Puppy Yoga Benefits: ਫਿੱਟ ਰਹਿਣ ਲਈ ਅਦਾਕਾਰਾ ਆਲੀਆ ਭੱਟ ਕਰਦੀ ਹੈ Puppy Yoga, ਜਾਣੋ ਇਸ ਦੇ ਫਾਇਦੇ ਤੇ ਢੰਗ

ਆਉ ਜਾਣਦੇ ਹਾਂ Puppy ਯੋਗਾ ਕੀ ਹੁੰਦਾ ਹੈ? ਅਤੇ ਇਸ ਨੂੰ ਕਰਨ ਨਾਲ ਕੀ-ਕੀ ਫਾਇਦੇ ਮਿਲਦੇ ਹਨ?

By  Dhalwinder Sandhu July 4th 2024 05:01 PM

Puppy Yoga Benefits: ਵੈਸੇ ਤਾਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਭਾਰਤ 'ਚ ਹਜ਼ਾਰਾਂ ਸਾਲਾਂ ਤੋਂ ਰਿਸ਼ੀ-ਮੁਨੀਆਂ ਦੁਆਰਾ ਯੋਗ ਦਾ ਅਭਿਆਸ ਕੀਤਾ ਜਾ ਰਿਹਾ ਹੈ। ਅੱਜ ਵੀ ਰਾਜਨੇਤਾ ਅਤੇ ਕਈ ਵੱਡੀਆਂ ਹਸਤੀਆਂ ਤੰਦਰੁਸਤ ਰਹਿਣ ਲਈ ਯੋਗਾ ਕਰਨ ਦੀ ਸਲਾਹ ਦਿੰਦੀਆਂ ਹਨ। ਦੱਸ ਦਈਏ ਕਿ ਹਾਲ ਹੀ ਸੈਲੀਬ੍ਰਿਟੀ ਫਿਟਨੈੱਸ ਕੋਚ ਅੰਸ਼ੁਕਾ ਨੇ ਇੰਸਟਾਗ੍ਰਾਮ 'ਤੇ ਆਲੀਆ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਆਲੀਆ Puppy ਯੋਗਾ ਕਰਦੀ ਨਜਰ ਆ ਰਹੀ ਹੈ।

ਮਾਹਿਰਾਂ ਮੁਤਾਬਕ ਇਸ ਯੋਗਾ ਨੂੰ ਉਤਨਾ ਸ਼ਿਸ਼ੂ ਆਸਣ ਵੀ ਕਿਹਾ ਜਾਂਦਾ ਹੈ। ਆਲੀਆ ਇਸ ਯੋਗਾ ਨੂੰ ਪਹੀਏ ਦੀ ਮਦਦ ਨਾਲ ਬਿਹਤਰ ਢੰਗ ਨਾਲ ਕਰ ਸਕਦੀ ਹੈ। ਅੰਸ਼ੁਕਾ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, ਕਿ 'Puppy ਯੋਗਾ ਮੋਢਿਆਂ ਅਤੇ ਦਿਲ ਨੂੰ ਖੋਲ੍ਹਣ 'ਚ ਮਦਦ ਕਰਦਾ ਹੈ। ਤਾਂ ਆਉ ਜਾਣਦੇ ਹਾਂ Puppy ਯੋਗਾ ਕੀ ਹੁੰਦਾ ਹੈ? ਅਤੇ ਇਸ ਨੂੰ ਕਰਨ ਨਾਲ ਕੀ-ਕੀ ਫਾਇਦੇ ਮਿਲਦੇ ਹਨ? 

Puppy Yoga ਕੀ ਹੁੰਦਾ ਹੈ?

ਮਾਹਿਰਾਂ ਮੁਤਾਬਕ Puppy Yoga ਨੂੰ ਕੁੱਤੇ ਦੇ ਪੋਜ਼ ਵਜੋਂ ਵੀ ਜਾਣਿਆ ਜਾਂਦਾ ਹੈ। ਜੇਕਰ ਆਮ ਭਾਸ਼ਾ 'ਚ ਸਮਝਿਆ ਜਾਵੇ, ਤਾਂ ਕੁੱਤੇ ਦਾ ਯੋਗਾ ਮੁੱਖ ਤੌਰ 'ਤੇ ਕੁੱਤੇ ਅਤੇ ਉਸਦੇ ਮਾਲਕ ਦੁਆਰਾ ਇਕੱਠੇ ਕੀਤਾ ਜਾਂਦਾ ਹੈ। ਦੱਸ ਦਈਏ ਕਿ ਯੋਗਾ ਦਾ ਇਹ ਅਭਿਆਸ ਦਰਸਾਉਂਦਾ ਹੈ ਕਿ ਮਾਲਕ ਅਤੇ ਕੁੱਤੇ ਵਿਚਕਾਰ ਬੰਧਨ ਕਿਵੇਂ ਹੈ। ਇਸ ਯੋਗ ਅਭਿਆਸ ਦੌਰਾਨ, ਜਦੋਂ ਵਿਅਕਤੀ ਖਿੱਚ, ਪੋਜ਼ ਅਤੇ ਸਾਹ ਲੈਣ ਨਾਲ ਸਬੰਧਤ ਯੋਗਾ ਕਰ ਰਿਹਾ ਹੁੰਦਾ ਹੈ, ਤਾਂ ਕੁੱਤਾ ਉਸ ਦੇ ਆਲੇ-ਦੁਆਲੇ ਘੁੰਮ ਰਿਹਾ ਹੁੰਦਾ ਹੈ। ਜਿਸ ਕਾਰਨ ਕੁੱਤੇ ਅਤੇ ਮਾਲਕ 'ਚ ਇੱਕ ਖਾਸ ਕਿਸਮ ਦਾ ਸਬੰਧ ਬਣ ਜਾਂਦਾ ਹੈ, ਜਿਸ ਨਾਲ ਰਿਸ਼ਤਾ ਮਜ਼ਬੂਤ ​​ਹੁੰਦਾ ਹੈ।

Puppy Yoga ਦੇ ਫਾਇਦੇ

ਦੱਸਿਆ ਜਾਂਦਾ ਹੈ ਕਿ Puppy Yoga ਸਰੀਰ, ਮਨ ਅਤੇ ਆਤਮਾ ਲਈ ਵੱਖ-ਵੱਖ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਜਿਵੇ- 

  • ਇਹ ਯੋਗ ਉਨ੍ਹਾਂ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ ਜੋ ਘੰਟਿਆਂਬੱਧੀ ਇਕ ਜਗ੍ਹਾ 'ਤੇ ਬੈਠ ਕੇ ਕੰਮ ਕਰਦੇ ਹਨ। ਇਸ ਯੋਗ ਨੂੰ ਕਰਨ ਨਾਲ ਸਰੀਰ ਦੇ ਹੇਠਲੇ ਹਿੱਸੇ 'ਤੇ ਤਣਾਅ ਦੇ ਨਾਲ-ਨਾਲ ਨਸਾਂ 'ਤੇ ਵੀ ਦਬਾਅ ਪੈਂਦਾ ਹੈ। ਜਿਸ ਨਾਲ ਕਮਰ ਅਤੇ ਹੇਠਲੇ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ।
  • Puppy Yoga ਮਨ ਨੂੰ ਸ਼ਾਂਤ ਕਰਦਾ ਹੈ ਅਤੇ ਤਣਾਅ ਅਤੇ ਚਿੰਤਾ ਤੋਂ ਰਾਹਤ ਪ੍ਰਦਾਨ ਕਰਦਾ ਹੈ। ਜਿਸ ਕਾਰਨ ਇਸਨੂੰ ਮੈਲਟਿੰਗ ਹਾਰਟ ਪੋਜ਼ ਵੀ ਕਿਹਾ ਜਾਂਦਾ ਹੈ।
  • Puppy Yoga ਕਰਨ ਨਾਲ ਮੋਢਿਆਂ ਤੋਂ ਲੈ ਕੇ ਕੁੱਲ੍ਹੇ ਤੱਕ ਦੀਆਂ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ, ਜਿਸ ਨਾਲ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਆਰਾਮ ਮਿਲਦਾ ਹੈ ਅਤੇ ਮੋਢੇ ਦੇ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
  • Puppy Yoga ਸਰੀਰ 'ਚ ਖੂਨ ਦੇ ਸੰਚਾਰ ਨੂੰ ਸੁਧਾਰ ਕੇ ਸਰੀਰ 'ਚ ਲਚਕਤਾ ਲਿਆਉਂਦਾ ਹੈ। ਜਿਸ ਨਾਲ ਕਮਰ ਅਤੇ ਲੱਤਾਂ ਦੇ ਹੇਠਲੇ ਹਿੱਸੇ ਦੇ ਦਰਦ ਤੋਂ ਰਾਹਤ ਮਿਲਦੀ ਹੈ।

Puppy Yoga ਕਰਨ ਦਾ ਸਹੀ ਤਰੀਕਾ 

ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਵਜਰਾਸਨ ਆਸਣ 'ਚ ਜ਼ਮੀਨ 'ਤੇ ਬੈਠੋ ਅਤੇ ਡੂੰਘਾ ਸਾਹ ਲਓ ਅਤੇ ਆਪਣੇ ਦੋਵੇਂ ਹੱਥ ਉੱਪਰ ਚੁੱਕੋ। ਇਸ ਤੋਂ ਬਾਅਦ ਹੌਲੀ-ਹੌਲੀ ਸਾਹ ਛੱਡੋ ਅਤੇ ਆਪਣੇ ਸਰੀਰ ਨੂੰ ਅੱਗੇ ਮੋੜੋ। ਹੁਣ ਆਪਣੇ ਦੋਵੇਂ ਹੱਥਾਂ ਨੂੰ ਜ਼ਮੀਨ 'ਤੇ ਰੱਖ ਕੇ ਆਪਣੇ ਹੇਠਲੇ ਹਿੱਸੇ ਨੂੰ ਉੱਪਰ ਵੱਲ ਚੁੱਕਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਦੇ ਸਮੇਂ ਧਿਆਨ ਰੱਖੋ ਕਿ ਤੁਹਾਡੀਆਂ ਲੱਤਾਂ ਸਿੱਧੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪਿਛਲਾ ਹਿੱਸਾ ਉੱਪਰ ਵੱਲ ਹੋਣਾ ਚਾਹੀਦਾ ਹੈ। 2 ਮਿੰਟ ਇਸ ਆਸਣ 'ਚ ਰਹੋ ਅਤੇ ਬਾਅਦ 'ਚ ਆਮ ਸਥਿਤੀ 'ਚ ਬੈਠੋ।

( ਡਿਸਕਲੇਮਰ :  ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Gippy Grewal Health Update: ਗਿੱਪੀ ਗਰੇਵਾਲ ਹੋਏ ਬਿਮਾਰ, ਲੱਗੀ ਡਰਿੱਪ

Related Post