1 ਅਪ੍ਰੈਲ ਤੋਂ ਪੂਰੇ ਦੇਸ਼ ’ਚ ਕਿਹੜੇ-ਕਿਹੜੇ ਬਦਲਾਅ ਲਾਗੂ ਹੋਣ ਜਾ ਰਹੇ ਹਨ ? ਜਾਣੋ ਇੱਥੇ

By  Aarti March 30th 2024 07:00 AM

Rules Change From 1st April 2024: ਵਿੱਤੀ ਸਾਲ ਖਤਮ ਹੋਣ ਅਤੇ ਨਵਾਂ ਵਿੱਤੀ ਸਾਲ ਸ਼ੁਰੂ ਹੋਣ 'ਚ ਸਿਰਫ ਦੋ ਦਿਨ ਹੀ ਬਾਕੀ ਹਨ। ਦਸ ਦਈਏ ਕਿ ਆਉਣ ਵਾਲੀ 1 ਅਪ੍ਰੈਲ ਤੋਂ ਸਰਕਾਰ ਵਲੋਂ ਕਈ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਅੱਜ ਅਸੀਂ ਤੁਹਾਨੂੰ ਇਸ ਲੇਖ ਦੇ ਜ਼ਰੀਏ ਉਨ੍ਹਾਂ ਬਦਲਾਵਾਂ ਬਾਰੇ ਦਸਾਂਗੇ, ਜੋ 1 ਅਪ੍ਰੈਲ ਤੋਂ ਪੂਰੇ ਦੇਸ਼ 'ਚ ਲਾਗੂ ਹੋਣਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਦਲਾਵਾਂ ਬਾਰੇ  

31 ਮਾਰਚ ਤੋਂ ਪਹਿਲਾ ਕਰਨ ਵਾਲੇ ਜ਼ਰੂਰੀ ਕੰਮ 

SBI ਅੰਮ੍ਰਿਤ ਕਲਸ਼ ਸਕੀਮ ਦੀ ਆਖਰੀ ਮਿਤੀ :  

ਜਿਵੇ ਤੁਸੀਂ ਜਾਣਦੇ ਹੋ ਕਿ SBI ਦੇਸ਼ ਦੇ ਸਾਰੇ ਜਾਣੇ ਮਾਣੇ ਬੈਂਕਾਂ 'ਚੋ ਇਕ ਹੈ ਜੋ ਹਰ ਦਿਨ ਆਪਣੇ ਉਪਭੋਗਤਾ ਲਈ ਨਵੀਂ ਸਕੀਮ ਲਿਆਉਂਦਾ ਰਹਿੰਦਾ ਹੈ ਉਨ੍ਹਾਂ 'ਚੋ ਇਕ ਅੰਮ੍ਰਿਤ ਕਲਸ਼ ਸਕੀਮ ਇੱਕ ਵਿਸ਼ੇਸ਼ ਕਿਸਮ ਦੀ ਐਫਡੀ ਸਕੀਮ ਹੈ। ਦਸ ਦਈਏ ਕਿ ਜੇਕਰ ਤੁਸੀਂ ਇਸ ਸਕੀਮ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ 31 ਮਾਰਚ ਇਸ ਦੀ ਆਖਰੀ ਤਰੀਕ ਹੈ। SBI ਦੀ ਅਧਿਕਾਰਤ ਵੈਬਸਾਈਟ ਮੁਤਾਬਕ ਅੰਮ੍ਰਿਤ ਕਲਸ਼ ਸਕੀਮ ਦੇ ਤਹਿਤ 7.60% ਵਿਆਜ ਦਰ ਦਾ ਲਾਭ ਉਪਲਬਧ ਹੈ। 

ਟੈਕਸ ਬਚਾਉਣ ਦੀ ਅੰਤਮ ਤਾਰੀਖ :  

ਮਹਿੰਗਾਈ ਦੇ ਦੌਰ 'ਚ ਜੇਕਰ ਤੁਸੀਂ ਟੈਕਸ ਬਚਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਕੋਲ 31 ਮਾਰਚ, 2024 ਨੂੰ ਅਜਿਹਾ ਕਰਨ ਦਾ ਆਖਰੀ ਮੌਕਾ ਹੈ। ਦਸ ਦੇਈਏ ਕਿ 1 ਅਪ੍ਰੈਲ, 2023 ਤੋਂ ਪ੍ਰਭਾਵੀ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਦੀਆਂ ਜ਼ਰੂਰਤਾਂ ਬਦਲ ਗਈਆਂ ਹਨ। ਅਜਿਹੇ 'ਚ ਜੇਕਰ ਕਰਮਚਾਰੀ ਨੇ ਅਪ੍ਰੈਲ 2023 ਤੱਕ ਟੈਕਸ ਪ੍ਰਣਾਲੀ ਦੀ ਚੋਣ ਨਹੀਂ ਕੀਤੀ ਹੈ, ਤਾਂ ਰੁਜ਼ਗਾਰਦਾਤਾ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਆਮਦਨ ਟੈਕਸ ਸਲੈਬ ਦੇ ਮੁਤਾਬਕ ਤਨਖਾਹ 'ਤੇ ਟੈਕਸ ਦੀ ਕਟੌਤੀ ਕਰੇਗਾ। ਵਿੱਤੀ ਸਾਲ 2023-24 ਤੱਕ ਟੈਕਸ ਛੋਟ ਪ੍ਰਾਪਤ ਕਰਨ ਲਈ, ਲੋਕਾਂ ਨੂੰ 31 ਮਾਰਚ ਤੋਂ ਪਹਿਲਾਂ ਪ੍ਰਕਿਰਿਆ ਦਾ ਪਾਲਣ ਕਰਨਾ ਜ਼ਰੂਰੀ ਹੈ। 

FASTag KYC ਅੱਪਡੇਟ ਦੀ ਆਖਰੀ ਤਾਰੀਖ :  

ਜੇਕਰ ਤੁਸੀਂ ਅਜੇ ਤੱਕ ਆਪਣੇ ਫਾਸਟੈਗ ਦੀ ਈ-ਕੇਵਾਈਸੀ ਨਹੀਂ ਕੀਤੀ ਹੈ। ਤਾਂ ਅਜਿਹੇ 'ਚ ਤੁਹਾਨੂੰ 31 ਮਾਰਚ ਤੋਂ ਪਹਿਲਾਂ ਇਸ ਦੀ ਈ-ਕੇਵਾਈਸੀ ਕਰਵਾ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ। ਤਾਂ ਤੁਹਾਨੂੰ 1 ਅਪ੍ਰੈਲ ਤੋਂ ਫਾਸਟੈਗ ਦੀ ਵਰਤੋਂ ਕਰਨ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ :  

ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਪ੍ਰਧਾਨ ਮੰਤਰੀ ਵਯ ਵੰਦਨਾ ਨਾਮ ਦੀ ਵਿਸ਼ੇਸ਼ ਯੋਜਨਾ ਹੈ। ਦਸ ਦਈਏ ਕਿ ਇਸ ਯੋਜਨਾ ਲਈ ਨਾਮਜ਼ਦਗੀ ਦੀ ਆਖਰੀ ਮਿਤੀ 31 ਮਾਰਚ, 2024 ਹੈ। ਇਹ ਇੱਕ ਸਿੰਗਲ ਇਨਵੈਸਟਮੈਂਟ ਸਕੀਮ ਹੈ ਜੋ ਸੀਨੀਅਰ ਨਾਗਰਿਕਾਂ ਨੂੰ ਸਥਿਰ ਆਮਦਨ ਪ੍ਰਦਾਨ ਕਰਨ ਲਈ ਬਣਾਈ ਗਈ ਹੈ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਇਸ ਸਕੀਮ 'ਚ ਹਿੱਸਾ ਲੈ ਸਕਦੇ ਹਨ। ਇਸ ਦੇ ਤਹਿਤ 7.4 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। 

IDBI ਬੈਂਕ ਉਤਸਵ ਕਾਲਯੋਗ FD ਸਕੀਮ :  

IDBI ਬੈਂਕ ਦੀ ਵਿਸ਼ੇਸ਼ FD ਸਕੀਮ ਉਤਸਵ ਕਾਲਯੋਗ 'ਚ ਨਿਵੇਸ਼ ਕਰਨ ਦੀ ਆਖਰੀ ਮਿਤੀ 31 ਮਾਰਚ, 2024 ਹੈ। ਇਸ ਸਕੀਮ ਤਹਿਤ ਤੁਹਾਨੂੰ ਵੱਧ ਵਿਆਜ ਦਰ ਦਾ ਲਾਭ ਮਿਲੇਗਾ। ਦਸ ਦਈਏ ਕਿ ਤੁਹਾਨੂੰ 300 ਦਿਨਾਂ ਦੀ FD 'ਤੇ 7.05%, 375 ਦਿਨਾਂ ਦੀ FD 'ਤੇ 7.10% ਅਤੇ 444 ਦਿਨਾਂ ਦੀ FD 'ਤੇ ਉੱਚ ਵਿਆਜ ਦਰਾਂ ਦਾ ਲਾਭ ਮਿਲੇਗਾ। ਜੇਕਰ ਗਾਹਕ ਕੁਝ ਸਮੇਂ ਲਈ ਨਿਵੇਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ 300 ਦਿਨਾਂ ਦੀ FD 'ਤੇ ਸਾਲਾਨਾ 7.55% ਤੱਕ ਵਿਆਜ ਮਿਲੇਗਾ। 

SBI ਹੋਮ ਲੋਨ :  

ਸਟੇਟ ਬੈਂਕ ਆਫ ਇੰਡੀਆ 31 ਮਾਰਚ ਤੱਕ ਲੋਨ ਲੈਣ 'ਤੇ ਛੋਟ ਦਾ ਲਾਭ ਦੇ ਰਿਹਾ ਹੈ। ਦਸ ਦਈਏ ਕਿ ਆਫਰ ਦੇ ਤਹਿਤ, SBI ਗਾਹਕਾਂ ਨੂੰ ਹੋਮ ਲੋਨ 'ਤੇ 65 ਬੇਸਿਸ ਪੁਆਇੰਟਸ ਦੀ ਛੋਟ ਮਿਲੇਗੀ। 

1 ਅਪ੍ਰੈਲ ਤੋਂ ਪੂਰੇ ਦੇਸ਼ 'ਚ ਲਾਗੂ ਹੋਣ ਵਾਲੇ ਬਦਲਾਅ  

ਨੈਸ਼ਨਲ ਪੈਨਸ਼ਨ ਪ੍ਰਣਾਲੀ :  

ਦਸ ਦੇਈਏ ਕਿ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਨੈਸ਼ਨਲ ਪੈਨਸ਼ਨ ਪ੍ਰਣਾਲੀ ਨੂੰ ਸੁਰੱਖਿਅਤ ਕਰਨ ਲਈ ਆਧਾਰ ਆਧਾਰਿਤ ਟੂ ਸਟੈਪ ਪ੍ਰਮਾਣੀਕਰਨ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ। ਇਹ ਪ੍ਰਣਾਲੀ ਸਾਰੇ ਨੈਸ਼ਨਲ ਪੈਨਸ਼ਨ ਪ੍ਰਣਾਲੀ ਉਪਭੋਗਤਾਵਾਂ ਲਈ ਹੋਵੇਗੀ। 

SBI ਕ੍ਰੈਡਿਟ ਕਾਰਡ :  

SBI ਦੇ ਕੁਝ ਕ੍ਰੈਡਿਟ ਕਾਰਡਾਂ 'ਤੇ ਕਿਰਾਏ ਦੇ ਭੁਗਤਾਨ ਲੈਣ-ਦੇਣ 'ਤੇ ਰਿਵਾਰਡ ਪੁਆਇੰਟਾਂ ਦਾ ਸੰਗ੍ਰਹਿ 1 ਅਪ੍ਰੈਲ, 2024 ਤੋਂ ਬੰਦ ਕਰ ਦਿੱਤਾ ਜਾਵੇਗਾ। ਇਨ੍ਹਾਂ 'ਚ AURUM, SBI Card Elite, SBI Card Elite Advantage, SBI ਕਾਰਡ ਪਲਸ ਅਤੇ SimplyClick ਕਾਰਡ ਸ਼ਾਮਲ ਹਨ। 

LPG ਗੈਸ ਸਿਲੰਡਰ :  

ਜਿਵੇ ਤੁਸੀਂ ਜਾਣਦੇ ਹੋ ਕਿ LPG ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀਆਂ ਹਨ। ਅਜਿਹੇ 'ਚ 1 ਅਪ੍ਰੈਲ ਤੋਂ LPG ਰਸੋਈ ਗੈਸ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਦਾ ਉਹ ਵੀਡੀਓ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕੀਤੀ ਨਫ਼ਰਤ...

Related Post