Weight loss Tips : ਭਾਰ ਘਟਾਉਣ ਲਈ ਕਣਕ ਦੇ ਆਟੇ 'ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਖਾਓ, ਮਿਲਣਗੇ ਹੈਰਾਨੀਜਨਕ ਫਾਇਦੇ
ਵੈਸੇ ਤਾਂ ਅੱਜਕੱਲ੍ਹ ਵਧਦੇ ਮੋਟਾਪੇ ਕਾਰਨ ਲੋਕ ਰੋਟੀ ਖਾਣ ਤੋਂ ਪਰਹੇਜ਼ ਕਰਨ ਲੱਗ ਪਏ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘੱਟ ਰੋਟੀ ਖਾਣ ਨਾਲ ਉਨ੍ਹਾਂ ਦਾ ਭਾਰ ਘੱਟ ਸਕਦਾ ਹੈ। ਉੱਥੇ ਉਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਣਕ ਦੀਆਂ ਰੋਟੀਆਂ ਖਾਣ ਨਾਲ ਭਾਰ ਵਧਦਾ ਹੈ।
Weight Loss Tips : ਰੋਟੀ ਭਾਰਤੀ ਭੋਜਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਮਾਹਿਰਾਂ ਮੁਤਾਬਕ ਕਣਕ ਦੇ ਆਟੇ ਤੋਂ ਬਣੀ ਰੋਟੀ 'ਚ ਭਰਪੂਰ ਮਾਤਰਾ 'ਚ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟਸ ਪਾਏ ਜਾਣਦੇ ਹਨ। ਇਹ ਸਾਰੇ ਪੋਸ਼ਟਿਕ ਤੱਤ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਵੈਸੇ ਤਾਂ ਅੱਜਕੱਲ੍ਹ ਵਧਦੇ ਮੋਟਾਪੇ ਕਾਰਨ ਲੋਕ ਰੋਟੀ ਖਾਣ ਤੋਂ ਪਰਹੇਜ਼ ਕਰਨ ਲੱਗ ਪਏ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘੱਟ ਰੋਟੀ ਖਾਣ ਨਾਲ ਉਨ੍ਹਾਂ ਦਾ ਭਾਰ ਘੱਟ ਸਕਦਾ ਹੈ। ਉੱਥੇ ਉਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਣਕ ਦੀਆਂ ਰੋਟੀਆਂ ਖਾਣ ਨਾਲ ਭਾਰ ਵਧਦਾ ਹੈ।
ਪਰ ਅਸਲੀਅਤ ਇਹ ਹੈ ਕਿ ਜੇਕਰ ਰੋਟੀ ਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਨਾ ਸਿਰਫ਼ ਭਾਰ ਵਧਣ ਤੋਂ ਰੋਕਣ 'ਚ ਮਦਦ ਕਰ ਸਕਦੀ ਹੈ ਸਗੋਂ ਭਾਰ ਘਟਾਉਣ 'ਚ ਵੀ ਮਦਦ ਕਰ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਬਾਰੇ ਦਸਾਂਗੇ, ਜਿਨ੍ਹਾਂ 'ਚੋ ਤੁਸੀਂ ਕੋਈ ਵੀ ਚੀਜ਼ ਆਪਣੇ ਆਟੇ 'ਚ ਮਿਲਾ ਕੇ ਰੋਟੀਆਂ ਬਣਾ ਸਕਦੇ ਹੋ। ਇਹ ਰੋਟੀਆਂ ਤੁਹਾਡੇ ਸਰੀਰ 'ਚ ਚਰਬੀ ਕੱਟਣ ਵਾਲੇ ਦੀ ਤਰ੍ਹਾਂ ਕੰਮ ਕਰਨਗੀਆਂ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ
ਰਾਗੀ ਦਾ ਆਟਾ :
ਦਸ ਦਈਏ ਕਿ ਰੋਟੀ ਬਣਾਉਣ ਲਈ ਤੁਸੀਂ ਕਣਕ ਦੇ ਆਟੇ 'ਚ ਰਾਗੀ ਦੇ ਆਟੇ ਨੂੰ ਮਿਲਾ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਅਤੇ ਅਮੀਨੋ ਐਸਿਡ ਪਾਇਆ ਜਾਂਦਾ ਹੈ। ਨਾਲ ਹੀ ਇਹ ਗਲੂਟਨ ਮੁਕਤ ਵੀ ਹੁੰਦਾ ਹੈ। ਮਾਹਿਰਾਂ ਮੁਤਾਬਕ ਇਸ ਦੀਆਂ ਰੋਟੀਆਂ ਖਾਣ ਨਾਲ ਪੇਟ ਜਲਦੀ ਭਰਦਾ ਹੈ ਅਤੇ ਇਹ ਆਸਾਨੀ ਨਾਲ ਪਚ ਜਾਂਦਾ ਹੈ। ਰਾਗੀ ਦੇ ਆਟੇ ਨੂੰ ਮਿਲਾ ਕੇ ਬਣਾਈਆਂ ਰੋਟੀਆਂ ਖਾਣ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।
ਓਟਸ ਦਾ ਆਟਾ :
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਓਟਸ ਦੇ ਆਟੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਅਜਿਹੇ 'ਚ ਤੁਸੀਂ ਆਪਣੇ ਨਿਯਮਤ ਕਣਕ ਦੇ ਆਟੇ 'ਚ ਓਟਸ ਦੇ ਆਟੇ ਨੂੰ ਮਿਲਾ ਸਕਦੇ ਹੋ। ਦਸ ਦਈਏ ਕਿ ਇਸ ਆਟੇ ਤੋਂ ਬਣੀਆਂ ਰੋਟੀਆਂ ਖਾਣ ਨਾਲ ਭਾਰ ਘੱਟ ਹੁੰਦਾ ਹੈ। ਨਾਲ ਹੀ ਓਟਸ ਦੇ ਆਟੇ ਤੋਂ ਬਣੀਆਂ ਰੋਟੀਆਂ ਵੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਸ ਤੋਂ ਇਲਾਵਾ ਇਹ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਬਾਜਰੇ ਦਾ ਆਟਾ :
ਕਣਕ ਦੇ ਆਟੇ ਨੂੰ ਵਧੇਰੇ ਸਿਹਤਮੰਦ ਬਣਾਉਣ ਲਈ ਬਾਜਰੇ ਦਾ ਆਟਾ ਵੀ ਵਧੀਆ ਵਿਕਲਪ ਹੋ ਸਕਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ, ਪ੍ਰੋਟੀਨ ਦੇ ਨਾਲ-ਨਾਲ ਮੈਗਨੀਸ਼ੀਅਮ, ਆਇਰਨ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਣਦੇ ਹਨ। ਦਸ ਦਈਏ ਕਿ ਇਸ ਆਟੇ ਨੂੰ ਖਾਣ ਨਾਲ ਤੁਹਾਡਾ ਪੇਟ ਜਲਦੀ ਭਰਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ ਅਤੇ ਭਾਰ ਘੱਟ ਹੁੰਦਾ ਹੈ।
ਜਵਾਰ ਦਾ ਆਟਾ :
ਮਾਹਿਰਾਂ ਮੁਤਾਬਕ ਜਵਾਰ ਦਾ ਆਟਾ ਵੀ ਗਲੂਟਨ ਮੁਕਤ ਹੁੰਦਾ ਹੈ, ਜੋ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਦਸ ਦਈਏ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਹ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਨਾਲ ਹੀ ਇਹ ਖਰਾਬ ਪਾਚਨ ਸ਼ਕਤੀ ਨੂੰ ਵੀ ਠੀਕ ਕਰਦਾ ਹੈ। ਤੁਸੀਂ ਆਪਣੇ ਨਿਯਮਤ ਕਣਕ ਦੇ ਆਟੇ ਨਾਲ ਜਵਾਰ ਦੇ ਆਟੇ ਨੂੰ ਮਿਲਾ ਕੇ ਆਸਾਨੀ ਨਾਲ ਸਿਹਤਮੰਦ ਅਤੇ ਸੁਆਦੀ ਰੋਟੀਆਂ ਤਿਆਰ ਕਰ ਸਕਦੇ ਹੋ।
ਮੱਕੀ ਦਾ ਆਟਾ :
ਕਣਕ ਦੇ ਮੁਕਾਬਲੇ, ਮੱਕੀ ਦੇ ਆਟੇ 'ਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਨਾਲ ਹੀ ਇਹ ਗਲੂਟਨ ਮੁਕਤ ਵੀ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਆਇਰਨ, ਫਾਸਫੋਰਸ, ਜ਼ਿੰਕ ਅਤੇ ਕਈ ਵਿਟਾਮਿਨ ਪਾਏ ਜਾਣਦੇ ਹਨ, ਜੋ ਕਈ ਬਿਮਾਰੀਆਂ ਤੋਂ ਬਚਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨੂੰ ਕਣਕ ਦੇ ਆਟੇ 'ਚ ਮਿਲਾ ਕੇ ਰੋਟੀਆਂ ਜਾਂ ਪਰਾਠੇ ਬਣਾ ਸਕਦੇ ਹੋ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ : Apple Cider Vinegar Side Effects : ਸਿਹਤ ਨੂੰ ਫਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹੈ ਸੇਬ ਦਾ ਸਿਰਕਾ, ਜਾਣੇ ਇਸਦੇ ਮਾੜਾ ਪ੍ਰਭਾਵ