ਸਤਲੁਜ ਦਰਿਆ ਦੇ ਨੇੜੇ ਵਸੇ ਲੋਕ ਹੋ ਜਾਣ ਸਾਵਧਾਨ, ਭਾਖੜਾ ਡੈਮ ਤੋਂ ਛੱਡਿਆ ਜਾਵੇਗਾ ਪਾਣੀ

ਭਾਖੜਾ ਡੈਮ ਤੋਂ ਭਲਕੇ ਨੰਗਲ ਡੈਮ ਰਾਹੀਂ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। ਜਿਸ ਕਾਰਨ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਵੱਸੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਹੈ।

By  Dhalwinder Sandhu June 12th 2024 06:27 PM -- Updated: June 12th 2024 09:21 PM

Water will be released from Bhakra Dam: 13 ਜੂਨ ਯਾਨੀ ਕਿ ਭਲਕੇ ਭਾਖੜਾ ਡੈਮ ਤੋਂ 26500 ਕਿਉਸਿਕ ਪਾਣੀ ਛੱਡਿਆ ਜਾਵੇਗਾ ਤੇ ਨੰਗਲ ਡੈਮ ਰਾਹੀਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। ਦੱਸ ਦਈਏ ਕਿ ਸਵੇਰੇ 6 ਵਜੇ ਭਾਖੜਾ ਡੈਮ ਤੋਂ ਇਹ ਪਾਣੀ ਛੱਡਿਆ ਜਾਵੇਗਾ। ਸਤਲੁਜ ਦਰਿਆ ਵਿੱਚ ਨੰਗਲ ਡੈਮ ਰਾਹੀਂ, ਨੱਕੀਆਂ ਰਾਹੀਂ, ਰੋਪੜ ਥਰਮਲ escape ਰਾਹੀਂ  ਅਤੇ  ਲੋਹੰਡ ਖੱਡ ਸਮੇਤ ਕੁੱਲ 20000 ਕਿਉਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਸਕਦਾ ਹੈ। ਜੋਂ ਕੇ ਵੱਧ ਕੇ 27000 ਕੀਉਸਿਕ ਤੱਕ ਵੀ ਜਾ ਸਕਦਾ ਹੈ। ਇਹ ਫੈਸਲਾ ਟੈਕਨੀਕਲ ਕਮੇਟੀ ਦੀ 28 ਮਈ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ।


ਲੋਕਾਂ ਨੂੰ ਸੂਚਨਾ ਦੇਣ ਲਈ ਕਿਹਾ

ਇਸ ਲਈ ਬੀਬੀਐਮਬੀ ਦੇ ਡਿਪਟੀ ਚੀਫ ਵਾਟਰ ਰੈਗੂਲੇਸ਼ਨ ਵੱਲੋਂ ਵੱਖ-ਵੱਖ ਅਫਸਰਾਂ ਨੂੰ ਚਿੱਠੀ ਕੱਢ ਕੇ ਅਗਾਂਹ ਸੂਚਨਾ ਦਿੱਤੀ ਗਈ ਹੈ। ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਦੇ ਵਿੱਚ ਮੁਨਿਆਦੀ ਕਰਵਾ ਕੇ ਦੇਣ ਲਈ ਪ੍ਰਸ਼ਾਸਨ ਵੱਲੋਂ ਆਖਿਆ ਗਿਆ ਹੈ।

ਲੋਕ ਅਫਵਾਹਾਂ ਤੋਂ ਬਚਣ

ਅਧਿਕਾਰੀਆਂ ਨੇ ਲੋਕਾਂ ਅਪੀਲ ਕੀਤੀ ਹੈ ਕੇ ਉਹ ਛੱਡੇ ਜਾਣ ਵਾਲੇ ਪਾਣੀ ਕਾਰਨ ਭੈਭੀਤ ਨਾ ਹੋ, ਅਫਵਾਹਾਂ ਤੋਂ ਬਚਣ। ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪੱਤਰ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐੱਮਬੀ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ।

ਇਹ ਵੀ ਪੜੋ: ਕੁਵੈਤ 'ਚ ਮਜ਼ਦੂਰਾਂ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ ਕਾਰਨ 41 ਲੋਕਾਂ ਦੀ ਮੌਤ, 5 ਭਾਰਤੀ ਵੀ ਸ਼ਾਮਲ

Related Post