Archana Makwana FIR: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ ਦੀ ਚਿਤਾਵਨੀ, ਕਿਹਾ- 'FIR ਲੈ ਲਓ ਵਾਪਸ, ਨਹੀਂ ਤਾਂ ਮੈਂ...'

ਦਰਅਸਲ ਐਫਆਈਆਰ ਦੇ ਮਗਰੋਂ ਅਰਚਨਾ ਮਕਵਾਨਾ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੇਰੀ ਲੀਗਲ ਟੀਮ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ।

By  Aarti June 27th 2024 11:13 AM

Archana Makwana FIR: ਵਿਸ਼ਵ ਯੋਗ ਦਿਵਸ ਵਾਲੇ ਦਿਨ ਯੋਗਾ ਕਰਨ ਲਈ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਗਈ ਅਰਚਨਾ ਮਕਵਾਨਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਵਡੋਦਰਾ, ਗੁਜਰਾਤ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਹੈ। ਐਸਜੀਪੀਸੀ ਵੱਲੋਂ ਅਰਚਨਾ ਮਕਵਾਨਾ ਦੇ ਖਿਲਾਫ ਐਫਆਈਆਰ ਦਰਜ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਮਾਮਲਾ ਹੋਰ ਵੀ ਜਿਆਦਾ ਭਖ ਗਿਆ ਹੈ। 

ਦਰਅਸਲ ਐਫਆਈਆਰ ਦੇ ਮਗਰੋਂ ਅਰਚਨਾ ਮਕਵਾਨਾ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੇਰੀ ਲੀਗਲ ਟੀਮ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ। 

ਆਪਣੀ ਵੀਡੀਓ ’ਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਜਦੋ ਉਹ ਯੋਗਾ ਕਰ ਰਹੀ ਸੀ ਤਾਂ ਸਾਰੇ ਸਿੱਖ ਉੱਥੇ ਮੌਜੂਦ ਸੀ ਸਾਰੇ ਫੋਟੋ ਕਲਿੱਕ ਕਰਵਾ ਰਹੇ ਸੀ ਤਾਂ ਉਸਨੇ ਵੀ ਕੁਝ ਵੀ ਗਲਤ ਨਾ ਦੇਖਦੇ ਹੋਏ ਤਸਵੀਰਾਂ ਖਿੱਚੀਆਂ। ਉੱਥੇ ਖੜ੍ਹੇ ਕਿਸੇ ਵੀ ਸਿੱਖ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਨਹੀਂ ਪਹੁੰਚੀ ਪਰ ਸੱਤ ਸਮੁੰਦਰ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈ ਕੁਝ ਗਲਤ ਕੀਤਾ ਹੈ ਤਾਂ ਉਸ ਨੇ ਮੇਰੀ ਤਸਵੀਰਾਂ ਨੂੰ ਨੈਗੇਟਿਵ ਤਰੀਕੇ ਨਾਲ ਵਾਇਰਲ ਕਰ ਦਿੱਤੀ। 


ਜਿਸ ਤੋਂ ਬਾਅਦ ਉਸ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਉਸ ਖਿਲਾਫ ਬੇਬੁਨਿਆਦ ਐਫਆਈਆਰ ਦਰਜ ਕਰਵਾ ਦਿੱਤੀ। ਮੇਰੇ ਖਿਲਾਫ ਇਹ ਬੇਕਾਰ ਜੀ ਐਫਆਈਆਰ ਰੱਦ ਕੀਤੀ ਜਾਵੇ ਨਹੀਂ ਤਾਂ ਉਹ ਅਤੇ ਉਸਦੀ ਕਾਨੂੰਨੀ ਟੀਮ ਹਰ ਤਰ੍ਹਾਂ ਦੀ ਲੜਾਈ ਲੜਨ ਦੇ ਲਈ ਤਿਆਰ ਹੈ। 

ਜਾਣੋ ਕੀ ਹੈ ਪੂਰਾ ਮਾਮਲਾ ?

ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਯੋਗਾ ਆਸਣ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਸਨ।  ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਤੇ ਅਰਚਨਾ ਮਕਵਾਣਾ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਸਜੀਪੀਸੀ ਨੇ ਐਕਸ਼ਨ ਲੈਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਡਿਊਟੀ 'ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। 

ਕੌਣ ਹੈ ਅਰਚਨਾ ਮਕਵਾਨਾ?

ਤੁਹਾਨੂੰ ਦੱਸ ਦੇਈਏ ਕਿ ਅਰਚਨਾ ਮਕਵਾਨਾ ਦਾ ਨਾਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਵਾਲਿਆਂ 'ਚ ਸ਼ਾਮਲ ਹੈ। ਅਰਚਨਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਅਰਚਨਾ ਦੇ ਇਕੱਲੇ ਇੰਸਟਾਗ੍ਰਾਮ 'ਤੇ 140k ਫਾਲੋਅਰਜ਼ ਹਨ। ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ, ਅਰਚਨਾ ਨੇ ਆਪਣੇ ਆਪ ਨੂੰ ਇੱਕ ਫੈਸ਼ਨ ਡਿਜ਼ਾਈਨਰ, ਕਾਰੋਬਾਰੀ, ਪ੍ਰਭਾਵਕ, ਯਾਤਰਾ ਅਤੇ ਫੈਸ਼ਨ ਬਲੌਗਰ ਦੱਸਿਆ ਹੈ। ਦੱਸ ਦੇਈਏ ਕਿ ਅਰਚਨਾ ਗੁਜਰਾਤ ਦੇ ਵਡੋਦਰਾ ਵਿੱਚ ਆਪਣਾ ਫੈਸ਼ਨ ਡਿਜ਼ਾਈਨ ਬ੍ਰਾਂਡ ਚਲਾਉਂਦੀ ਹੈ, ਜਿਸ ਦਾ ਨਾਂ ਹਾਊਸ ਆਫ ਅਰਚਨਾ ਹੈ। ਇਸ ਤੋਂ ਇਲਾਵਾ ਅਰਚਨਾ ਨੂੰ ਘੁੰਮਣ-ਫਿਰਨ ਦਾ ਵੀ ਬਹੁਤ ਸ਼ੌਕ ਹੈ। ਉਹ ਅਕਸਰ ਆਪਣੇ ਟ੍ਰੈਵਲ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: Golden Temple yoga: ਸ੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਨੂੰ ਨੋਟਿਸ ਜਾਰੀ

Related Post