Punjab Monsoon Update: ਪੰਜਾਬ ਸਣੇ ਉੱਤਰ ਭਾਰਤ ਦੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਮਿਲੀ ਰਾਹਤ, ਕਈ ਇਲਾਕਿਆਂ 'ਚ ਪੈ ਰਿਹਾ ਭਾਰੀ ਮੀਂਹ

ਮਾਨਸੂਨ ਇਸ ਹਫਤੇ ਦੇ ਅੰਤ ਯਾਨੀ 29 ਅਤੇ 30 ਜੂਨ ਨੂੰ ਰਾਜਧਾਨੀ ਦਿੱਲੀ ਵਿੱਚ ਦਾਖਲ ਹੋ ਸਕਦਾ ਹੈ। ਰਾਜਧਾਨੀ ਵਿੱਚ ਮਾਨਸੂਨ ਦੇ ਆਉਣ ਦਾ ਆਮ ਸਮਾਂ 27 ਜੂਨ ਹੈ।

By  Aarti June 27th 2024 09:08 AM -- Updated: June 27th 2024 09:43 AM

Punjab Weather Update: ਅੱਤ ਦੀ ਗਰਮੀ ਅਤੇ ਲੂ ਦੇ ਦੌਰ ਵਿਚਾਲੇ ਸਾਰਿਆਂ ਨੂੰ ਸਿਰਫ ਮੀਂਹ ਦਾ ਇੰਤਜਾਰ ਹੈ। ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਕੁਝ ਰਾਜਾਂ 'ਚ ਮਾਨਸੂਨ ਪਹੁੰਚ ਗਿਆ ਹੈ ਪਰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਸ ਦੀ ਐਂਟਰੀ ਅਜੇ ਦੇਰ ਨਾਲ ਹੈ। ਮੌਸਮ ਵਿਭਾਗ ਨੇ ਮਾਨਸੂਨ ਐਕਸਪ੍ਰੈਸ ਦੇ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ 29-30 ਜੂਨ ਨੂੰ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। 

ਮਾਨਸੂਨ ਇਸ ਹਫਤੇ ਦੇ ਅੰਤ ਯਾਨੀ 29 ਅਤੇ 30 ਜੂਨ ਨੂੰ ਰਾਜਧਾਨੀ ਦਿੱਲੀ ਵਿੱਚ ਦਾਖਲ ਹੋ ਸਕਦਾ ਹੈ। ਰਾਜਧਾਨੀ ਵਿੱਚ ਮਾਨਸੂਨ ਦੇ ਆਉਣ ਦਾ ਆਮ ਸਮਾਂ 27 ਜੂਨ ਹੈ। ਇਸ ਵਾਰ ਮਾਨਸੂਨ ਆਪਣੇ ਨਿਰਧਾਰਤ ਸਮੇਂ ਤੋਂ ਖੁੰਝ ਰਿਹਾ ਹੈ। ਹਾਲਾਂਕਿ ਇਸ ਦੀ ਆਮਦ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ। 


ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਇੱਕ-ਦੋ ਦਿਨਾਂ ਵਿੱਚ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲਣ ਵਾਲੀ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ 27 ਤੋਂ 30 ਜੂਨ ਤੱਕ ਗਰਜ ਦੇ ਨਾਲ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਦੋਵਾਂ ਥਾਵਾਂ 'ਤੇ ਕੁਝ ਥਾਵਾਂ 'ਤੇ ਗਰਜ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਪੰਜਾਬ ਦੇ ਕਈ ਇਲਾਕਿਆਂ ’ਚ ਤੜਕਸਾਰ ਮੀਂਹ ਪੈਣ ਨਾਲ ਮੌਸਮ ਕਾਫੀ ਸੁਹਾਵਨਾ ਹੋ ਗਿਆ ਹੈ। ਜਦਕਿ ਕਈ ਇਲਾਕਿਆਂ ਚ ਬੱਦਲ ਛਾਏ ਹੋਏ ਹਨ। ਜਿਸ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ। 

ਇਹ ਵੀ ਪੜ੍ਹੋ: NIA ਨੇ ਅੱਤਵਾਦੀ ਗੋਲਡੀ ਬਰਾੜ ਤੇ ਸਾਥੀ ਦੇ ਸਿਰ ਰੱਖਿਆ 10-10 ਲੱਖ ਰੁਪਏ ਦਾ ਇਨਾਮ

Related Post