ਛੁੱਟੀਆਂ 'ਚ ਬੱਚਿਆਂ ਨੂੰ ਲੈ ਕੇ ਜਾ ਰਹੇ ਵਾਟਰ ਪਾਰਕ? ਵਰਤੋਂ ਇਹ ਸਾਵਧਾਨੀਆਂ ਅਤੇ ਕਰੋ ਭਰਪੂਰ ਮਸਤੀ

Water Park Safety Tips For Kids : ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਵਾਟਰ ਪਾਰਕ ਲੈ ਕੇ ਜਾਂਦੇ ਸਮੇਂ ਕੁੱਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕਿਉਂਕਿ ਗਰਮੀਆਂ 'ਚ ਸੂਰਜ ਦੀ ਤੇਜ਼ ਗਰਮੀ ਕਾਰਨ ਅਤੇ ਪਾਣੀ 'ਚ ਮਸਤੀ ਕਰਨ ਨਾਲ ਬੱਚੇ ਬਿਮਾਰ ਵੀ ਹੋ ਸਕਦੇ ਹੋ।

By  KRISHAN KUMAR SHARMA May 31st 2024 07:15 AM

Water Park Safety Tips For Kids : ਜ਼ਿਆਦਾਤਰ ਬੱਚੇ ਗਰਮੀਆਂ ਦੀਆਂ ਛੁੱਟੀਆਂ ਆਪਣੇ ਦਾਦੀ ਜਾ ਨਾਨੀ ਦੇ ਘਰ ਬਿਤਾਉਂਦੇ ਹਨ। ਪਰ ਅੱਜਕਲ ਕੁੱਝ ਬੱਚੇ ਵਾਟਰ ਪਾਰਕ ਜਾ ਕੇ ਵੀ ਮਸਤੀ ਕਰਦੇ ਹਨ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਵਾਟਰ ਪਾਰਕ ਲੈ ਕੇ ਜਾਂਦੇ ਸਮੇਂ ਕੁੱਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕਿਉਂਕਿ ਗਰਮੀਆਂ 'ਚ ਸੂਰਜ ਦੀ ਤੇਜ਼ ਗਰਮੀ ਕਾਰਨ ਅਤੇ ਪਾਣੀ 'ਚ ਮਸਤੀ ਕਰਨ ਨਾਲ ਬੱਚੇ ਬਿਮਾਰ ਵੀ ਹੋ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਉ ਜਾਂਦਾ ਹਾਂ ਉਨ੍ਹਾਂ ਬਾਰੇ...

ਵਾਟਰ ਪਾਰਕ 'ਚ ਜਾਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

1. ਵੈਸੇ ਤਾਂ ਤੁਹਾਡੇ ਸ਼ਹਿਰ 'ਚ ਬਹੁਤੇ ਵਾਟਰ ਪਾਰਕ ਹੋਣਗੇ। ਕੁਝ ਕਾਫ਼ੀ ਵੱਡੇ ਹੋਣਗੇ ਅਤੇ ਕੁਝ ਛੋਟੇ ਹੋਣਗੇ। ਦਸ ਦਈਏ ਕਿ  ਵਧੀਆ ਸਵਾਰੀਆਂ ਦਾ ਆਨੰਦ ਲੈਣ ਲਈ, ਪਹਿਲਾਂ ਇੰਟਰਨੈੱਟ 'ਤੇ ਚੰਗੀ ਤਰ੍ਹਾਂ ਖੋਜ ਕਰੋ ਜਿੱਥੇ ਤੁਹਾਡੇ ਬੱਚੇ ਬਹੁਤ ਮਸਤੀ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਕਿਹੜਾ ਬਿਹਤਰ ਹੈ। ਆਪਣੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਵਾਟਰ ਪਾਰਕ ਦੀ ਚੋਣ ਕਰੋ, ਨਹੀਂ ਤਾਂ ਉਹ ਬੋਰ ਹੋ ਸਕਦੇ ਹਨ।

2. ਕੁਝ ਲੋਕ ਵਾਟਰ ਪਾਰਕ 'ਚ ਪਹੁੰਚ ਕੇ ਐਂਟਰੀ ਟਿਕਟਾਂ ਖਰੀਦਦੇ ਹਨ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉੱਥੇ ਪਹੁੰਚ ਜਾਓ ਅਤੇ ਦਾਖਲ ਹੋਣ ਦਾ ਦਿਨ ਅਤੇ ਸਮਾਂ ਵੱਖਰਾ ਹੋਵੇ। ਦਸ ਦਈਏ ਕਿ ਇਨ੍ਹਾਂ ਗੱਲਾਂ ਨੂੰ ਨੈੱਟ 'ਤੇ ਜਾਂ ਡਾਇਰੈਕਟ ਫ਼ੋਨ ਕਾਲ ਰਾਹੀਂ ਕਲੀਅਰ ਕਰਨਾ ਬਿਹਤਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਹਰੇਕ ਬੱਚੇ ਅਤੇ ਬਾਲਗ 'ਤੇ ਕਿੰਨਾ ਪੈਸਾ ਖਰਚ ਕੀਤਾ ਜਾਵੇਗਾ। ਇਹ ਤੁਹਾਡੇ ਬਜਟ ਤੋਂ ਜ਼ਿਆਦਾ ਮਹਿੰਗਾ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਉਸੇ ਸਮੇਂ ਪਹੁੰਚਦੇ ਹੋ ਤਾਂ ਤੁਹਾਨੂੰ ਟਿਕਟ ਲੈਣ ਲਈ ਗਰਮੀਆਂ 'ਚ ਲੰਬੀ ਕਤਾਰ 'ਚ ਖੜ੍ਹਨਾ ਪੈ ਸਕਦਾ ਹੈ।

3. ਜੇਕਰ ਤੁਸੀਂ ਬੱਚਿਆਂ ਦੇ ਨਾਲ ਵਾਟਰ ਪਾਰਕ ਜਾ ਰਹੇ ਹੋ ਤਾਂ ਕੁਝ ਜ਼ਰੂਰੀ ਚੀਜ਼ਾਂ ਨਾਲ ਲੈ ਕੇ ਜਾਣਾ ਨਾ ਭੁੱਲੋ। ਜਿਵੇਂ ਕਿ - ਵਾਧੂ ਕੱਪੜੇ, ਤੌਲੀਆ, ਸਨਸਕ੍ਰੀਨ ਲੋਸ਼ਨ, ਪਾਊਡਰ, ਪਾਣੀ ਦੀ ਬੋਤਲ, ਸਨੈਕਸ, ਫਸਟ ਏਡ ਬਾਕਸ ਆਦਿ।

4. ਜਿੰਨੀ ਜਲਦੀ ਹੋ ਸਕੇ ਵਾਟਰ ਪਾਰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਕਿਉਂਕਿ ਹਰ ਕੋਈ ਗਰਮੀਆਂ 'ਚ ਵਾਟਰ ਪਾਰਕ ਦਾ ਆਨੰਦ ਲੈਣਾ ਚਾਹੁੰਦੇ ਹੋਣ ਕਾਰਨ ਛੇਤੀ ਹੀ ਇਸ ਵਿੱਚ ਭੀੜ ਹੋ ਜਾਂਦੀ ਹੈ। ਅਜਿਹੇ 'ਚ ਬੱਚੇ ਖੁੱਲ੍ਹ ਕੇ ਆਨੰਦ ਨਹੀਂ ਮਾਣ ਪਾਉਂਦੇ। ਕਈ ਵਾਰ ਲੇਟ ਪਹੁੰਚਣ ਕਾਰਨ ਕਈ ਸਲਾਈਡਾਂ ਪਹਿਲਾਂ ਹੀ ਬੰਦ ਹੋ ਜਾਂਦੀਆਂ ਹਨ।

5. ਛੋਟੇ ਬੱਚਿਆਂ ਨੂੰ ਵੱਡੀ ਉਮਰ ਦੇ ਲੋਕਾਂ ਦੀਆਂ ਸਲਾਈਡਾਂ 'ਤੇ ਚੜ੍ਹਨ ਤੋਂ ਰੋਕਣ ਦੀ ਕੋਸ਼ਿਸ਼ ਕਰੋ। ਹਮੇਸ਼ਾ ਉਨ੍ਹਾਂ ਦੇ ਆਲੇ-ਦੁਆਲੇ ਰਹੋ, ਉਨ੍ਹਾਂ ਨੂੰ ਕਿਸੇ ਵੀ ਸਲਾਈਡ 'ਤੇ ਇਕੱਲੇ ਨਾ ਜਾਣ ਦਿਓ। ਕਿਉਂਕਿ ਬੱਚੇ ਜਿਵੇਂ ਹੀ ਵਾਟਰ ਪਾਰਕ 'ਚ ਪਹੁੰਚਦੇ ਹਨ, ਸਲਾਈਡਾਂ ਅਤੇ ਪਾਣੀ ਨੂੰ ਦੇਖਦੇ ਹੀ ਉਹ ਮਸਤੀ ਦੇ ਮੂਡ 'ਚ ਆ ਜਾਂਦੇ ਹਨ, ਫਿਰ ਉਹ ਖਾਣ-ਪੀਣ ਵੱਲ ਧਿਆਨ ਹੀ ਨਹੀਂ ਦਿੰਦੇ। ਅਜਿਹੇ 'ਚ ਕੁਝ ਸਿਹਤਮੰਦ ਅਤੇ ਹਲਕਾ ਨਾਸ਼ਤਾ ਖਾ ਕੇ ਘਰ ਤੋਂ ਜ਼ਰੂਰ ਨਿਕਲੋ।

Related Post