ਮੌਸਮ ਵਿਭਾਗ ਨੇ ਠੰਢ ਅਤੇ ਧੁੰਦ ਦੀ ਕੀਤੀ ਪੇਸ਼ੀਨਗੋਈ
ਲੁਧਿਆਣਾ: ਪੰਜਾਬ ਵਿੱਚ ਅਕਸਰ ਹੀ ਦਸੰਬਰ ਮਹੀਨਾ ਚੜ੍ਹਦਿਆਂ ਹੀ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਜਾਂਦੀ ਸੀ ਅਤੇ ਨਾਲ ਹੀ ਧੁੰਦ ਦਾ ਵੀ ਅਸਰ ਵੇਖਣ ਨੂੰ ਮਿਲਦਾ ਸੀ ਪਰ ਇਸ ਸਾਲ ਦਸੰਬਰ ਦਾ ਅੱਧਾ ਮਹੀਨਾ ਬੀਤ ਜਾਣ ਤੋਂ ਬਾਅਦ ਕੜਾਕੇ ਦੀ ਠੰਡ ਨੇ ਦਸਤਕ ਦਿਤੀ ਹੈ।
ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਕਹਿਣਾ ਹੈ ਕਿ ਇਸ ਵਾਰ ਠੰਢ ਨੇ ਦੇਰ ਨਾਲ ਦਸਤਕ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਤਾਵਰਣ ਵਿੱਚ ਜੋ ਤਬਦੀਲੀਆ ਆ ਰਹੀਆਂ ਹਨ ਉਸ ਦਾ ਵੱਡਾ ਕਾਰਨ ਹੈ ਦਿਨੋਂ ਦਿਨ ਵਧਦਾ ਜਾ ਰਿਹਾ ਪ੍ਰਦਰਸ਼ਨ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਰਕੇ ਮੌਸਮ ਬਹੁਤ ਪ੍ਰਭਾਵਿਤ ਹੁੰਦਾ ਹੈ। ਡਾਕਟਰ ਕਿੰਗਰਾ ਦਾ ਕਹਿਣਾ ਹੈ ਕਿ ਇਕ ਹਫ਼ਤੇ ਤੱਕ ਧੁੰਦ ਦਾ ਅਸਰ ਰਹੇਗਾ ਅਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਡਾਕਟਰ ਕਿੰਗਰਾ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਅਸਰ ਵੀ ਵੇਖਣ ਨੂੰ ਮਿਲੇਗਾ । ਉਨ੍ਹਾ ਨੇ ਅੱਗੇ ਕਿਹਾ ਹੈ ਕਿ ਲਗਭਗ ਇਕ ਹਫਤੇ ਤੱਕ ਧੁੰਦ ਪਵੇਗੀ।
ਡਾਕਟਰ ਕਿੰਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੌਰਾਨ ਆਪਣੀ ਗੱਡੀ ਉੱਤੇ ਸਫ਼ਰ ਬੜਾ ਧਿਆਨ ਨਾਲ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧੁੰਦ ਵਿੱਚ ਕਦੇ ਵੀ ਤੇਜ਼ ਰਫ਼ਤਾਰ ਨਾਲ ਨਾ ਚੱਲੋ ਕਿਉਂਕਿ ਇਸ ਨਾਲ ਐਕਸੀਡੈਂਟ ਹੁੰਦੇ ਹਨ।
ਰਿਪੋਰਟ-ਨਵੀਨ ਸ਼ਰਮਾ