UPI Scam : UPI ਧੋਖਾਧੜੀ ਕਿਸ-ਕਿਸ ਤਰ੍ਹਾਂ ਦੀ ਹੁੰਦੀ ਹੈ ? ਜਾਣੋ ਇਨ੍ਹਾਂ 'ਤੋਂ ਬਚਨ ਦੇ ਤਰੀਕੇ

ਆਓ ਜਾਣਦੇ ਹਾਂ UPI ਧੋਖਾਧੜੀ ਕਿਸ-ਕਿਸ ਤਰ੍ਹਾਂ ਦੀ ਹੁੰਦੀ ਹੈ? ਅਤੇ ਇਨ੍ਹਾਂ 'ਤੋਂ ਕਿਵੇਂ ਬੱਚਿਆਂ ਜਾ ਸਕਦਾ ਹੈ?

By  Dhalwinder Sandhu October 9th 2024 05:21 PM

UPI Scam Increased in 2024 : ਪਿਛਲੇ ਕੁਝ ਸਾਲਾਂ 'ਚ ਆਨਲਾਈਨ ਭੁਗਤਾਨ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਹ ਆਸਾਨ ਅਤੇ ਸੁਵਿਧਾਜਨਕ ਹੋਣ ਦੇ ਕਾਰਨ, ਭਾਰਤ 'ਚ ਜ਼ਿਆਦਾਤਰ ਲੋਕ ਨਕਦ ਭੁਗਤਾਨ ਦੀ ਬਜਾਏ UPI ਭੁਗਤਾਨ ਕਰਨ ਨੂੰ ਤਰਜੀਹ ਦਿੰਦੇ ਹਨ। ਅਜਿਹੇ 'ਚ ਜੇਕਰ UPI ਦੀ ਗੱਲ ਕਰੀਏ ਤਾਂ ਇਹ ਭਾਰਤ ਸਰਕਾਰ ਦੁਆਰਾ ਬਣਾਇਆ ਗਿਆ ਇੱਕ ਸਿਸਟਮ ਹੈ, ਜਿਸ ਦੀ ਮਦਦ ਨਾਲ ਤੁਸੀਂ ਸਿਰਫ਼ ਇੱਕ ਐਪ ਰਾਹੀਂ ਆਪਣੇ ਸਾਰੇ ਬੈਂਕ ਖਾਤਿਆਂ ਦਾ ਪ੍ਰਬੰਧਨ ਕਰ ਸਕਦੇ ਹੋ। 

ਨਾਲ ਹੀ ਤੁਸੀਂ ਕੁਝ ਹੀ ਸਕਿੰਟਾਂ ਵਿੱਚ ਕਿਤੇ ਵੀ ਅਤੇ ਕਿਸੇ ਨੂੰ ਵੀ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਪਰ ਤਕਨਾਲੋਜੀ ਦੇ ਵਧਣ ਨਾਲ ਇਸ ਨਾਲ ਜੁੜੇ ਖ਼ਤਰੇ ਵੀ ਵਧਦੇ ਜਾ ਰਹੇ ਹਨ। ਹਾਲ ਹੀ 'ਚ ਦਿੱਲੀ ਪੁਲਿਸ ਨੇ ਇੱਕ ਡੇਟਾ ਸਾਂਝਾ ਕੀਤਾ, ਜਿਸ ਤੋਂ ਪਤਾ ਚੱਲਦਾ ਹੈ ਕਿ 2024 'ਚ UPI ਧੋਖਾਧੜੀ 'ਚ ਵਾਧਾ ਹੋਇਆ ਹੈ। ਤਾਂ ਆਓ ਜਾਣਦੇ ਹਾਂ UPI ਧੋਖਾਧੜੀ ਕਿਸ-ਕਿਸ ਤਰ੍ਹਾਂ ਦੀ ਹੁੰਦੀ ਹੈ? ਅਤੇ ਇਨ੍ਹਾਂ 'ਤੋਂ ਕਿਵੇਂ ਬੱਚਿਆਂ ਜਾ ਸਕਦਾ ਹੈ? 

25000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ 

ਸਾਲ 2024 ਖਤਮ ਹੋਣ 'ਚ ਕੁਝ ਹੀ ਮਹੀਨੇ ਬਾਕੀ ਹਨ। ਦਿੱਲੀ ਪੁਲਿਸ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਕੱਲੇ ਜੂਨ 2024 ਤੱਕ UPI ਧੋਖਾਧੜੀ ਨਾਲ ਸਬੰਧਤ 25,924 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਧੋਖਾਧੜੀ ਕਰਨ ਵਾਲੇ ਲੋਕ ਇਸਦੇ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਇਹ ਤਰੀਕੇ ਬਹੁਤ ਸਾਦੇ ਜਾਪਦੇ ਹਨ, ਪਰ ਇਨ੍ਹਾਂ ਕਾਰਨ ਲੋਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਨ੍ਹਾਂ ਤਰੀਕਿਆਂ ਨਾਲ ਧੋਖਾਧੜੀ ਹੁੰਦੀ ਹੈ

ਜਾਅਲੀ ਭੁਗਤਾਨ ਸਕ੍ਰੀਨਸ਼ੌਟ : 

ਇਸ 'ਚ, ਘੋਟਾਲੇ ਕਰਨ ਵਾਲੇ ਇੱਕ ਫਰਜ਼ੀ ਭੁਗਤਾਨ ਦੀ ਰਸੀਦ ਦੀ ਇੱਕ ਫੋਟੋ ਬਣਾਉਂਦੇ ਹਨ ਅਤੇ ਇਸਨੂੰ ਲੋਕਾਂ ਨੂੰ ਭੇਜਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਵਾਪਸ ਭੇਜਣ ਲਈ ਕਹਿੰਦੇ ਹਨ।

ਕਿਸੇ ਦੋਸਤ ਦੇ ਨਾਮ 'ਤੇ ਧੋਖਾਧੜੀ : 

ਇਹ ਵੀ ਇੱਕ ਬਹੁਤ ਹੀ ਆਮ ਤਰੀਕਾ ਹੈ, ਜਿਸ 'ਚ ਧੋਖਾਧੜੀ ਕਰਨ ਵਾਲੇ ਮੁਸੀਬਤ 'ਚ ਤੁਹਾਡੇ ਦੋਸਤ ਜਾਂ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦੇ ਹਨ ਅਤੇ ਐਮਰਜੈਂਸੀ 'ਚ ਪੈਸੇ ਟ੍ਰਾਂਸਫਰ ਕਰਨ ਲਈ ਕਹਿੰਦੇ ਹਨ।

ਜਾਅਲੀ UPI QR ਕੋਡ : 

ਜੇਕਰ ਤੁਸੀਂ ਇੱਕ ਜਾਅਲੀ UPI QR ਕੋਡ ਨੂੰ ਸਕੈਨ ਕਰਦੇ ਹੋ, ਤਾਂ ਇਹ ਕਿਸੇ ਵੀ ਵੈੱਬਸਾਈਟ ਜਾਂ ਐਪ ਰਾਹੀਂ ਤੁਹਾਡੇ UPI ਪ੍ਰਮਾਣ ਪੱਤਰਾਂ ਨੂੰ ਚੋਰੀ ਕਰ ਸਕਦਾ ਹੈ।

ਸਕ੍ਰੀਨ ਮਾਨੀਟਰਿੰਗ ਐਪ : 

ਇਸ 'ਚ, ਧੋਖਾਧੜੀ ਕਰਨ ਵਾਲੇ ਇੱਕ ਐਪ ਰਾਹੀਂ ਤੁਹਾਡਾ UPI ਪਿੰਨ ਅਤੇ OTP ਪ੍ਰਾਪਤ ਕਰਨ ਲਈ ਸਕ੍ਰੀਨ ਮਾਨੀਟਰਿੰਗ ਦੀ ਵਰਤੋਂ ਕਰਦੇ ਹਨ।

ਫਰਾਡ ਦੀ ਬੇਨਤੀ : 

ਇਸ 'ਚ, ਧੋਖਾਧੜੀ ਕਰਨ ਵਾਲੇ ਇੱਕ ਜਾਣੀ-ਪਛਾਣੀ ਅਤੇ ਵੈਧ ਹਸਤੀ ਤੋਂ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਤੁਹਾਡੀ ਲੈਣ-ਦੇਣ ਸੰਬੰਧੀ ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕਰਦੇ ਹਨ।

ਬਚਣ ਦੇ ਤਰੀਕੇ 

  • ਕਿਸੇ ਵੀ ਸਕ੍ਰੀਨਸ਼ੌਟ ਦੀ ਦੋ ਵਾਰ ਜਾਂਚ ਕਰੋ ਅਤੇ ਜੇਕਰ ਕੋਈ ਸ਼ੱਕ ਹੁੰਦਾ ਹੈ, ਤਾਂ ਇਸਦੀ ਵਰਤੋਂ ਨਾ ਕਰੋ।
  • ਜੇਕਰ ਕੋਈ ਤੁਹਾਡੇ ਦੋਸਤ ਜਾਂ ਪਰਿਵਾਰਕ ਮੈਂਬਰ ਹੋਣ ਦਾ ਦਾਅਵਾ ਕਰਦਾ ਹੈ ਅਤੇ ਪੈਸੇ ਦੀ ਮੰਗ ਕਰਦਾ ਹੈ, ਤਾਂ ਪਹਿਲਾਂ ਉਸ ਮੈਂਬਰ ਨੂੰ ਇੱਕ ਵਾਰ ਕਾਲ ਕਰੋ ਅਤੇ ਸਥਿਤੀ ਦੀ ਜਾਂਚ ਕਰੋ।
  • ਕਿਸੇ ਵੀ ਲਿੰਕ ਜਾਂ ਸੰਦੇਸ਼ 'ਚ ਪ੍ਰਾਪਤ ਹੋਏ QR ਕੋਡ ਨੂੰ ਸਕੈਨ ਨਾ ਕਰੋ।
  • ਆਪਣੇ ਨਿੱਜੀ ਵੇਰਵੇ ਜਿਵੇਂ ਕਿ ਬੈਂਕ ਖਾਤੇ ਦਾ ਪਿੰਨ, UPI ਪਿੰਨ ਜਾਂ OTP ਕਿਸੇ ਨਾਲ ਸਾਂਝਾ ਨਾ ਕਰੋ।
  • ਕੋਈ ਵੀ ਐਪ ਸਿਰਫ਼ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰੋ।

ਇਹ ਵੀ ਪੜ੍ਹੋ : Free Ration : ਸਰਕਾਰ ਨੇ ਦਿੱਤਾ ਤੋਹਫਾ, 2028 ਤੱਕ ਮਿਲੇਗਾ ਫਰੀ ਰਾਸ਼ਨ

Related Post