Leptospirosis infection : ਲੈਪਟੋਸਪਾਇਰੋਸਿਸ ਤੋਂ ਪੀੜਤ ਹਨ CM ਭਗਵੰਤ ਮਾਨ, ਜਾਣੋ ਇਸ ਖ਼ਤਰਨਾਕ ਬੀਮਾਰੀ ਦੇ ਲੱਛਣ ਤੇ ਰੋਕਥਾਮ ਬਾਰੇ
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੂਟੀਨ ਚੈਕਅੱਪ ਲਈ ਬੁੱਧਵਾਰ ਨੂੰ ਫੋਰਟਿਸ ਹਸਪਤਾਲ ਮੁਹਾਲੀ 'ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਮੁੱਖ ਮੰਤਰੀ ਦੀ ਸਿਹਤ ਬਿਲਕੁੱਲ ਠੀਕ ਹੈ।
Leptospirosis infection : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਨੀਵਾਰ ਨੂੰ ਬੈਕਟੀਰੀਅਲ ਇਨਫੈਕਸ਼ਨ 'ਲੈਪਟੋਸਪਾਇਰੋਸਿਸ' ਹੋਣ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੂਟੀਨ ਚੈਕਅੱਪ ਲਈ ਬੁੱਧਵਾਰ ਨੂੰ ਫੋਰਟਿਸ ਹਸਪਤਾਲ ਮੁਹਾਲੀ 'ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਮੁੱਖ ਮੰਤਰੀ ਦੀ ਸਿਹਤ ਬਿਲਕੁੱਲ ਠੀਕ ਹੈ। ਹਸਪਤਾਲ ਵਿਚ ਦਾਖਲ ਹੋਣ ਸਮੇਂ ਟ੍ਰੋਪਿਕਲ ਬੁਖਾਰ ਦਾ ਸ਼ੱਕ ਸੀ ਅਤੇ ਉਨ੍ਹਾਂ ਦੇ ਖੂਨ ਦੇ ਟੈਸਟਾਂ ਨੇ ਉਸ ਨੂੰ ਲੈਪਟੋਸਪਾਇਰੋਸਿਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਸੀ।
ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਪਹਿਲਾਂ ਹੀ ਢੁਕਵੇਂ ਐਂਟੀਬਾਇਓਟਿਕਸ ਦਿੱਤੇ ਜਾ ਰਹੇ ਹਨ। ਉਸ ਦੀਆਂ ਹੋਰ ਸਾਰੀਆਂ ਜਾਂਚਾਂ ਵਿੱਚ ਤਸੱਲੀਬਖਸ਼ ਸੁਧਾਰ ਹੋਇਆ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਨੁਸਾਰ, ਲੈਪਟੋਸਪਾਇਰੋਸਿਸ ਇੱਕ ਬੈਕਟੀਰੀਆ ਦੀ ਬਿਮਾਰੀ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ। ਮਨੁੱਖ ਸੰਕਰਮਿਤ ਜਾਨਵਰਾਂ ਦੇ ਪਿਸ਼ਾਬ ਜਾਂ ਪਿਸ਼ਾਬ ਨਾਲ ਦੂਸ਼ਿਤ ਵਾਤਾਵਰਣ ਦੇ ਸਿੱਧੇ ਸੰਪਰਕ ਦੁਆਰਾ ਸੰਕਰਮਿਤ ਹੋ ਜਾਂਦੇ ਹਨ। ਬੈਕਟੀਰੀਆ ਚਮੜੀ 'ਤੇ ਕੱਟੇ ਜਾਂ ਖੁਰਚ ਕੇ, ਜਾਂ ਮੂੰਹ, ਨੱਕ ਅਤੇ ਅੱਖਾਂ ਦੇ ਲੇਸਦਾਰ ਝਿੱਲੀ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ।
ਲੈਪਟੋਸਪਾਇਰੋਸਿਸ ਦੇ ਲੱਛਣ ਹੋ ਸਕਦੇ ਹਨ:
- ਬੁਖ਼ਾਰ
- ਸਿਰ ਦਰਦ
- ਠੰਡ ਮਹਿਸੂਸ ਕਰਨਾ
- ਮਾਸਪੇਸ਼ੀ ਦੇ ਦਰਦ
- ਕੰਨਜਕਟਿਵਲ ਸੁਫਿਊਜ਼ਨ (ਅੱਖਾਂ ਦੀ ਲਾਲੀ)
- ਪੀਲੀਆ (ਚਮੜੀ ਜਾਂ ਅੱਖਾਂ ਦਾ ਪੀਲਾ ਹੋਣਾ)
- ਉਲਟੀ
- ਦਸਤ
- ਖੰਘ
ਲੈਪਟੋਸਪਾਇਰੋਸਿਸ ਤੋਂ ਕਿਵੇਂ ਕਰੀਏ ਬਚਾਅ
- ਬਰਸਾਤ ਦੇ ਮੌਸਮ ਵਿੱਚ ਖੜ੍ਹੇ ਪਾਣੀ ਜਾਂ ਪਾਣੀ ਭਰੇ ਇਲਾਕਿਆਂ ਵਿੱਚ ਚੱਲਣ ਤੋਂ ਬਚੋ
- ਸਫਾਈ ਦਾ ਖਾਸ ਧਿਆਨ ਰੱਖੋ
- ਸੰਕਰਮਿਤ ਜਾਨਵਰਾਂ ਦੇ ਸੰਪਰਕ ਤੋਂ ਬਚੋ
- ਚਮੜੀ ਦੀ ਕਿਸੇ ਵੀ ਸੱਟ ਨੂੰ ਢੱਕ ਕੇ ਰੱਖੋ ਤਾਂ ਦੋ ਸੱਟ ਕਿਸੇ ਵੀ ਤਰ੍ਹਾਂ ਦੂਸ਼ਿਤ ਪਾਣੀ ਦੇ ਸੰਪਰਕ ’ਚ ਨਾ ਆਵੇ ।