Breast Cancer : ਕੀ ਹੁੰਦਾ ਹੈ ਛਾਤੀ ਦਾ ਕੈਂਸਰ ? ਜਾਣੋ ਇਸਦੇ ਕਾਰਨ, ਲੱਛਣ, ਇਲਾਜ ਤੇ ਇਸਦੇ ਕਿੰਨ੍ਹੇ ਹੁੰਦੇ ਹਨ ਪੜਾਅ ?

ਅਦਾਕਾਰਾ ਹਿਨਾ ਖਾਨ ਛਾਤੀ ਦਾ ਕੈਂਸਰ ਨਾਲ ਜੂਝ ਰਹੀ ਹੈ। ਆਓ ਜਾਣਦੇ ਹਾਂ ਛਾਤੀ ਦਾ ਕੈਂਸਰ ਕੀ ਹੁੰਦਾ ਹੈ? ਇਸ ਦੇ ਕਾਰਨ, ਲੱਛਣ, ਇਲਾਜ ਅਤੇ ਇਸਦੇ ਕਿੰਨ੍ਹੇ ਪੜਾਅ ਹੁੰਦੇ ਹਨ...

By  Dhalwinder Sandhu June 28th 2024 03:01 PM -- Updated: June 28th 2024 06:10 PM

Breast Cancer: ਅੱਜਕਲ੍ਹ ਪੂਰੇ ਦੁਨੀਆਂ ਦੀਆਂ ਔਰਤਾਂ 'ਚ ਛਾਤੀ ਦਾ ਕੈਂਸਰ ਕਾਫੀ ਵੱਧ ਰਿਹਾ ਹੈ। ਅਜਿਹੇ 'ਚ ਪਤਾ ਲੱਗਿਆ ਹੈ ਕਿ ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਸ ਬਿਮਾਰੀ ਨਾਲ ਜੂਝ ਰਹੀ ਹੈ। ਦੱਸ ਦਈਏ ਕਿ ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਦੱਸਿਆ ਹੈ ਕਿ ਉਹ ਕੈਂਸਰ ਦੀ ਤੀਜੇ ਪੜਾਅ 'ਤੇ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਹੈ ਕਿ ਮੈਂ ਇਸ ’ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹਾਂ ਅਤੇ ਮਜ਼ਬੂਤੀ ਨਾਲ ਖੜ੍ਹੀ ਹਾਂ। ਤਾਂ ਆਓ ਜਾਣਦੇ ਹਾਂ ਛਾਤੀ ਦਾ ਕੈਂਸਰ ਕੀ ਹੁੰਦਾ ਹੈ? ਇਸ ਦੇ ਕਾਰਨ, ਲੱਛਣ, ਇਲਾਜ ਅਤੇ ਇਸਦੇ ਕਿੰਨ੍ਹੇ ਪੜਾਅ ਹੁੰਦੇ ਹਨ ?

ਛਾਤੀ ਦਾ ਕੈਂਸਰ ਕੀ ਹੁੰਦਾ ਹੈ?

ਜਿਵੇਂ ਤੁਸੀਂ ਜਾਣਦੇ ਹੋ ਛਾਤੀ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਮਾਹਿਰਾਂ ਮੁਤਾਬਕ ਛਾਤੀ ਦਾ ਕੰਮ ਇਸ ਦੇ ਟਿਸ਼ੂ ਤੋਂ ਦੁੱਧ ਬਣਾਉਣਾ ਹੈ। ਦੱਸ ਦਈਏ ਕਿ ਇਹ ਟਿਸ਼ੂ ਮਾਈਕਰੋਸਕੋਪਿਕ ਨਾੜੀਆਂ ਦੁਆਰਾ ਨਿੱਪਲ ਨਾਲ ਜੁੜੇ ਹੁੰਦੇ ਹਨ। ਅਜਿਹੇ 'ਚ ਜਦੋਂ ਛਾਤੀ ਦੇ ਕੈਂਸਰ ਦੀਆਂ ਨਾੜੀਆਂ 'ਚ ਛੋਟੇ ਸਖ਼ਤ ਕਣ ਇਕੱਠੇ ਹੋਣੇ ਸ਼ੁਰੂ ਹੋ ਜਾਣਦੇ ਹਨ ਜਾਂ ਛਾਤੀ ਦੇ ਟਿਸ਼ੂ 'ਚ ਛੋਟੀਆਂ ਗੰਢਾਂ ਬਣ ਜਾਂਦੀਆਂ ਹਨ, ਤਾਂ ਕੈਂਸਰ ਵਧਣਾ ਸ਼ੁਰੂ ਹੋ ਜਾਂਦਾ ਹੈ।

ਛਾਤੀ ਦਾ ਕੈਂਸਰ ਹੋਣ ਦੇ ਕਾਰਨ

ਮਾਹਵਾਰੀ 'ਚ ਬਦਲਾਅ 

ਮਾਹਿਰਾਂ ਮੁਤਾਬਕ ਔਰਤਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਮਾਹਵਾਰੀ ਜਾਂ ਪੀਰੀਅਡਜ਼ 'ਚ ਕੋਈ ਬਦਲਾਅ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਦਾਹਰਨ ਲਈ, ਜੇ ਮਾਹਵਾਰੀ 12 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਜਾਂ ਜੇ ਕੋਈ ਔਰਤ 30 ਸਾਲ ਦੀ ਉਮਰ 'ਚ ਗਰਭਵਤੀ ਹੁੰਦੀ ਹੈ ਜਾਂ 55 ਸਾਲ ਦੀ ਉਮਰ ਤੋਂ ਬਾਅਦ ਮੀਨੋਪੌਜ਼ ਹੁੰਦੀ ਹੈ ਜਾਂ ਜੇ ਮਾਹਵਾਰੀ ਦੀ ਮਿਆਦ 26 ਦਿਨਾਂ ਤੋਂ ਘੱਟ ਜਾਂ 29 ਤੋਂ ਵੱਧ ਹੁੰਦੀ ਹੈ।

ਨਸ਼ਿਆਂ ਦਾ ਸੇਵਨ  

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸ਼ਰਾਬ, ਸਿਗਰਟ ਜਾਂ ਨਸ਼ਿਆਂ ਦਾ ਸੇਵਨ ਵੀ ਔਰਤਾਂ 'ਚ ਛਾਤੀ ਦੇ ਕੈਂਸਰ ਦਾ ਕਾਰਨ ਬਣਦਾ ਹੈ। ਦਸ ਦਈਏ ਕਿ ਹੁਣ ਇਸ ਦੀ ਗਿਣਤੀ ਕਾਫੀ ਵਧ ਗਈ ਹੈ। ਨਾਲ ਹੀ ਕਿਸੇ ਵੀ ਦਵਾਈ ਦਾ ਜ਼ਿਆਦਾ ਸੇਵਨ ਸਰੀਰ 'ਚ ਕੈਂਸਰ ਨੂੰ ਜਨਮ ਦਿੰਦਾ ਹੈ।

ਪਰਿਵਾਰਕ ਇਤਿਹਾਸ 

ਦੱਸ ਦਈਏ ਕਿ ਪਰਿਵਾਰਕ ਇਤਿਹਾਸ ਛਾਤੀ ਦੇ ਕੈਂਸਰ 'ਚ ਇੱਕ ਮਹੱਤਵਪੂਰਨ ਕੜੀ ਹੈ। ਮਾਹਿਰਾਂ ਮੁਤਾਬਕ ਛਾਤੀ ਦਾ ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜੋ ਪੀੜ੍ਹੀਆਂ ਤੱਕ ਚੱਲਦੀ ਰਹਿੰਦੀ ਹੈ। ਅਜਿਹੇ 'ਚ ਜੇਕਰ ਕਿਸੇ ਬਹੁਤ ਨਜ਼ਦੀਕੀ ਰਿਸ਼ਤੇ 'ਚ, ਜਿਵੇਂ ਕਿ ਕਿਸੇ ਰਿਸ਼ਤੇਦਾਰ, ਨੂੰ ਛਾਤੀ ਦਾ ਕੈਂਸਰ ਹੋ ਜਾਂਦਾ ਹੈ, ਤਾਂ ਉਸ ਪਰਿਵਾਰ ਦੀ ਔਰਤ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਟੈਸਟਿੰਗ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਔਰਤ ਨੂੰ ਛਾਤੀ ਦਾ ਕੈਂਸਰ ਹੈ ਜਾਂ ਨਹੀਂ, ਇਸ ਪਿੱਛੇ ਪਰਿਵਾਰਕ ਸਬੰਧ ਹੈ ਜਾਂ ਨਹੀਂ।

ਪਰਿਵਾਰ 'ਚ ਕੋਈ ਹੋਰ ਕੈਂਸਰ  

ਪਰਿਵਾਰ 'ਚ ਸਿਰਫ਼ ਛਾਤੀ ਦਾ ਕੈਂਸਰ ਹੀ ਨਹੀਂ, ਸਗੋਂ ਜੇਕਰ ਕਿਸੇ ਨੂੰ ਕਿਸੇ ਵੀ ਕਿਸਮ ਦਾ ਕੈਂਸਰ ਹੁੰਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਸੁਚੇਤ ਹੋਣਾ ਪਵੇਗਾ, ਕਿਉਂਕਿ ਇਹ ਸਭ ਸਰੀਰ ਦੇ ਸੈੱਲਾਂ ਦੀ ਖੇਡ ਹੈ। ਅਤੇ ਪਰਿਵਾਰ ਦੇ ਮੈਂਬਰਾਂ ਦਾ ਖੂਨ ਮਿਲ ਸਕਦਾ ਹੈ।

ਛਾਤੀ ਦੇ ਕੈਂਸਰ ਦੇ ਲੱਛਣ

  • ਛਾਤੀ 'ਚ ਜਾਂ ਬਾਹਾਂ ਦੇ ਹੇਠਾਂ ਗੰਢ।
  • ਛਾਤੀ ਦੀ ਸ਼ਕਲ 'ਚ ਬਦਲਾਅ ਜਿਵੇਂ ਕਿ ਉੱਚਾ ਜਾਂ ਟੇਢਾ ਹੋਣਾ।
  • ਛਾਤੀ ਜਾਂ ਨਿੱਪਲ ਦੀ ਲਾਲੀ।
  • ਛਾਤੀ ਤੋਂ ਖੂਨ ਵਗਣਾ।
  • ਛਾਤੀ ਦੀ ਚਮੜੀ 'ਚ ਕਠੋਰਤਾ।
  • ਛਾਤੀ ਜਾਂ ਨਿੱਪਲ 'ਚ ਡਿੰਪਲ, ਜਲਣ, ਲਾਈਨਾਂ ਜਾਂ ਸੁੰਗੜਨਾ।
  • ਛਾਤੀ ਦੇ ਕਿਸੇ ਵੀ ਹਿੱਸੇ ਨੂੰ ਦੂਜੇ ਹਿੱਸਿਆਂ ਤੋਂ ਵੱਖ ਕਰਨਾ।
  • ਛਾਤੀ ਦੇ ਹੇਠਾਂ ਠੋਸਤਾ ਜਾਂ ਕਠੋਰਤਾ ਦੀ ਭਾਵਨਾ।

ਛਾਤੀ ਦੇ ਕੈਂਸਰ ਦੇ ਪੜਾਅ 

ਗ੍ਰੇਡ ਜ਼ੀਰੋ ਪੜਾਅ 

ਕੈਂਸਰ ਜੋ ਦੁੱਧ ਪੈਦਾ ਕਰਨ ਵਾਲੇ ਸੈੱਲਾਂ 'ਚ ਬਣਦਾ ਹੈ ਸੀਮਿਤ ਰਹਿੰਦਾ ਹੈ ਅਤੇ ਸਰੀਰ ਦੇ ਦੂਜੇ ਹਿੱਸਿਆਂ 'ਚ ਨਹੀਂ ਫੈਲਦਾ।

ਪਹਿਲਾ ਪੜਾਅ 

ਕੈਂਸਰ ਸੈੱਲ ਹੌਲੀ-ਹੌਲੀ ਵਧਣ ਲੱਗਦੇ ਹਨ ਅਤੇ ਸਰੀਰ ਦੇ ਬਾਕੀ ਸਿਹਤਮੰਦ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਛਾਤੀ 'ਚ ਮੌਜੂਦ ਫੈਟ ਸੈੱਲਾਂ 'ਚ ਵੀ ਫੈਲ ਸਕਦਾ ਹੈ।

ਦੂਜਾ ਪੜਾਅ 

ਇਸ ਪੜਾਅ 'ਚ ਆਉਣ ਵਾਲਾ ਕੈਂਸਰ ਬਹੁਤ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਦੇ ਦੂਜੇ ਹਿੱਸਿਆਂ 'ਚ ਫੈਲਦਾ ਹੈ ਅਤੇ ਪੂਰੇ ਸਰੀਰ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ।

ਤੀਜਾ ਪੜਾਅ

ਇਸ ਪੜਾਅ 'ਚ ਪਹੁੰਚਣ ਤੱਕ ਕੈਂਸਰ ਮਨੁੱਖੀ ਹੱਡੀਆਂ ਤੱਕ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਨਾਲ ਹੀ ਇਸ ਦਾ ਥੋੜ੍ਹਾ ਜਿਹਾ ਹਿੱਸਾ ਕਾਲਰ ਬੋਨ 'ਚ ਫੈਲ ਗਿਆ ਹੈ, ਜਿਸ ਕਾਰਨ ਇਸ ਦਾ ਇਲਾਜ ਸੰਭਵ ਨਹੀਂ ਹੁੰਦਾ।

ਚੋਥਾ ਪੜਾਅ 

ਇਸ ਪੜਾਅ 'ਚ ਕੈਂਸਰ ਲਗਪਗ ਲਾਇਲਾਜ ਹੋ ਜਾਂਦਾ ਹੈ ਕਿਉਂਕਿ ਚੋਥੇ ਪੜਾਅ ਤੱਕ ਕੈਂਸਰ ਜਿਗਰ, ਫੇਫੜਿਆਂ, ਹੱਡੀਆਂ ਅਤੇ ਦਿਮਾਗ ਤੱਕ ਵੀ ਪਹੁੰਚ ਚੁੱਕਾ ਹੁੰਦਾ ਹੈ।

ਛਾਤੀ ਦੇ ਕੈਂਸਰ ਦਾ ਇਲਾਜ

ਇਸ ਦੇ ਇਲਾਜ ਦੇ ਕਈ ਤਰੀਕੇ ਹਨ, ਜਿਵੇਂ ਕਿ ਕੈਂਸਰ ਦੇ ਦੂਜੇ ਮਾਮਲਿਆਂ 'ਚ ਵਰਤੇ ਜਾਂਦੇ ਹਨ, ਜਿਵੇਂ ਕਿ ਕੀਮੋਥੈਰੇਪੀ, ਰੇਡੀਏਸ਼ਨ, ਸਰਜਰੀ ਆਦਿ। ਪਰ ਜੇਕਰ ਕੇਸ ਜ਼ਿਆਦਾ ਜੋਖਮ ਵਾਲਾ ਹੈ ਤਾਂ ਸਮੇਂ-ਸਮੇਂ 'ਤੇ ਲੱਛਣਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨਾਲ ਕੈਂਸਰ ਦੇ ਪੜਾਅ ਦਾ ਛੇਤੀ ਪਤਾ ਲਗਾਉਣ ਅਤੇ ਬਿਹਤਰ ਰਿਕਵਰੀ 'ਚ ਮਦਦ ਮਿਲ ਸਕਦੀ ਹੈ।

ਸਵੈ-ਜਾਂਚ ਬਹੁਤ ਮਹੱਤਵਪੂਰਨ

ਹਰ ਔਰਤ ਲਈ ਆਪਣੇ ਛਾਤੀਆਂ ਦੇ ਆਕਾਰ, ਰੰਗ, ਕੱਦ ਅਤੇ ਮਜ਼ਬੂਤੀ ਬਾਰੇ ਜਾਣੂ ਹੋਣਾ ਜ਼ਰੂਰੀ ਹੈ। ਛਾਤੀਆਂ ਛਾਤੀਆਂ 'ਚ ਕਿਸੇ ਵੀ ਬਦਲਾਅ ਜਿਵੇਂ ਕਿ ਧਾਰੀਆਂ, ਦਾਗ ਜਾਂ ਚਮੜੀ ਅਤੇ ਨਿੱਪਲਾਂ 'ਤੇ ਸੋਜ ਵੱਲ ਵਿਸ਼ੇਸ਼ ਧਿਆਨ ਦਿਓ। ਹਰ ਔਰਤ ਨੂੰ ਖੜ੍ਹੇ ਹੋ ਕੇ ਜਾਂ ਸਿੱਧੇ ਲੇਟ ਕੇ ਆਪਣੀਆਂ ਛਾਤੀਆਂ ਦੀ ਜਾਂਚ ਕਰਨੀ ਚਾਹੀਦੀ ਹੈ।

40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਲਈ ਸਕ੍ਰੀਨਿੰਗ ਮੈਮੋਗਰਾਮ ਕਰਵਾਉਣਾ ਲਾਜ਼ਮੀ ਹੁੰਦਾ ਹੈ। ਅਜਿਹੇ 'ਚ ਜੇਕਰ ਕੈਂਸਰ ਦਾ ਪਰਿਵਾਰਕ ਇਤਿਹਾਸ ਹੈ, ਤਾਂ ਧਿਆਨ ਰੱਖੋ ਕਿ 20-21 ਸਾਲ ਦੀ ਉਮਰ 'ਚ ਹਰ 3 ਸਾਲ ਬਾਅਦ ਛਾਤੀ ਦੀ ਜਾਂਚ ਜ਼ਰੂਰੀ ਹੁੰਦੀ ਹੈ।

ਜਿਨ੍ਹਾਂ ਔਰਤਾਂ ਨੂੰ ਜ਼ਿਆਦਾ ਖਤਰਾ ਹੈ, ਉਨ੍ਹਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਲ 'ਚ ਇੱਕ ਵਾਰ ਸਕ੍ਰੀਨਿੰਗ ਮੈਮੋਗ੍ਰਾਮ ਕਰਵਾਉਣਾ ਚਾਹੀਦਾ ਹੈ। ਅਲਟਰਾਸਾਊਂਡ ਵੀ ਕਰਵਾਇਆ ਜਾ ਸਕਦਾ ਹੈ ਅਤੇ ਜੇਕਰ ਖਤਰਾ ਬਹੁਤ ਜ਼ਿਆਦਾ ਹੈ ਤਾਂ MRI ਵੀ ਕਰਵਾਉਣੀ ਚਾਹੀਦੀ ਹੈ।

ਛਾਤੀ ਦੇ ਕੈਂਸਰ ਤੋਂ ਬਚਣ ਲਈ ਸਾਵਧਾਨੀਆਂ 

ਮਾਹਿਰਾਂ ਮੁਤਾਬਕ ਛਾਤੀ ਦੇ ਕੈਂਸਰ ਤੋਂ ਬਚਣਾ ਆਸਾਨ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ, ਪਰ ਤੁਹਾਨੂੰ ਇਸ ਬਾਰੇ ਹਰ ਵਾਰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਜੇਕਰ ਤੁਸੀਂ ਜਾਗਰੂਕ ਹੋ ਤਾਂ ਇਸ ਬਿਮਾਰੀ ਨਾਲ ਨਜਿੱਠਣਾ ਜਾਂ ਇਸ ਤੋਂ ਬਚਣਾ ਸੰਭਵ ਹੈ।

ਨਸ਼ੀਲੇ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਓ। ਆਪਣਾ ਭਾਰ ਵਧਣ ਨਾ ਦਿਓ ਅਤੇ ਨਿਯਮਿਤ ਤੌਰ 'ਤੇ ਕਸਰਤ ਕਰੋ। ਜਿਨ੍ਹਾਂ ਔਰਤਾਂ ਨੂੰ ਛਾਤੀ ਦੇ ਕੈਂਸਰ ਦਾ ਖਤਰਾ ਹੁੰਦਾ ਹੈ, ਉਹ ਡਾਕਟਰੀ ਸਲਾਹ ਲੈਣ ਤੋਂ ਬਾਅਦ Tamoxifen ਦਵਾਈ ਦੀ ਵਰਤੋਂ ਕਰ ਸਕਦੀਆਂ ਹਨ।

ਡਾਕਟਰ ਦੀ ਸਲਾਹ ਤੋਂ ਬਾਅਦ, ਛਾਤੀ ਦੇ ਕੈਂਸਰ ਲਈ ਇੱਕ ਹੋਰ ਦਵਾਈ - Evista Raloxifene ਵੀ ਵਰਤੀ ਜਾ ਸਕਦੀ ਹੈ। ਜਦੋਂ ਕੇਸ ਹੱਥੋਂ ਨਿਕਲਦਾ ਜਾਪਦਾ ਹੈ, ਤਾਂ ਸਰਜਰੀ ਅਤੇ ਅਪਰੇਸ਼ਨ ਹੀ ਜਾਨ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਅਤੇ ਅਜਿਹੇ 'ਚ ਛਾਤੀਆਂ ਨੂੰ ਸਰੀਰ ਤੋਂ ਵੱਖ ਕਰ ਦਿੱਤਾ ਜਾਂਦਾ ਹੈ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Hina Khan: ਕੈਂਸਰ ਨਾਲ ਜੂਝ ਰਹੀ ਹੈ ਅਦਾਕਾਰਾ ਹਿਨਾ ਖਾਨ, ਪੋਸਟ ਸ਼ੇਅਰ ਕਰਕੇ ਜਾਣਕਾਰੀ ਕੀਤੀ ਸਾਂਝੀ

ਇਹ ਵੀ ਪੜ੍ਹੋ: Amarnath Yatra : ਬਾਬਾ ਬਰਫਾਨੀ ਦੀ ਯਾਤਰਾ ਸ਼ੁਰੂ, ਮੁਸ਼ਕਲ ਹੋਣ ਦੇ ਬਾਵਜੂਦ ਲੋਕ ਕਿਉਂ ਕਰਦੇ ਹਨ ਅਮਰਨਾਥ ਯਾਤਰਾ ? ਜਾਣੋ

Related Post