Weather Update: ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਕਈ ਸ਼ਹਿਰਾਂ 'ਚ ਪੈ ਰਿਹੈ ਮੀਂਹ, ਮੌਸਮ ਹੋਇਆ ਸੁਹਾਵਣਾ

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

By  Dhalwinder Sandhu June 19th 2024 05:31 PM

Punjab Weather Updates: ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਅਜਨਾਲਾ, ਅੰਮ੍ਰਿਤਸਰ ਤੇ ਕਈ ਹੋਰ ਸਰਹੱਦੀ ਸ਼ਹਿਰਾਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋ ਰਹੀ ਹੈ।


ਸਰਹੱਦੀ ਖੇਤਰਾਂ ਵਿੱਚ ਮੀਂਹ ਦੇ ਨਾਲ ਗੜੇਮਾਰੀ

ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ। ਤੇਜ਼ ਮੀਂਹ ਦੇ ਨਾਲ ਗੜੇਮਾਰੀ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ, ਕਿਉਂਕਿ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਅਸਾਨੀ ਹੋ ਜਾਵੇਗਾ। ਉਥੇ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ।

ਤਾਪਮਾਨ ਵਿੱਚ ਗਿਰਾਵਟ

ਮੀਂਹ ਕਾਰਨ ਘੱਟੋ-ਘੱਟ ਤਾਪਮਾਨ ਵਿੱਚ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਫਿਰ ਵੀ ਪੰਜਾਬ ਦਾ ਤਾਪਮਾਨ 5.3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਅੱਜ ਮੌਸਮ ਵਿਭਾਗ ਨੇ ਤੂਫ਼ਾਨ ਅਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਸੀ।

25 ਜੂਨ ਤੋਂ ਬਾਅਦ ਪੰਜਾਬ ਪਹੁੰਚ ਜਾਵੇਗਾ ਮਾਨਸੂਨ 

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 25 ਤੋਂ 30 ਜੂਨ ਦਰਮਿਆਨ ਮਾਨਸੂਨ ਆ ਸਕਦਾ ਹੈ। ਮੌਨਸੂਨ ਮੱਧ ਭਾਰਤ ਵਿੱਚ ਗੁਜਰਾਤ ਵੱਲ ਆਮ ਤੌਰ 'ਤੇ ਅੱਗੇ ਵਧ ਰਿਹਾ ਹੈ, ਪਰ ਜੇਕਰ ਅਸੀਂ ਕੇਂਦਰੀ ਅਤੇ ਉੱਤਰ-ਪੂਰਬੀ ਰਾਜਾਂ ਦੀ ਗੱਲ ਕਰੀਏ ਤਾਂ ਉੱਥੇ ਮਾਨਸੂਨ ਦੀ ਰਫ਼ਤਾਰ ਬਹੁਤ ਹੌਲੀ ਹੈ। ਜੇਕਰ ਆਉਣ ਵਾਲੇ ਸਮੇਂ 'ਚ ਮਾਨਸੂਨ ਆਪਣੀ ਆਮ ਸਥਿਤੀ 'ਚ ਪਰਤਦਾ ਹੈ ਤਾਂ ਇਹ 25 ਤੋਂ 30 ਜੂਨ ਦਰਮਿਆਨ ਪੰਜਾਬ 'ਚ ਦਸਤਕ ਦੇ ਸਕਦਾ ਹੈ।

ਇਹ ਵੀ ਪੜ੍ਹੋ: ਫਰੀਦਕੋਟ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, 2 ਗੈਂਗਸਟਰ ਹੋਏ ਜ਼ਖ਼ਮੀ

Related Post