What is DarkNet : ਡਾਰਕ ਨੈੱਟ ਕੀ ਹੁੰਦਾ ਹੈ ? ਜਾਣੋ ਇਸ ਦੀ ਵਰਤੋਂ ਕਰਨ ਨਾਲ ਕੀ ਹੁੰਦਾ ਹੈ ਖ਼ਤਰਾ ?

ਆਓ ਜਾਣਦੇ ਹਾਂ ਡਾਰਕ ਵੈੱਬ ਬਾਰੇ, ਜਿਸ ਨੂੰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ। ਪੜ੍ਹੋ ਪੂਰੀ ਖਬਰ...

By  Dhalwinder Sandhu June 22nd 2024 04:54 PM

What is DarkNet: ਜਦੋਂ ਅਸੀਂ ਔਨਲਾਈਨ ਸੰਸਾਰ ਦੀ ਗੱਲ ਕਰਦੇ ਹਾਂ, ਤਾਂ ਸਾਡੇ ਵਿਚਾਰ 'ਚ ਗੂਗਲ ਅਤੇ ਹੋਰ ਖੋਜ ਇੰਜਣਾਂ ਦੁਆਰਾ ਸੂਚੀਬੱਧ ਕੀਤੀਆਂ ਵੈਬਸਾਈਟਾਂ ਅਤੇ ਕੁਝ ਹੋਰ ਚੀਜ਼ਾਂ ਆਉਂਦੀਆਂ ਹਨ।  ਇਹ ਸਾਰੇ ਵਰਲਡ ਵਾਈਡ ਵੈੱਬ ਦੇ ਅਧੀਨ ਆਉਂਦੇ ਹਨ, ਪਰ ਇਹ ਅਸਲ 'ਚ ਇੱਕ ਆਈਸਬਰਗ ਦਾ ਸਿਰਾ ਹੈ, ਜਿਸ ਨੂੰ ਆਈਸਬਰਗ ਦਾ ਟਿਪ ਕਿਹਾ ਜਾਂਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗੂਗਲ ਅਤੇ ਹੋਰ ਖੋਜ ਇੰਜਣਾਂ ਦੁਆਰਾ ਸੂਚੀਬੱਧ ਕੀਤੀਆਂ ਸਾਰੀਆਂ ਵੈਬਸਾਈਟਾਂ ਤੋਂ ਇਲਾਵਾ, ਡੀਪ ਵੈੱਬ ਹੈ, ਅਤੇ ਇਸਦੇ ਅੰਦਰ ਡਾਰਕ ਵੈੱਬ ਜਾਂ ਡਾਰਕਨੈੱਟ ਵੀ ਹੈ ਅਤੇ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ।

ਡੀਪ ਵੈੱਬ ਦੀ ਵਰਤੋਂ ਕਿਉਂ ?

ਦੱਸ ਦਈਏ ਕਿ ਡੀਪ ਵੈੱਬ ਜਾਂ ਡੀਪ ਨੈੱਟ 'ਚ ਉਸ ਦੂਜੀ ਪਰਤ ਦੀਆਂ ਵੈੱਬਸਾਈਟਾਂ ਸ਼ਾਮਲ ਹੁੰਦੀਆਂ ਹਨ, ਜੋ ਇੰਟਰਨੈੱਟ ਉਪਭੋਗਤਾ ਸਮੱਗਰੀ ਨੂੰ ਬ੍ਰਾਊਜ਼ ਕਰਨ ਵੇਲੇ ਖੋਜ ਇੰਜਣ ਨਤੀਜਿਆਂ ਦੇ ਰੂਪ 'ਚ ਦਿਖਾਈ ਨਹੀਂ ਦਿੰਦੀਆਂ। ਮਾਹਿਰਾਂ ਮੁਤਾਬਕ ਡੀਪ ਵੈੱਬ ਦੀ ਵਰਤੋਂ ਨਿੱਜੀ ਜਾਣਕਾਰੀ ਨੂੰ ਸਟੋਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ, ਜਿਸ ਨੂੰ ਗੁਪਤ ਰੱਖਣ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਕਾਨੂੰਨੀ ਜਾਂ ਵਿਗਿਆਨਕ ਦਸਤਾਵੇਜ਼, ਮੈਡੀਕਲ ਰਿਕਾਰਡ ਜਾਂ ਪ੍ਰਤੀਯੋਗੀ ਜਾਣਕਾਰੀ।

ਮਾਹਿਰਾਂ ਮੁਤਾਬਕ ਡੀਪ ਵੈੱਬ ਤੋਂ ਪਰੇ ਇੱਕ ਪੱਧਰ ਹੈ ਡਾਰਕ ਵੈੱਬ ਜਾਂ ਡਾਰਕ ਨੈੱਟ, ਜੋ ਕਿ ਇੰਟਰਨੈੱਟ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਜਿਸ 'ਚ ਜਾਣਬੁੱਝ ਕੇ ਲੁਕੀਆਂ ਹੋਈਆਂ ਵੈੱਬਸਾਈਟਾਂ ਹੁੰਦੀਆਂ ਹਨ, ਸਿਰਫ਼ ਐਨਕ੍ਰਿਪਟਡ ਬ੍ਰਾਊਜ਼ਰਾਂ ਲਈ ਪਹੁੰਚਯੋਗ ਹੁੰਦੀਆਂ ਹਨ, ਜਿਵੇਂ ਕਿ ਟੋਰ ਵਜੋਂ ਜਾਣਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਡਾਰਕ ਵੈੱਬ ਬਾਰੇ, ਜਿਸ ਨੂੰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ।

ਡਾਰਕ ਨੈੱਟ ਕੀ ਹੁੰਦਾ ਹੈ?

ਡਾਰਕ ਨੈੱਟ ਵੀ ਆਨਲਾਈਨ ਦੁਨੀਆ ਦਾ ਇੱਕ ਹਿੱਸਾ ਹੈ, ਜੋ ਸਰਚ ਇੰਜਣਾਂ ਤੋਂ ਬਿਲਕੁਲ ਵੱਖਰਾ ਹੈ। ਦਸ ਦਈਏ ਕਿ ਹਾਲ ਹੀ 'ਚ ਇਸ ਵਿਸ਼ੇ 'ਤੇ NEET ਦਾ ਪੇਪਰ ਵੀ ਲੀਕ ਹੋਇਆ ਸੀ। ਇੱਥੇ ਉਪਭੋਗਤਾਵਾਂ ਨੂੰ ਟਰੇਸ ਕਰਨਾ ਬਹੁਤ ਮੁਸ਼ਕਲ ਹੈ। ਇਸ ਥਾਂ 'ਤੇ ਬਿਟਕੁਆਇਨ ਅਤੇ ਕ੍ਰਿਪਟੋਕਰੰਸੀ 'ਚ ਭੁਗਤਾਨ ਕੀਤਾ ਜਾਂਦਾ ਹੈ। ਮਾਹਿਰਾਂ ਮੁਤਾਬਕ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵੇਂ ਕੰਮ ਡਾਰਕ ਨੈੱਟ 'ਤੇ ਹੁੰਦੇ ਹਨ, ਅਤੇ ਕਿਸੇ ਦਾ ਨਾਮ ਹਰ ਕਿਸੇ ਨੂੰ ਦਿਖਾਈ ਨਹੀਂ ਦਿੰਦਾ।

ਦੱਸ ਦਈਏ ਕਿ ਡਾਰਕਨੈੱਟ ਇੰਟਰਨੈੱਟ ਦਾ ਉਹ ਹਿੱਸਾ ਹੈ ਜੋ ਇੱਕ ਐਨਕ੍ਰਿਪਟਡ ਨੈੱਟਵਰਕ 'ਤੇ ਮੌਜੂਦ ਹੈ। ਇਸ ਤੱਕ ਪਹੁੰਚ ਕਰਨ ਲਈ, ਵਿਸ਼ੇਸ਼ ਸੌਫਟਵੇਅਰ, ਅਧਿਕਾਰ ਅਤੇ ਸੰਰਚਨਾ ਦੀ ਲੋੜ ਹੁੰਦੀ ਹੈ। ਡਾਰਕਨੈੱਟ ਨੂੰ ਸਰਚ ਇੰਜਣਾਂ ਦੁਆਰਾ ਵੀ ਇੰਡੈਕਸ ਨਹੀਂ ਕੀਤਾ ਜਾਂਦਾ ਹੈ ਅਤੇ ਇਸ ਲਈ ਇੱਥੇ ਕਿਸੇ ਦੀ ਜਾਣਕਾਰੀ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਮਾਹਿਰਾਂ ਮੁਤਾਬਕ ਇਹ ਉਪਭੋਗਤਾਵਾਂ ਨੂੰ ਨਕਲੀ ਸਮਾਨ ਵੇਚਣ, ਚੋਰੀ ਹੋਏ ਡੇਟਾ, ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੈਰ-ਕਾਨੂੰਨੀ ਸੇਵਾਵਾਂ ਵਰਗੇ ਗਲਤ ਕੰਮਾਂ 'ਚ ਸ਼ਾਮਲ ਹੋਣ ਦੀ ਆਗਿਆ ਦਿੰਦਾ ਹੈ। ਵੈਸੇ ਤਾਂ ਡਾਰਕਨੈੱਟ 'ਤੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਗੈਰ-ਕਾਨੂੰਨੀ ਨਹੀਂ ਹਨ। ਗੋਪਨੀਯਤਾ ਸੁਰੱਖਿਆ, ਅਗਿਆਤ ਸੰਚਾਰ, ਅਤੇ ਸੈਂਸਰਸ਼ਿਪ ਵਰਗੇ ਜਾਇਜ਼ ਉਦੇਸ਼ ਵੀ ਹਨ।

 ਡਾਰਕ ਨੈੱਟ ਦੇ ਖ਼ਤਰੇ ਕੀ ਹਨ?

ਵੈਸੇ ਤਾਂ ਡਾਰਕ ਨੈੱਟ ਦੀ ਵਰਤੋਂ ਜਾਇਜ਼ ਉਦੇਸ਼ਾਂ ਲਈ ਵੀ ਕੀਤੀ ਜਾਂਦੀ ਹੈ, ਪਰ ਮੋਟੇ ਤੌਰ 'ਤੇ ਇਸ ਦੇ ਬਹੁਤ ਸਾਰੇ ਖ਼ਤਰੇ ਹਨ ਅਤੇ ਉਨ੍ਹਾਂ ਨੂੰ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਡਾਰਕ ਨੈੱਟ ਜਾਂ ਡਾਰਕ ਵੈੱਬ ਦੇ ਕੁਝ ਖ਼ਤਰਿਆਂ ਬਾਰੇ

ਸਾਈਬਰ ਕ੍ਰਾਈਮ

ਮਾਹਿਰਾਂ ਮੁਤਾਬਕ ਤੁਸੀਂ ਡਾਰਕ ਨੈੱਟ ਨੂੰ ਸਾਈਬਰ ਅਪਰਾਧੀਆਂ ਦਾ ਅੱਡਾ ਕਹਿ ਸਕਦੇ ਹੋ। ਕਿਉਂਕਿ ਇਸ 'ਚ ਕ੍ਰੈਡਿਟ ਕਾਰਡ ਘੁਟਾਲਾ, ਉਪਭੋਗਤਾਵਾਂ ਦੀ ਪਛਾਣ ਦੀ ਚੋਰੀ, ਡਿਵਾਈਸ 'ਚ ਮਾਲਵੇਅਰ ਲਗਾਉਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਦਸ ਦਈਏ ਕਿ ਇਸ 'ਚ ਅਪਰਾਧੀ ਆਪਣੀਆਂ ਗਤੀਵਿਧੀਆਂ ਨੂੰ ਕਾਨੂੰਨ ਤੋਂ ਛੁਪਾਉਣ ਲਈ ਡਾਰਕ ਵੈੱਬ ਦਾ ਸਹਾਰਾ ਲੈਂਦੇ ਹਨ।

 ਮਾਲਵੇਅਰ  

ਸਾਈਬਰ ਅਪਰਾਧੀ ਡਾਰਕ ਨੈੱਟ 'ਤੇ ਅੰਨ੍ਹੇਵਾਹ ਮਾਲਵੇਅਰ ਸਥਾਪਤ ਕਰਦੇ ਹਨ। ਦੱਸ ਦਈਏ ਕਿ ਇਹ ਉਨ੍ਹਾਂ ਨੂੰ ਉਪਭੋਗਤਾਵਾਂ ਦੇ ਡਿਵਾਈਸਾਂ ਤੱਕ ਪਹੁੰਚ ਦਿੰਦਾ ਹੈ। ਜਿਸ ਨਾਲ ਯੂਜ਼ਰਸ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਮਾਹਿਰਾਂ ਮੁਤਾਬਕ ਡਾਰਕ ਨੈੱਟ 'ਤੇ ਲਗਭਗ ਹਰ ਕਿਸਮ ਦੇ ਖਤਰਨਾਕ ਸਾਫਟਵੇਅਰ ਉਪਲਬਧ ਹੁੰਦੇ ਹਨ।

ਘੁਟਾਲੇ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 

ਡਾਰਕ ਨੈੱਟ 'ਚ ਬਹੁਤੀਆਂ ਵੈਬਸਾਈਟਾਂ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਅਤੇ ਪੈਸੇ ਚੋਰੀ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਸ਼ੇ ਦੀ ਤਸਕਰੀ, ਹਥਿਆਰਾਂ ਦਾ ਵਪਾਰ ਅਤੇ ਮਨੁੱਖੀ ਤਸਕਰੀ ਵਰਗੀਆਂ ਗਤੀਵਿਧੀਆਂ ਵੀ ਡਾਰਕ ਨੈੱਟ 'ਤੇ ਹੁੰਦੀਆਂ ਹਨ। ਅਜਿਹੇ 'ਚ ਡਾਰਕ ਨੈੱਟ ਦੀ ਵਰਤੋਂ ਕਰਦੇ ਸਮੇਂ ਚੌਕਸੀ ਦੀ ਕਮੀ ਬਹੁਤ ਨੁਕਸਾਨਦੇਹ ਹੋ ਸਕਦੀ ਹੈ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ’ਚ ਯੋਗਾ ਕਰਦੀ ਲੜਕੀ ਦੀਆਂ ਤਸਵੀਰਾਂ ਵਾਇਰਲ, SGPC ਨੇ ਲਿਆ ਐਕਸ਼ਨ

ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰ ਰਣਦੀਪ ਭੰਗੂ ਦਾ ਭਰ ਜਵਾਨੀ ‘ਚ ਦਿਹਾਂਤ

Related Post