋਲ ਲਿਜਾਇਆ ਗਿਆ ਅਤੇ ਉਸ ਦੀਆਂ ਦੋਵੇਂ ਅੱਖਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਰਾਤ ਨੂੰ ਆਪਣੀ ਅੱਖ 'ਤੇ ਲੱਗੀ ਕਾਲੀ ਪੱਟੀ ਰਾਹੀਂ ਆਸਾਨੀ ਨਾਲ ਦੇਖ ਸਕਦਾ ਸੀ। ਰਾਤ ਨੂੰ ਖੁੱਲ੍ਹੀ ਅੱਖ ਰਾਹੀਂ ਦੇਖਣ 'ਚ ਦਿੱਕਤ ਆ ਰਹੀ ਸੀ। ਜਿਸ ਤੋਂ ਬਾਅਦ ਇਹ ਸਿੱਧ ਹੋਇਆ ਕਿ ਅੱਖ ਰਾਹੀਂ ਉਹ ਦੂਰ ਸਥਿਤ ਆਪਣੇ ਨਿਸ਼ਾਨੇ 'ਤੇ ਧਿਆਨ ਦੇ ਸਕਦੇ ਹਨ। 





Related Post