ਅਯੁੱਧਿਆ ਦਾ ਕੀ ਹੈ ਗੁਰੂ ਨਾਨਕ ਨਾਲ ਕਨੈਕਸ਼ਨ? ਕੌਣ ਸੀ ਨਿਹੰਗ ਸਿੰਘ ਫ਼ਕੀਰ ਖਾਲਸਾ? ਸਭ ਜਾਣੋ

By  Jasmeet Singh January 21st 2024 07:48 PM

Sikhism and Ayodhya: ਅਯੁੱਧਿਆ ਦੇ ਰਾਮ ਮੰਦਿਰ 'ਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਹਰ ਸੰਭਵ ਤਿਆਰੀ ਕਰ ਰਹੀ ਹੈ। 

ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸਿੱਖ ਸੰਗਤਾਂ ਨੇ ਇੱਥੇ ਤਿੰਨ ਦਿਨ ਅਖੰਡ ਪਾਠ ਵੀ ਕੀਤਾ। ਇਹ ਤਿੰਨ ਰੋਜ਼ਾ 'ਅਖੰਡ ਪਾਠ' ਅਯੁੱਧਿਆ ਦੇ ਗੁਰਦੁਆਰਾ 'ਬ੍ਰਹਮਾ ਕੁੰਡ ਸਾਹਿਬ' 'ਚ 19 ਜਨਵਰੀ ਤੋਂ 21 ਜਨਵਰੀ ਤੱਕ ਚੱਲਿਆ। ਅਸੀਂ ਵਿਸਥਾਰ ਨਾਲ ਜਾਣਾਂਗੇ ਕਿ ਸਿੱਖਾਂ ਦਾ ਅਯੁੱਧਿਆ ਅਤੇ ਰਾਮ ਮੰਦਿਰ ਨਾਲ ਕੀ ਸਬੰਧ ਹੈ।

ਸਿੱਖਾਂ ਦਾ ਅਯੁੱਧਿਆ ਅਤੇ ਭਗਵਾਨ ਰਾਮ ਨਾਲ ਸਬੰਧਾਂ ਦਾ ਬਹੁਤ ਵੱਡਾ ਇਤਿਹਾਸ ਹੈ। ਸੰਨ 1510 ਵਿੱਚ ਸਿੱਖਾਂ ਦੇ ਬਾਨੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਚਾਰ ਉਦਾਸੀਆਂ ਵਿਚੋਂ ਇੱਕ 'ਚ ਰਾਮ ਮੰਦਿਰ ਦੀ ਯਾਤਰਾ ਦਾ ਵੀ ਜ਼ਿਕਰ ਆਉਂਦਾ ਹੈ, ਜੋ ਰਾਮ ਮੰਦਿਰ ਦੇ ਹੱਕ ਵਿੱਚ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਫੈਸਲੇ ਦਾ ਆਧਾਰ ਬਣਿਆ ਸੀ। ਇਸ ਤੋਂ ਬਾਅਦ ਨਿਹੰਗਾਂ ਦਾ ਇੱਕ ਜੱਥਾ ਵੀ ਬਾਬਰੀ ਮਸਜਿਦ 'ਚ ਵੜ ਗਿਆ ਸੀ ਜਿਥੇ ਅੱਜ ਰਾਮ ਮੰਦਿਰ ਬਣਨ ਰਿਹਾ ਹੈ। ਸੰਨ 1858 ਵਿੱਚ ਇਨ੍ਹਾਂ ਨਿਹੰਗਾਂ ਨੇ ਮਸਜਿਦ ਦੀਆਂ ਅੰਦਰਲੀਆਂ ਕੰਧਾਂ 'ਤੇ 'ਰਾਮ' ਨਾਮ ਵੀ ਲਿਖ ਦਿੱਤਾ ਸੀ।

ਸਿੱਖਾਂ ਦਾ ਅਯੁੱਧਿਆ ਦੀ ਧਰਤੀ ਨਾਲ ਕੀ ਹੈ ਸਬੰਧ?

????ਸਿੱਖਾਂ ਦਾ ਅਯੁੱਧਿਆ ਦੀ ਧਰਤੀ ਨਾਲ ਕੀ ਹੈ ਸਬੰਧ? ????ਰਾਮ ਭਗਤਾਂ ਦੇ ਇੰਤਜਾਰ ਦੀਆਂ ਘੜੀਆਂ ਖ਼ਤਮ #RamTempleAyodhya #Ayodhya #RamMandir #PTCNews #UP #JaiShreeRam #Inauguration #RamMandirInauguration #SpecialCoverage #RamTemple

Posted by PTC News on Sunday, January 21, 2024

ਰਾਮ ਮੰਦਿਰ ਦਾ ਗੁਰੂ ਨਾਨਕ ਨਾਲ ਕਨੈਕਸ਼ਨ

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਮੰਨਿਆ ਜਾਂਦਾ ਹੈ ਕਿ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਰਾਮ ਜਨਮ ਭੂਮੀ ਅਯੁੱਧਿਆ ਪਹੁੰਚੇ ਸਨ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਨਾਨਕਮੱਤਾ ਪਾਣੀ ਰਾਹੀਂ ਅਯੁੱਧਿਆ ਪਹੁੰਚੇ ਸਨ। ਰਾਮਚੰਦਰ ਜੀ ਦੀ ਨਗਰੀ ਦੀ ਯਾਤਰਾ ਦੌਰਾਨ ਉਨ੍ਹਾਂ ਨਾਲ ਭਾਈ ਮਰਦਾਨਾ ਵੀ ਸੀ। 

ਸਾਲ 2019 ਵਿੱਚ ਸੁਪਰੀਮ ਕੋਰਟ ਵਿੱਚ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਵੀ ਰਾਮ ਮੰਦਿਰ ਦੇ ਜਨਮ ਸਥਾਨ ਬਾਰੇ ਆਪਣੇ ਇਤਿਹਾਸਕ ਫੈਸਲੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਸ ਫੇਰੀ ਦਾ ਜ਼ਿਕਰ ਕੀਤਾ ਸੀ। 

nanak.png

ਅਦਾਲਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਾਲ 1510-11 ਵਿੱਚ ਅਯੁੱਧਿਆ ਗਏ ਸਨ। ਉਨ੍ਹਾਂ ਦਾ ਦੌਰਾ ਹਿੰਦੂ ਭਾਈਚਾਰੇ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰਦਾ ਹੈ ਕਿ ਵਿਵਾਦਿਤ ਜ਼ਮੀਨ ਭਗਵਾਨ ਸ਼੍ਰੀ ਰਾਮ ਦਾ ਜਨਮ ਸਥਾਨ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਬਾਬਾ ਨਾਨਕ ਨੇ ਅਯੁੱਧਿਆ ਪਹੁੰਚ ਕੇ ਰਾਮ ਦੀ ਜਨਮ ਭੂਮੀ, ਉਨ੍ਹਾਂ ਦੀ ਨਗਰੀ ਦੇ ਦਰਸ਼ਨ ਕੀਤੇ ਸਨ। 

ਸੁਪਰੀਮ ਕੋਰਟ ਨੇ ਕਿਹਾ ਸੀ, "ਗੁਰੂ ਨਾਨਕ ਦੇਵ ਜੀ ਦੇ ਰਾਮ ਜਨਮ ਭੂਮੀ ਦੇ ਦਰਸ਼ਨਾਂ ਲਈ ਅਯੁੱਧਿਆ ਜਾਣ ਦੀ ਘਟਨਾ ਤੋਂ ਸਪੱਸ਼ਟ ਹੈ ਕਿ ਰਾਮ ਮੰਦਿਰ ਸਾਲ 1528 ਤੋਂ ਪਹਿਲਾਂ ਉੱਥੇ ਮੌਜੂਦ ਸੀ ਅਤੇ ਸ਼ਰਧਾਲੂ ਉੱਥੇ ਦਰਸ਼ਨਾਂ ਲਈ ਜਾਂਦੇ ਸਨ।"

nihangh singh fakir khalsa.png

ਇਸ ਮਗਰੋਂ ਸੁਪਰੀਮ ਕੋਰਟ ਨੇ 1858 ਦਾ ਵੀ ਇੱਕ ਵਾਕਿਆ ਆਪਣੀ ਇਸ ਹੁਕਮ 'ਚ ਬਿਆਨ ਕੀਤਾ ਸੀ, ਜਿਸ ਵਿੱਚ ਨਿਹੰਗ ਸਿੰਘ ਫ਼ਕੀਰ ਖਾਲਸਾ (Nihang Singh Fakir Khalsa) ਦੇ ਨਾਂਅ ਦਾ ਵੀ ਜ਼ਿਕਰ ਆਉਂਦਾ ਜਿਸਨੇ ਉੱਥੇ ਪਹੁੰਚ ਕੇ ਮਸਜਿਦ ਦੇ ਵਿੱਚ ਹਵਨ ਕੀਤਾ ਅਤੇ ਕੰਧਾਂ 'ਤੇ ਰਾਮ ਨਾਮ ਵੀ ਲਿਖ ਦਿੱਤਾ ਸੀ। ਇਸ ਦੌਰਾਨ ਉਸ ਨਿਹੰਗ ਸਿੰਘ ਨਾਲ ਮੌਜੂਦ 25 ਸਿੰਘਾਂ ਦਾ ਜਥੇ ਨੇ ਸੁਰਖਿਆ ਘੇਰਾ ਬਣਾ ਕੇ ਰਖਿਆ ਸੀ। 

ਸੋ ਇਨ੍ਹਾਂ ਘਟਨਾਵਾਂ ਨੂੰ ਸੁਪਰੀਮ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਉਂਦਿਆਂ ਸੂਚੀਬੱਧ ਕੀਤਾ ਗਿਆ ਸੀ। ਜਿਨ੍ਹਾਂ ਨੂੰ ਸਬੂਤ ਮੰਨਿਆ ਗਿਆ ਕਿ ਜਿੱਥੇ ਉਸ ਵੇਲੇ ਬਾਬਰੀ ਮਸਜਿਦ ਸੀ, ਉੱਥੇ ਹੀ ਰਾਮ ਮੰਦਿਰ ਹੋਇਆ ਕਰਦਾ ਸੀ।

ਇਹ ਵੀ ਪੜ੍ਹੋ: 
- 9ਵੀਂ ਵਾਰ ਪੈਰੋਲ 'ਤੇ ਬਾਹਰ ਆਇਆ ਡੇਰਾ ਮੁਖੀ, ਰਾਮ ਮੰਦਿਰ ਨੂੰ ਲੈ ਕੇ ਕਹੀ ਇਹ ਗੱਲ
- ਸ਼ੋਏਬ ਮਲਿਕ ਦੀ ਭੈਣ ਦਾ ਦਾਅਵਾ, 'ਸ਼ੋਏਬ ਦੇ ਬਾਹਰਲੇ ਸਬੰਧਾਂ ਤੋਂ ਤੰਗ ਆ ਚੁੱਕੀ ਸੀ ਸਾਨੀਆ ਮਿਰਜ਼ਾ'
- ਅਡਲਟ ਸਟਾਰ ਮੀਆ ਖ਼ਲੀਫ਼ਾ ਦਾ ਯਹੂਦੀ ਮਹਿਲਾ ਨਾਲ ਝਗੜਾ ਵਾਇਰਲ, ਵੇਖੋ ਵੀਡੀਓ
1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ

Related Post