Mpox vs Chickenpox : ਮੰਕੀਪੌਕਸ ਤੇ ਚਿਕਨ ਪਾਕਸ 'ਚ ਕੀ ਹੁੰਦਾ ਹੈ ਫਰਕ ? ਜਾਣੋ ਕਿਹੜੀ ਬਿਮਾਰੀ ਜ਼ਿਆਦਾ ਖ਼ਤਰਨਾਕ ?
ਮੰਕੀਪੌਕਸ ਨੇ ਦੁਨੀਆ ਭਰ 'ਚ ਚਿੰਤਾਵਾਂ ਵਧਾ ਦਿੱਤੀਆਂ ਹਨ। ਆਓ ਜਾਣਦੇ ਹਾਂ ਮੰਕੀਪੌਕਸ ਅਤੇ ਚਿਕਨ ਪਾਕਸ 'ਚ ਫ਼ਰਕ ਕੀ ਹੁੰਦਾ ਹੈ ?
Mpox vs Chickenpox : ਹਾਲ ਹੀ 'ਚ ਮੰਕੀਪੌਕਸ ਨੂੰ ਇੱਕ ਗਲੋਬਲ ਹੈਲਥ ਐਮਰਜੈਂਸੀ ਐਲਾਨ ਕੀਤਾ ਗਿਆ ਹੈ, ਇਸ ਬਿਮਾਰੀ ਨੇ ਦੁਨੀਆ ਭਰ 'ਚ ਚਿੰਤਾਵਾਂ ਵਧਾ ਦਿੱਤੀਆਂ ਹਨ। ਕਿਉਂਕਿ ਪਾਕਿਸਤਾਨ 'ਚ ਵੀ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਭਾਰਤ ਨੇ ਵੀ ਚੌਕਸੀ ਵਧਾ ਦਿੱਤੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਦਾ ਪ੍ਰਕੋਪ ਕਈ ਅਫਰੀਕੀ ਦੇਸ਼ਾਂ 'ਚ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਵੈਸੇ ਤਾਂ ਇਸ ਸੰਕਰਮਣ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ, ਫਿਰ ਵੀ ਬਹੁਤੇ ਲੋਕ ਅਜਿਹੇ ਹਨ ਜੋ ਮੰਕੀਪੌਕਸ ਅਤੇ ਚਿਕਨ ਪਾਕਸ 'ਚ ਫ਼ਰਕ ਬਾਰੇ ਸਪੱਸ਼ਟ ਨਹੀਂ ਹਨ। ਤਾਂ ਆਓ ਜਾਣਦੇ ਹਾਂ ਮੰਕੀਪੌਕਸ ਅਤੇ ਚਿਕਨ ਪਾਕਸ 'ਚ ਫ਼ਰਕ ਕੀ ਹੁੰਦਾ ਹੈ?
ਜਾਣੋ ਮੰਕੀਪੌਕਸ ਅਤੇ ਚਿਕਨ ਪਾਕਸ 'ਚ ਕੀ ਫਰਕ ਹੈ
ਮੰਕੀਪੌਕਸ
ਮਾਹਿਰਾਂ ਮੁਤਾਬਕ ਮੰਕੀਪੌਕਸ ਦੇ ਸ਼ੁਰੂਆਤੀ ਲੱਛਣਾਂ 'ਚ ਤੇਜ਼ ਬੁਖਾਰ, ਸਿਰ ਦਰਦ, ਪਿੱਠ ਦਰਦ, ਮਾਸਪੇਸ਼ੀਆਂ 'ਚ ਦਰਦ ਅਤੇ ਪੀਸ ਨਾਲ ਭਰੇ ਧੱਫੜ ਸ਼ਾਮਲ ਹੁੰਦੇ ਹਨ। ਇਸ ਤੋਂ ਬਾਅਦ ਲਿੰਫ ਨੋਡਜ਼ 'ਚ ਸੋਜ ਹੁੰਦੀ ਹੈ। ਮੰਕੀਪੌਕਸ ਦੇ ਧੱਫੜ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਕਿਤੇ ਵੀ ਹੋ ਸਕਦੇ ਹਨ, ਇਹ ਧੱਫੜ ਵੱਡੇ ਆਕਾਰ ਦੇ ਹੁੰਦੇ ਹਨ ਜੋ ਹੌਲੀ-ਹੌਲੀ ਸੁੱਕ ਜਾਣਦੇ ਹਨ ਅਤੇ ਫਿਰ ਇਸ 'ਤੇ ਖੁਰਕ ਬਣ ਜਾਂਦੀ ਹੈ।
ਚਿਕਨ ਪਾਕਸ
ਇਸ 'ਚ ਬੁਖਾਰ ਦੇ 1 ਤੋਂ 2 ਦਿਨਾਂ ਦੇ ਅੰਦਰ ਧੱਫੜ ਦਿਖਾਈ ਦੇਣ ਲੱਗ ਪੈਂਦੇ ਹਨ। ਇਸ 'ਚ ਪਹਿਲਾਂ ਬੁਖਾਰ ਅਤੇ ਥਕਾਵਟ ਦੀ ਭਾਵਨਾ ਹੁੰਦੀ ਹੈ। ਮਾਹਿਰਾਂ ਮੁਤਾਬਕ ਇਸ ਦੇ ਧੱਫੜ ਛਾਲਿਆਂ ਵਾਂਗ ਹੁੰਦੇ ਹਨ, ਜਿਨ੍ਹਾਂ 'ਚ ਜਲਨ ਅਤੇ ਖੁਜਲੀ ਮਹਿਸੂਸ ਕੀਤੀ ਜਾ ਸਕਦੀ ਹੈ। ਚਿਕਨ ਪਾਕਸ ਦੇ ਧੱਫੜ ਚਿਹਰੇ, ਮੱਥੇ ਤੋਂ ਪੈਰਾਂ ਤੱਕ ਫੈਲ ਸਕਦੇ ਹਨ। ਵੈਸੇ ਤਾਂ ਚਿਕਨ ਪਾਕਸ ਦੇ ਧੱਫੜ ਹਥੇਲੀਆਂ ਅਤੇ ਤਲੀਆਂ 'ਤੇ ਦਿਖਾਈ ਨਹੀਂ ਦਿੰਦੇ ਹਨ।
ਕਿਹੜੀ ਬਿਮਾਰੀ ਜ਼ਿਆਦਾ ਖ਼ਤਰਨਾਕ ਹੈ?
ਵੈਸੇ ਤਾਂ ਦੋਵੇਂ ਬਿਮਾਰੀਆਂ ਵਾਇਰਸਾਂ ਦੁਆਰਾ ਫੈਲਦੀਆਂ ਹਨ, ਪਰ ਇਹ ਇੱਕ ਦੂਜੇ ਤੋਂ ਬਿਲਕੁਲ ਵੱਖਰੀਆਂ ਹਨ। ਮਾਹਿਰਾਂ ਮੁਤਾਬਕ ਮੌਨਕੀਪੌਕਸ 'ਚ, ਲਿੰਫ ਨੋਡਾਂ 'ਚ ਸੋਜ ਸ਼ੁਰੂ ਹੋ ਜਾਂਦੀ ਹੈ, ਪਰ ਚਿਕਨ ਪਾਕਸ 'ਚ ਅਜਿਹਾ ਨਹੀਂ ਹੁੰਦਾ, ਨਾ ਹੀ ਚਿਕਨ ਪਾਕਸ 'ਚ ਤਲੀਆਂ ਜਾਂ ਹਥੇਲੀਆਂ ਉੱਤੇ ਧੱਫੜ ਦਿਖਾਈ ਦਿੰਦੇ ਹਨ। ਦੋਵਾਂ ਬਿਮਾਰੀਆਂ 'ਚ ਜਾਨ ਦਾ ਕੋਈ ਖਤਰਾ ਨਹੀਂ ਹੁੰਦਾ ਹੈ। ਚਿਕਨ ਪਾਕਸ ਇੱਕ ਆਮ ਬਿਮਾਰੀ ਹੈ ਜਦੋਂ ਕਿ ਮੰਕੀਪੌਕਸ ਇੱਕ ਦੁਰਲੱਭ ਬਿਮਾਰੀ ਹੈ। ਇਸ ਲਈ, ਮੰਕੀਪੌਕਸ 'ਚ ਮੌਤ ਦੀ ਸੰਭਾਵਨਾ 1 ਤੋਂ 10% ਹੁੰਦੀ ਹੈ।
ਮੰਕੀਪੌਕਸ ਤੋਂ ਮੌਤ ਕਦੋਂ ਹੋ ਸਕਦੀ ਹੈ?
ਮੰਕੀਪੌਕਸ ਤੋਂ ਮੌਤ ਦੀ ਸੰਭਾਵਨਾ ਘੱਟ ਹੁੰਦੀ ਹੈ, ਪਰ ਜੇਕਰ ਮਰੀਜ਼ ਨੂੰ ਸਮੇਂ ਸਿਰ ਇਲਾਜ ਨਾ ਮਿਲੇ, ਤਾਂ ਨਤੀਜੇ ਗੰਭੀਰ ਹੋ ਸਕਦੇ ਹਨ। ਮੰਕੀਪੌਕਸ 'ਚ ਜੇਕਰ ਮਰੀਜ਼ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ ਜਾਂ ਮਰੀਜ਼ ਨੂੰ ਨਿਮੋਨੀਆ ਹੋ ਜਾਂਦਾ ਹੈ ਤਾਂ ਮੌਤ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਮੰਕੀਪੌਕਸ ਦੇ ਸ਼ੁਰੂਆਤੀ ਲੱਛਣ
ਮੰਕੀਪੌਕਸ ਦੀ ਪਛਾਣ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ 'ਚ ਦਰਦ, ਚਮੜੀ ਦੇ ਧੱਫੜ ਅਤੇ ਲਿੰਫ ਨੋਡਜ਼ ਦੀ ਸੋਜ ਦੁਆਰਾ ਕੀਤੀ ਜਾ ਸਕਦੀ ਹੈ।
( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )
ਇਹ ਵੀ ਪੜ੍ਹੋ : Medicine Ban in India : ਦਰਦ ਨਿਵਾਰਕ ਤੋਂ ਲੈ ਕੇ ਮਲਟੀ-ਵਿਟਾਮਿਨ ਸਮੇਤ ਕੇਂਦਰ ਨੇ ਇਨ੍ਹਾਂ 156 ਦਵਾਈਆਂ 'ਤੇ ਲਾਈ ਪਾਬੰਦੀ, ਦੇਖੋ ਪੂਰੀ ਸੂਚੀ