Hair Fall: ਇਹ ਹਨ ਨੌਜਵਾਨਾਂ 'ਚ ਵਾਲ ਝੜਨ ਦੇ ਕਾਰਨ, ਜਾਣੋ ਕੇ ਅੱਜ ਤੋਂ ਹੀ ਕਰੋ ਸੰਭਾਲ

By  KRISHAN KUMAR SHARMA February 28th 2024 07:00 AM

Hair Fall Cause In Men: ਮਰਦਾਂ 'ਚ 30-35 ਸਾਲ ਦੀ ਉਮਰ ਬਾਅਦ ਇੱਕ ਦਿਨ 'ਚ 50-60 ਵਾਲ ਝੜਨੇ ਸ਼ੁਰੂ ਹੋ ਜਾਣ ਤਾਂ ਇਹ ਕੋਈ ਬਿਮਾਰੀ ਨਹੀਂ ਹੈ। ਇਹ ਵਧਦੀ ਉਮਰ ਦੇ ਨਾਲ ਹੁੰਦਾ ਹੈ। ਪਰ ਅੱਜ ਦੀ ਸਥਿਤੀ 'ਚ ਵਾਲਾਂ (Hair Care) ਦਾ ਝੜਨਾ 20 ਤੋਂ 25 ਸਾਲ ਦੀ ਉਮਰ 'ਚ ਸ਼ੁਰੂ ਹੋ ਜਾਂਦਾ ਹੈ। ਕਈ ਵਾਰ 25 ਸਾਲ ਦੀ ਉਮਰ ਦੇ ਮਰਦ ਗੰਜੇ ਹੋ ਜਾਂਦੇ ਹਨ। ਕੁਝ ਲੋਕਾਂ 'ਚ ਸਮੇਂ ਤੋਂ ਪਹਿਲਾਂ ਵਾਲਾਂ ਦੇ ਝੜਨ ਦੇ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਹੁੰਦੇ ਹਨ, ਪਰ ਜ਼ਿਆਦਾਤਰ ਮਾਮਲਿਆਂ 'ਚ ਮਨੁੱਖ ਖੁਦ ਜ਼ਿੰਮੇਵਾਰ ਹੁੰਦਾ ਹੈ। ਤਾਂ ਆਉ ਜਾਂਦੇ ਹਾਂ 25-30 ਸਾਲ ਦੀ ਉਮਰ 'ਚ ਕਿੰਨ੍ਹਾ ਕਾਰਨਾਂ ਕਰਕੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ...

ਛੋਟੀ ਉਮਰ 'ਚ ਮਰਦਾਂ ਦੇ ਵਾਲ ਝੜਨ ਦੇ ਕਾਰਨ

ਹਾਰਮੋਨ: ਮਰਦਾਂ 'ਚ ਭਰਪੂਰ ਮਾਤਰਾ 'ਚ ਟੈਸਟੋਸਟੀਰੋਨ ਹਾਰਮੋਨ ਪਾਇਆ ਜਾਂਦਾ ਹੈ, ਜਿਸ ਕਾਰਨ ਕਿਸ਼ੋਰ ਅਵਸਥਾ ਦੌਰਾਨ ਮਰਦਾ 'ਚ ਵਿਸ਼ੇਸ਼ਤਾਵਾਂ ਵਿਕਸਿਤ ਹੁੰਦੀਆਂ ਹਨ। ਦਸ ਦਈਏ ਕਿ ਜਵਾਨੀ 'ਚ ਇਹ ਹਾਰਮੋਨ ਕਈ ਮਹੱਤਵਪੂਰਨ ਕਾਰਜਾਂ 'ਚ ਹਿੱਸਾ ਲੈਂਦੇ ਹਨ। ਨੇਚਰ ਜਰਨਲ ਦੇ ਅਨੁਸਾਰ, ਜਦੋਂ ਇਹ ਹਾਰਮੋਨ ਇੱਕ ਬਾਲਗ 'ਚ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ, ਤਾਂ ਇਸਦਾ ਕੁਝ ਹਿੱਸਾ ਟੁੱਟ ਜਾਂਦਾ ਹੈ ਅਤੇ ਡੀਹਾਈਡ੍ਰੋਟੇਸਟੋਸਟੇਰੋਨ ਹਾਰਮੋਨ ਯਾਨੀ ਐਂਡਰੋਜਨ 'ਚ ਬਦਲ ਜਾਂਦਾ ਹੈ, ਜੋ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਝੜਨ ਲਈ ਮਜ਼ਬੂਰ ਕਰਦਾ ਹੈ।

ਵਾਲਾਂ ਦਾ ਪਤਲਾ ਹੋਣਾ: ਮਰਦਾਂ ਦੇ ਵਾਲ ਝੜਨ ਦਾ ਇੱਕ ਕਾਰਨ ਇਹ ਹੈ ਕਿ ਇਸ 'ਚ ਸਭ ਤੋਂ ਪਹਿਲਾਂ ਵਾਲ ਪਤਲੇ ਹੋਣ ਲੱਗਦੇ ਹਨ। ਦਸ ਦਈਏ ਕਿ ਵਾਲ ਪਤਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ਨੂੰ ਫਰੰਟਲ ਫਾਈਬਰੋਸਿੰਗ ਐਲੋਪੇਸ਼ੀਆ ਕਿਹਾ ਜਾਂਦਾ ਹੈ। ਇਸ ਦਾ ਇਲਾਜ ਸ਼ੁਰੂਆਤੀ ਪੜਾਵਾਂ 'ਚ ਸੰਭਵ ਹੋ ਸਕਦਾ ਹੈ।

ਪਰਿਵਾਰਕ ਕਾਰਨ: ਦਸ ਦਈਏ ਕਿ ਕੁਝ ਲੋਕਾਂ ਦੇ ਪਰਿਵਾਰ 'ਚ ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨਾ-ਨਾਨੀ ਸਮੇਂ ਤੋਂ ਪਹਿਲਾਂ ਵਾਲ ਝੜਨ ਤੋਂ ਪੀੜਤ ਹੁੰਦੇ ਹਨ। ਇਹ ਜੈਨੇਟਿਕ ਹੈ। ਇਸ ਦੇ ਲਈ ਤੁਹਾਨੂੰ ਵਾਲ ਝੜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਯਮਿਤ ਤੌਰ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਡਾਕਟਰੀ ਸਥਿਤੀ: ਕੁਝ ਡਾਕਟਰੀ ਸਥਿਤੀਆਂ ਜਿਵੇਂ ਕਿ ਏਡਜ਼, ਥਾਇਰਾਇਡ, ਕੈਂਸਰ ਆਦਿ ਸਮੇਂ ਤੋਂ ਪਹਿਲਾਂ ਵਾਲ ਝੜ ਸਕਦੇ ਹਨ। ਇਸ ਦੇ ਨਾਲ ਹੀ ਕੁਝ ਲਾਇਲਾਜ ਬੀਮਾਰੀਆਂ ਦੀ ਦਵਾਈ ਲੈਣ ਨਾਲ ਵੀ ਵਾਲ ਝੜ ਸਕਦੇ ਹਨ, ਜਿਸ ਲਈ ਤੁਹਾਨੂੰ ਵੱਖਰਾ ਇਲਾਜ ਕਰਵਾਉਣਾ ਹੋਵੇਗਾ।

ਤਣਾਅ ਅਤੇ ਨੀਂਦ ਦੀ ਕਮੀ: ਤੁਹਾਨੂੰ ਤਣਾਅ ਅਤੇ ਨੀਂਦ ਦੀ ਕਮੀ ਕਾਰਨ ਵੀ ਵਾਲ ਝੜਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਯੋਗਾ ਅਤੇ ਧਿਆਨ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ 'ਚ ਹੋ ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।

ਹੇਅਰ ਸਟਾਈਲ ਅਤੇ ਹੇਅਰ ਟ੍ਰੀਟਮੈਂਟ: ਜੇਕਰ ਤੁਸੀਂ 20-22 ਸਾਲਾਂ 'ਚ ਬਹੁਤ ਸਾਰੇ ਹੇਅਰ ਸਟਾਈਲ ਬਣਾਉਂਦੇ ਹੋ। ਜੇਕਰ ਤੁਸੀਂ ਇਸਨੂੰ ਅਕਸਰ ਬਦਲਦੇ ਹੋ ਜਾਂ ਆਪਣੇ ਵਾਲਾਂ ਨੂੰ ਬਹੁਤ ਤੰਗ ਰੱਖਦੇ ਹੋ, ਤਾਂ ਇਹ ਸਮੇਂ ਤੋਂ ਪਹਿਲਾਂ ਵਾਲ ਝੜਨ ਦਾ ਕਾਰਨ ਬਣਦਾ ਹੈ, ਜਿਸ ਨੂੰ ਟ੍ਰੈਕਸ਼ਨ ਐਲੋਪੇਸ਼ੀਆ ਕਿਹਾ ਜਾਂਦਾ ਹੈ। ਦਸ ਦਈਏ ਕਿ ਇਸ ਦੇ ਨਾਲ ਹੀ ਵਾਲਾਂ 'ਚ ਜ਼ਿਆਦਾ ਕੈਮੀਕਲ ਦੀ ਵਰਤੋਂ ਕਰਨਾ ਵੀ ਨੁਕਸਾਨਦੇਹ ਹੋ ਸਕਦਾ ਹੈ।

ਪੋਸ਼ਕ ਤੱਤਾਂ ਦੀ ਕਮੀ: ਪੋਸ਼ਕ ਤੱਤਾਂ ਦੀ ਕਮੀ ਵੀ ਸਮੇਂ ਤੋਂ ਪਹਿਲਾਂ ਵਾਲਾਂ ਦੇ ਝੜਨ ਦਾ ਕਾਰਨ ਬਣ ਸਕਦੀ ਹੈ। ਕਿਉਂਕਿ ਵਾਲਾਂ ਨੂੰ ਵਿਟਾਮਿਨ ਈ, ਬੀ, ਜ਼ਿੰਕ, ਮੈਗਨੀਸ਼ੀਅਮ, ਫੋਲਿਕ ਐਸਿਡ ਆਦਿ ਦੀ ਲੋੜ ਹੁੰਦੀ ਹੈ। ਵੈਸੇ ਤਾਂ ਤੁਹਾਨੂੰ ਪੂਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਵੀ ਸਿਹਤਮੰਦ (Health) ਰਹਿਣਗੇ। ਵਾਲਾਂ ਲਈ ਬੀਜ, ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਬੇਰੀਆਂ, ਚਿਆ ਬੀਜ, ਅੰਡੇ, ਮੱਛੀ ਆਦਿ ਦਾ ਸੇਵਨ ਕਰੋ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post