Cash Deposit Machine ਰਾਹੀਂ ਇੱਕ ਦਿਨ 'ਚ ਬੈਂਕਾਂ 'ਚ ਵੱਧ ਤੋਂ ਵੱਧ ਕਿੰਨੀ ਰਕਮ ਜਮ੍ਹਾਂ ਕੀਤੀ ਜਾ ਸਕਦੀ ਹੈ? ਜਾਣੋ
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ Cash Deposit Machine ਰਾਹੀਂ ਇੱਕ ਦਿਨ 'ਚ ਬੈਂਕਾਂ 'ਚ ਵੱਧ ਤੋਂ ਵੱਧ ਕਿੰਨੀ ਰਕਮ ਜਮ੍ਹਾਂ ਕੀਤੀ ਜਾ ਸਕਦੀ ਹੈ? ਤਾਂ ਆਓ ਜਾਣਦੇ ਹਾਂ ਇਸ ਬਾਰੇ...
Cash Deposit Machine : ਕੈਸ਼ ਡਿਪਾਜ਼ਿਟ ਮਸ਼ੀਨ ਜਾਂ ਆਟੋਮੇਟਿਡ ਡਿਪਾਜ਼ਿਟ ਕਮ ਮਸ਼ੀਨ (ADWM) ਇੱਕ ਏਟੀਐਮ ਵਰਗੀ ਮਸ਼ੀਨ ਹੈ, ਜੋ ਜਮ੍ਹਾਕਰਤਾਵਾਂ ਨੂੰ ਡੈਬਿਟ ਕਾਰਡ ਦੀ ਵਰਤੋਂ ਕਰਕੇ ਆਪਣੇ ਖਾਤੇ 'ਚ ਕੈਸ਼ ਜਮ੍ਹਾ ਕਰਨ ਦੀ ਆਗਿਆ ਦਿੰਦੀ ਹੈ। ਤੁਸੀਂ ਇਸ ਮਸ਼ੀਨ ਨੂੰ ਕਿਸੇ ਬੈਂਕ ਸ਼ਾਖਾ 'ਚ ਜਾਂ ਕਿਸੇ ATM ਦੇ ਨੇੜੇ ਸਥਾਪਤ ਦੇਖਿਆ ਹੋਵੇਗਾ। ਇਸ ਮਸ਼ੀਨ ਦੀ ਵਰਤੋਂ ਕਰਕੇ ਤੁਸੀਂ ਬੈਂਕ ਬ੍ਰਾਂਚ 'ਚ ਜਾਏ ਬਿਨਾਂ ਤੁਰੰਤ ਆਪਣੇ ਖਾਤੇ 'ਚ ਕੈਸ਼ ਜਮ੍ਹਾ ਕਰਵਾ ਸਕਦੇ ਹੋ। ਕੈਸ਼ ਜਮ੍ਹਾ ਕਰਨ ਤੋਂ ਬਾਅਦ, ਤੁਹਾਨੂੰ ਇੱਕ ਲੈਣ-ਦੇਣ ਦੀ ਰਸੀਦ ਮਿਲਦੀ ਹੈ, ਜੋ ਅਪਡੇਟ ਕੀਤੇ ਬੈਂਕ ਖਾਤੇ ਦੀ ਬਕਾਇਆ ਦਰਸਾਉਂਦੀ ਹੈ। ਹੁਣ ਬਹੁਤੇ ਗਾਹਕਾਂ ਦੇ ਮਨ 'ਚ ਇਹ ਸਵਾਲ ਹੈ ਕਿ ਇਸ ਮਸ਼ੀਨ ਰਾਹੀਂ ਉਨ੍ਹਾਂ ਦੇ ਖਾਤੇ 'ਚ ਇੱਕ ਵਾਰ 'ਚ ਕਿੰਨ੍ਹਾ ਕੈਸ਼ ਜਮ੍ਹਾਂ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਕੈਸ਼ ਡਿਪਾਜ਼ਿਟ ਮਸ਼ੀਨ ਰਾਹੀਂ ਇੱਕ ਦਿਨ 'ਚ ਬੈਂਕਾਂ 'ਚ ਵੱਧ ਤੋਂ ਵੱਧ ਕਿੰਨੀ ਰਕਮ ਜਮ੍ਹਾਂ ਕੀਤੀ ਜਾ ਸਕਦੀ ਹੈ? ਤਾਂ ਆਓ ਜਾਣਦੇ ਹਾਂ ਇਸ ਬਾਰੇ।
ਸਟੇਟ ਬੈਂਕ ਆਫ਼ ਇੰਡੀਆ (SBI) :
ਸਟੇਟ ਬੈਂਕ ਆਫ਼ ਇੰਡੀਆ 'ਚ ਕਾਰਡ ਰਹਿਤ ਜਮ੍ਹਾਂ ਰਾਹੀਂ ਨਕਦ ਜਮ੍ਹਾਂ ਸੀਮਾ 49,900 ਰੁਪਏ ਹੈ। ਨਾਲ ਹੀ, ਤੁਸੀਂ ਡੈਬਿਟ ਕਾਰਡ ਰਾਹੀਂ 2 ਲੱਖ ਰੁਪਏ ਜਮ੍ਹਾ ਕਰ ਸਕਦੇ ਹੋ।
ਬੈਂਕ ਆਫ ਬੜੌਦਾ (BOB) :
ਜੇਕਰ ਪੈਨ ਕਾਰਡ ਖਾਤੇ ਨਾਲ ਜੁੜਿਆ ਹੋਇਆ ਹੈ, ਤਾਂ ਡੈਬਿਟ ਕਾਰਡ ਰਾਹੀਂ ਪ੍ਰਤੀ ਦਿਨ ਦੀ ਨਕਦ ਜਮ੍ਹਾਂ ਸੀਮਾ 2 ਲੱਖ ਰੁਪਏ ਹੈ। ਜੇਕਰ ਪੈਨ ਕਾਰਡ ਰਜਿਸਟਰਡ ਨਹੀਂ ਹੈ, ਤਾਂ ਸੀਮਾ 49,999 ਰੁਪਏ ਹੈ। ਕਾਰਡ ਰਹਿਤ ਲੈਣ-ਦੇਣ ਦੀ ਸੀਮਾ ਪ੍ਰਤੀ ਦਿਨ 20,000 ਰੁਪਏ ਹੈ।
ਪੰਜਾਬ ਨੈਸ਼ਨਲ ਬੈਂਕ (PNB) :
ਜੇਕਰ ਪੈਨ ਕਾਰਡ ਖਾਤੇ ਨਾਲ ਜੁੜਿਆ ਹੋਇਆ ਹੈ, ਤਾਂ ਵੱਧ ਤੋਂ ਵੱਧ 1 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਜੇਕਰ ਪੈਨ ਲਿੰਕ ਨਹੀਂ ਹੈ, ਤਾਂ 49,900 ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
HDFC ਬੈਂਕ :
ਬੱਚਤ ਖਾਤੇ ਲਈ ਰੋਜ਼ਾਨਾ ਕੈਸ਼ ਜਮ੍ਹਾਂ ਸੀਮਾ 2 ਲੱਖ ਰੁਪਏ ਹੈ। ਜਦੋਂ ਕਿ ਚਾਲੂ ਖਾਤੇ ਲਈ ਇਹ 6 ਲੱਖ ਰੁਪਏ ਹੈ। ਡਿਪਾਜ਼ਿਟ ਸੀਮਾ ਕਾਰਡ ਰਹਿਤ ਅਤੇ ਕਾਰਡ ਆਧਾਰਿਤ ਦੋਵਾਂ ਲਈ ਇੱਕੋ ਜਿਹੀ ਹੈ।
ਯੂਨੀਅਨ ਬੈਂਕ ਆਫ ਇੰਡੀਆ (Union Bank of India) :
ਇੱਥੇ ਪੈਨ ਕਾਰਡ ਤੋਂ ਬਿਨਾਂ 49,999 ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ। ਪੈਨ ਕਾਰਡ ਨਾਲ 1,49,999 ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Salary Hike : ਭਾਰਤ 'ਚ ਕਰਮਚਾਰੀਆਂ ਦੀ ਹੋ ਸਕਦੀ ਹੈ ਬੱਲੇ-ਬੱਲੇ, 9.5 ਫ਼ੀਸਦੀ ਤੱਕ ਵੱਧ ਸਕਦੀ ਹੈ ਤਨਖਾਹ