ਮੌਸਮ ਵਿਭਾਗ ਦੀ ਚਿਤਾਵਨੀ, ਅਗਲੇ 2 ਦਿਨਾਂ 'ਚ ਪੈ ਸਕਦੀ ਕੜਾਕੇ ਦੀ ਠੰਡ

By  Jasmeet Singh December 5th 2022 05:24 PM

Weather Forecast Punjab: ਅੱਜ ਸਵੇਰੇ ਪੰਜਾਬ ਦੇ ਕਈ ਇਲਾਕਿਆਂ 'ਚ ਧੂੰਆਂ ਛਾਇਆ ਰਿਹਾ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਮਾਝਾ, ਦੁਆਬਾ ਅਤੇ ਮਾਲਵੇ ਦੇ ਇਲਾਕਿਆਂ ਵਿੱਚ ਧੁੰਦ ਛਾਈ ਰਹੇਗੀ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਲੰਘੇ ਐਤਵਾਰ ਨੂੰ ਵੀ ਧੁੰਦ ਕਾਰਨ ਕੁਝ ਇਲਾਕਿਆਂ 'ਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। 

ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਕਾਰਨ ਪੰਜਾਬ 'ਚ ਸਰਦੀ ਵਧਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ ਘੱਟੋ-ਘੱਟ ਤਾਪਮਾਨ 'ਚ ਕਰੀਬ ਡੇਢ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਵਿੱਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ, ਅੰਮ੍ਰਿਤਸਰ 'ਚ 6.8 ਡਿਗਰੀ, ਲੁਧਿਆਣਾ 'ਚ 8.4, ਪਟਿਆਲਾ 'ਚ 9.0, ਪਠਾਨਕੋਟ 'ਚ 8.5, ਬਠਿੰਡਾ 'ਚ 8.7, ਫਰੀਦਕੋਟ 'ਚ 5.8 ਡਿਗਰੀ, ਗੁਰਦਾਸਪੁਰ 'ਚ 7.3 ਡਿਗਰੀ, ਬਰਨਾਲਾ 'ਚ 6.3 ਡਿਗਰੀ, ਫ਼ਿਰੋਜ਼ਪੁਰ 'ਚ 7.0 ਡਿਗਰੀ, ਗੁਰਦਾਸਪੁਰ 'ਚ 5.5, ਮੋਗਾ 'ਚ 5.9 ਡਿਗਰੀ ਅਤੇ ਰੋਪੜ ਵਿੱਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ: ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕਣ 'ਚ ਸਰਕਾਰਾਂ ਨਾਕਾਮ : ਐਸਜੀਪੀਸੀ ਪ੍ਰਧਾਨ ਧਾਮੀ

ਮੌਸਮ ਵਿਭਾਗ ਚੰਡੀਗੜ੍ਹ ਨੇ ਦੱਸਿਆ ਕਿ 7 ਦਸੰਬਰ ਨੂੰ ਪੱਛਮੀ ਚੱਕਰਵਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਦੇ ਪੈਟਰਨ ਵਿੱਚ ਬਦਲਾਅ ਹੋ ਸਕਦਾ ਹੈ। ਇਸ ਦੌਰਾਨ ਹਿਮਾਲਿਆ ਸਮੇਤ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਣ ਕਾਰਨ ਪੰਜਾਬ 'ਚ ਕੜਾਕੇ ਦੀ ਠੰਡ ਪਵੇਗੀ। ਠੰਡ ਵਧਣ ਦੇ ਨਾਲ-ਨਾਲ ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਵਧ ਜਾਵੇਗੀ।

Related Post