Water shortage in Punjab ? ਪੰਜਾਬ ’ਚ ਮੰਡਰਾਇਆ ਪਾਣੀ ਦਾ ਸਕੰਟ ! ਸੁੱਕਣ ਲੱਗੇ ਡੈਮ, ਅਜਿਹੀ ਹੋਈ ਭਾਖੜਾ ਡੈਮ ਦੀ ਹਾਲਤ

ਮਿਲੀ ਜਾਣਕਾਰੀ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਸਤਲੁਜ 'ਤੇ ਭਾਖੜਾ ਡੈਮ ’ਚ 20 ਨਵੰਬਰ ਨੂੰ ਪਾਣੀ ਦਾ ਪੱਧਰ 1,633 ਫੁੱਟ ਰਿਕਾਰਡ ਕੀਤਾ ਗਿਆ ਸੀ, ਜੋ ਪਿਛਲੇ ਸਾਲ ਦੇ ਪੱਧਰ ਨਾਲੋਂ ਲਗਭਗ 15 ਫੁੱਟ ਘੱਟ ਹੈ।

By  Aarti November 21st 2024 03:35 PM

Water shortage in Punjab ? ਪੰਜਾਬ ’ਚ ਭਵਿੱਖ ’ਚ ਪਾਣੀ ਦਾ ਸਕੰਟ ਮੰਡਰਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਡੈਮਾਂ ’ਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਭਵਿੱਖ ’ਚ ਪਰੇਸ਼ਾਨੀ ਹੋ ਸਕਦੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਸਤਲੁਜ 'ਤੇ ਭਾਖੜਾ ਡੈਮ ’ਚ 20 ਨਵੰਬਰ ਨੂੰ ਪਾਣੀ ਦਾ ਪੱਧਰ 1,633 ਫੁੱਟ ਰਿਕਾਰਡ ਕੀਤਾ ਗਿਆ ਸੀ, ਜੋ ਪਿਛਲੇ ਸਾਲ ਦੇ ਪੱਧਰ ਨਾਲੋਂ ਲਗਭਗ 15 ਫੁੱਟ ਘੱਟ ਹੈ। ਇਨ੍ਹਾਂ ਹੀ ਨਹੀਂ ਬਿਆਸ 'ਤੇ ਪੌਂਗ ਡੈਮ 'ਤੇ ਪਾਣੀ ਦਾ ਪੱਧਰ 1,343 ਫੁੱਟ ਸੀ, ਜੋ ਪਿਛਲੇ ਸਾਲ ਨਾਲੋਂ ਲਗਭਗ 18 ਫੁੱਟ ਘੱਟ ਹੈ।

ਦੱਸ ਦਈਏ ਕਿ ਜਲਵਾਯੂ ਦੀਆਂ ਸਥਿਤੀਆਂ ਅਤੇ ਵਾਤਾਵਰਣਕ ਕਾਰਕਾਂ 'ਤੇ ਨਿਰਭਰ ਕਰਦੇ ਹੋਏ, ਜਲ ਭੰਡਾਰਾਂ ਵਿੱਚ ਪ੍ਰਵਾਹ ਦਿਨ-ਪ੍ਰਤੀ-ਦਿਨ ਬਦਲਦਾ ਹੈ। ਭਾਖੜਾ ਵਿਖੇ ਅੱਜ ਆਮਦ 6,000 ਕਿਊਸਿਕ ਦੇ ਕਰੀਬ ਸੀ ਜੋ ਆਮ ਨਾਲੋਂ 10-12 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ : Punjab Poor Air Quality : ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਤੋਂ ਪਾਰ, ਇਨ੍ਹਾਂ ਪੰਜ ਜ਼ਿਲ੍ਹਿਆਂ ਦੀ ਵਿਗੜੀ 'ਹਵਾ'

Related Post