Heat Wave Alert: ਪੰਜਾਬ ਦੇ ਇਸ ਸ਼ਹਿਰ ਵਿੱਚ ਸੁੱਕਣ ਲੱਗਾ ਪਾਣੀ, ਕਈ ਜਾਨਵਰਾਂ ਦੀ ਹੋਈ ਮੌਤ !

ਮੁਹਾਲੀ ਦੇ ਪਰਚਮ ਡੈਮ ਨੇੜੇ ਸ਼ਿਵਾਲਿਕ ਦੀ ਤਲਹਟੀ ਵਿੱਚ ਭਿਆਨਕ ਗਰਮੀ ਕਾਰਨ ਕੁਦਰਤੀ ਛੱਪੜਾਂ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਗਿਆ ਹੈ। ਜਿਸ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ। ਜਾਨਵਰਾਂ ਨੂੰ ਬਚਾਉਣ ਲਈ ਹੁਣ ਨੌਜਵਾਨ ਅੱਗੇ ਆਏ ਹਨ। ਪੜੋ ਪੂਰੀ ਖਬਰ...

By  Dhalwinder Sandhu June 13th 2024 02:48 PM

ਮੁਹਾਲੀ: ਅੱਤ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਲੋਕ ਘਰੋਂ ਬਾਹਰ ਨਿਕਲਣ ਲੱਗੇ ਵੀ ਡਰਦੇ ਹਨ। ਇਸ ਸਾਲ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਭਿਆਨਕ ਗਰਮੀ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਦੀ ਕਮੀ ਵੀ ਆ ਰਹੀ ਹੈ ਤੇ ਕਈ ਥਾਈਂ ਪਾਣੀ ਦੇ ਕੁਦਰਤੀ ਸ੍ਰੋਤ ਵੀ ਸੁੱਕਣ ਲੱਗ ਗਏ ਹਨ, ਜਿਸ ਦਾ ਅਸਰ ਜਾਨਵਰਾਂ ਉੱਤੇ ਪੈ ਰਿਹਾ ਹੈ।

ਪਾਣੀ ਨਾ ਮਿਲਣ ਕਾਰਨ ਕਈ ਜਾਨਵਰਾਂ ਦੀ ਹੋਈ ਮੌਤ

ਪਰਚਮ ਡੈਮ ਨੇੜੇ ਸ਼ਿਵਾਲਿਕ ਦੀ ਤਲਹਟੀ ਜੰਗਲੀ ਜੀਵ ਜੰਤੂਆਂ ਦਾ ਕੁਦਰਤੀ ਘਰ ਹੈ, ਪਰ ਭਿਆਨਕ ਗਰਮੀ ਕਾਰਨ ਕੁਦਰਤੀ ਛੱਪੜਾਂ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਗਿਆ ਹੈ। ਜਾਨਵਰਾਂ ਨੂੰ ਇੰਨੀ ਭਿਆਨਕ ਗਰਮੀ ਵਿੱਚ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਜਾਨਵਰਾਂ ਦੀ ਮੌਤ ਹੋ ਰਹੀ ਹੈ। 

ਸਥਾਨਕ ਲੋਕ ਕਰ ਰਹੇ ਹਨ ਪਾਣੀ ਦਾ ਪ੍ਰਬੰਧ

ਹੁਣ ਇਨ੍ਹਾਂ ਜੰਗਲੀ ਜੀਵਾਂ ਨੂੰ ਬਚਾਉਣ ਲਈ ਨੇੜੇ-ਤੇੜੇ ਵਾਲੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਕਰੀਬ 20 ਹਜ਼ਾਰ ਲੀਟਰ ਪਾਣੀ ਵੱਖ-ਵੱਖ ਜਗ੍ਹਾ ਉੱਤੇ ਖੱਡੇ ਪੁੱਟਕੇ ਜਮਾਂ ਕਰ ਚੁੱਕੇ ਹਨ ਤੇ ਨੌਜਵਾਨਾਂ ਵੱਲੋਂ ਲਗਾਤਾਰ ਪਾਣੀ ਇੱਥੇ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਇਹ ਜਾਨਵਰ ਆਪਣੀ ਪਿਆਸ ਬੁਝਾ ਸਕਣ ਤੇ ਜ਼ਿੰਦਾ ਰਹਿ ਸਕਣ।

ਪਿੰਡ ਵਾਸੀਆਂ ਦੀ ਸਰਕਾਰ ਅੱਗੇ ਅਪੀਲ

ਪਾਣੀ ਸੁੱਕਣ ਕਾਰਨ ਜਿੱਥੇ ਕਈ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਨੇੜੇ ਤੇੜੇ ਦੇ ਪਿੰਡਾਂ ਦੀ ਖੇਤੀ ਉੱਤੇ ਵੀ ਅਸਰ ਪੈ ਰਿਹਾ ਹੈ। ਪਾਣੀ ਨਾ ਹੋਣ ਕਰਨ ਕੋਈ ਵੀ ਫ਼ਸਲ ਨਹੀਂ ਹੋ ਰਹੀ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਉਹ ਇਸ ਵੱਲ ਧਿਆਨ ਦੇਣ।

ਇਹ ਵੀ ਪੜੋ: Bhakra Dam Water Update: ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ, ਸਤਲੁਜ ਦਰਿਆ ਦੇ ਨੇੜੇ ਵਸੇ ਲੋਕਾਂ ਨੂੰ ਕੀਤੀ ਇਹ ਅਪੀਲ

Related Post