Amritpal Singh ਦੇ ਭਰਾ ਹਰਪ੍ਰੀਤ ਸਿੰਘ ਖ਼ਿਲਾਫ਼ ਦਰਜ FIR ’ਚ ਪੁਲਿਸ ਨੇ ਕੀ ਲਿਖਿਆ ? ਪੜ੍ਹੋ
ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਖਿਲਾਫ ਜੋ ਪੁਲਿਸ ਨੇ FIR ਦਰਜ ਕੀਤੀ ਹੈ ਉਸ ਵਿੱਚ ਕੀ ਲਿਖਿਆ ਹੈ ? ਪੜ੍ਹੋ ਪੂਰੀ ਖ਼ਬਰ...
FIR against Amritpal Singh Brother: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਨੇ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਹੈ। ਕਾਰਵਾਈ ਦੇ ਹੋਏ ਪੁਲਿਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਮੌਕੇ ਉੱਤੇ ਹੀ ਗ੍ਰਿਫ਼ਤਾਰ ਕੀਤਾ ਸੀ, ਜਦਕਿ ਇੱਕ ਮੁਲਜ਼ਮ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਖਿਲਾਫ ਜੋ FIR ਦਰਜ ਕੀਤੀ ਹੈ ਉਸ ਵਿੱਚ ਕੀ ਲਿਖਿਆ ਹੈ ਉਹ ਹੇਠ ਲਿਖੇ ਅਨੁਸਾਰ ਹੈ।
FIR ਵਿੱਚ ਕੀ ਲਿਖਿਆ ?
- ਪੁਲਿਸ ਨੇ ਹਰਪ੍ਰੀਤ ਸਿੰਘ ਦੀ ਜੇਬ ਦੇ ਵਿੱਚੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ।
- ਆਰਮੀ ਕੈਂਪ ਫਲੋਰ ਪੁੱਜੇ ਤਾਂ ਖੱਬੇ ਹੱਥ ਸਰਵਿਸ ਲੈਣ ਦੀ ਪਟਰੀ ਉੱਪਰ ਇੱਕ ਕਰੇਟਾ ਕਾਰ ਖੜੀ ਸੀ।
- ਗਸ਼ਤ ਕਰ ਰਹੀ ਟੀਮ ਨੇ ਗੱਡੀ ਵਿੱਚੋਂ ਉੱਤਰ ਕੇ ਕਰਮਚਾਰੀਆਂ ਸਮੇਤ ਚੈਕਿੰਗ ਕੀਤੀ।
- ਗੱਡੀ ਦੇ ਅੰਦਰ ਬਾਹਰ ਕਾਲੀਆਂ ਜਾਲੀਆਂ ਸਾਈਡ ਗਿਲਾਸ ਅਤੇ ਇੱਕ ਫਰੰਟ ਸੀਟ ਉੱਪਰ ਬੈਠਾ ਵਿਅਕਤੀ ਜਿਸ ਨੇ ਇੱਕ ਸਾਰ ਦੇਖਦਿਆਂ ਹੋਇਆਂ ਸ਼ੱਕੀ ਚੀਜ਼ ਨੂੰ ਸੀਟ ਥੱਲੇ ਲੁਕਾ ਦਿੱਤਾ।
- ਕਰੇਟਾ ਕਾਰ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਤੇ ਜਦੋਂ ਗੱਡੀ ਵਿੱਚ ਜਾਂਚ ਕੀਤੀ ਗਈ ਤੇ ਲਵਪ੍ਰੀਤ ਡਰਾਈਵਰ ਸੀਟ ’ਤੇ ਬੈਠਾ ਸੀ ਤੇ ਹਰਪ੍ਰੀਤ ਉਹਦੇ ਨਾਲ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ।
- ਫੜੇ ਜਾਣ ਤੇ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਗਸਟਡ ਅਫਸਰ ਦੀ ਮੌਜੂਦਗੀ ਦੇ ਵਿੱਚ ਗੱਡੀ ’ਚ ਤਲਾਸ਼ੀ ਕਰਾਉਣ ਦੀ ਗੱਲ ਆਖੀ ਸੀ।
- ਮੌਕੇ ਉੱਤੇ ਪੁਲਿਸ ਨੂੰ ਦੋ ਲਾਈਟਰ, 20 ਰੁਪਏ ਦਾ ਅੱਧ ਸੜਿਆ ਨੋਟ ਅਤੇ ਪਾਈਪਨੂਮਾ ਨੋਟ ਵਸਤੂ ਬਰਾਮਦ ਹੋਈ ਹੈ, ਪੈਂਟ ਦੀ ਪਿਛਲੀ ਜੇਬ ਵਿੱਚੋਂ ਇੱਕ ਡਿਜੀਟਲ ਕੰਡਾ ਚਾਲੂ ਹਾਲਤ ਵਿੱਚ ਬਰਾਮਦ ਹੋਇਆ ਹੈ।
- ਜਿਸ ਪਾਸੇ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਬੈਠਾ ਸੀ ਉਸ ਪਾਸੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਪਰਸ ਦੇ ਵਿੱਚੋਂ ਸਿਲਵਰ ਪੇਪਰ, ਨਸ਼ੀਲਾ ਪਦਾਰਥ, ਜਲੇ ਹੋਏ ਨੋਟ ਤੇ ਪਾਈਪ ਬਰਾਮਦ ਹੋਇਆ।
ਮੁਲਜ਼ਮਾਂ ਖਿਲਾਫ਼ ਪੁਲਿਸ ਨੇ ਐਨਡੀਪੀਐਸ ਐਕਟ 22-27 ਦੇ ਤਹਿਤ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਹੁਣ ਪੁਲਿਸ ਨੇ ਮਾਮਲੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 29 ਜੋੜ ਦਿੱਤੀ ਹੈ। ਜਿਸ ਕਾਰਨ ਹੁਣ ਪੁਲਿਸ ਉਕਤ ਮੁਲਜ਼ਮਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰੇਗੀ, ਜਿਨ੍ਹਾਂ ਕੋਲੋਂ ਇਹ ਮੁਲਜ਼ਮ ਨਸ਼ਾ ਲੈ ਕੇ ਆਏ ਸਨ।