ਨੱਚਦੇ ਹੋਏ ਹਵਾ 'ਚ ਪਿਸਤੌਲ ਲਹਿਰਾਉਣਾ 'ਆਪ' ਉਮੀਦਵਾਰ ਨੂੰ ਪਿਆ ਮਹਿੰਗਾ

By  Ravinder Singh November 30th 2022 01:07 PM

ਨਵੀਂ ਦਿੱਲੀ : ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸਵਰੂਪ ਨਗਰ ਤੋਂ ਉਮੀਦਵਾਰ ਜੋਗਿੰਦਰ ਸਿੰਘ ਉਰਫ ਬੰਟੀ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 29 ਨਵੰਬਰ 2022 ਨੂੰ ਜੋਗਿੰਦਰ ਸਿੰਘ ਉਰਫ ਬੰਟੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ ਵਿੱਚ ਬੰਟੀ ਪੀਲੇ ਰੰਗ ਦੀ ਟੀ-ਸ਼ਰਟ ਪਹਿਨ ਕੇ ਆਪਣੀ ਜੇਬ ਵਿੱਚੋਂ ਰਿਵਾਲਵਰ ਕੱਢਦਾ ਨਜ਼ਰ ਆ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਸਵਰੂਪ ਨਗਰ ਪੁਲਿਸ ਸਟੇਸ਼ਨ 'ਚ ਬੰਦੀ ਖਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਇਸ ਖ਼ਬਰ ਸਬੰਧੀ 'ਆਪ' ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


ਜੋਗਿੰਦਰ ਸਿੰਘ ਬੰਟੀ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਾਰਡ ਨੰਬਰ 19, ਸਵਰੂਪ ਨਗਰ ਤੋਂ ਐਮਸੀਡੀ ਚੋਣਾਂ ਲਈ ਉਮੀਦਵਾਰ ਹਨ। ਪੁਲਿਸ ਹੁਣ ਜਾਂਚ ਕਰੇਗੀ ਕਿ ਇਹ ਵੀਡੀਓ ਕਦੋਂ ਬਣਾਈ ਗਈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ 'ਤੇ ਇਕ ਟਵੀਟ ਵੀ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਲਿਖਿਆ ਹੈ ਕਿ 'ਸੋਸ਼ਲ ਮੀਡੀਆ' 'ਤੇ ਵਾਇਰਲ ਹੋਈ ਇਕ ਵੀਡੀਓ ਦਾ ਨੋਟਿਸ ਲਿਆ ਗਿਆ ਹੈ ਜਿਸ ਵਿੱਚ ਇਕ ਵਿਅਕਤੀ ਡਾਂਸ ਕਰਦੇ ਹੋਏ ਬੰਦੂਕ ਲਹਿਰਾ ਰਿਹਾ ਹੈ।

ਇਹ ਵੀ ਪੜ੍ਹੋ : ਪਿਊਸ਼ ਗੋਇਲ ਦੀ ਅਪੀਲ ; ਕੇਂਦਰ ਵੱਲੋਂ ਗ਼ਰੀਬਾਂ ਨੂੰ ਵੰਡੀ ਜਾਂਦੀ ਕਣਕ ਤੋਂ ਪੰਜਾਬ ਸਰਕਾਰ ਛੱਡੇ ਟੈਕਸ

ਮੁਲਜ਼ਮ ਐਮਸੀਡੀ ਚੋਣਾਂ ਵਿੱਚ ਇੱਕ ਸਿਆਸੀ ਪਾਰਟੀ ਦਾ ਉਮੀਦਵਾਰ ਹੈ। ਬਣਦੀਆਂ ਧਾਰਾਵਾਂ ਤਹਿਤ ਥਾਣਾ ਸਵਰੂਪ ਨਗਰ ਵਿਖੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦਿੱਲੀ ਨਗਰ ਨਿਗਮ 'ਚ 250 ਵਾਰਡ ਹਨ ਅਤੇ ਇਨ੍ਹਾਂ ਲਈ 4 ਦਸੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ 'ਚ ਮੁਕਾਬਲਾ 'ਆਪ', ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਕਾਂਗਰਸ ਵਿਚਾਲੇ ਹੋਵੇਗਾ।

Related Post