Bittu vs Warring: ਲੁਧਿਆਣਾ ਤੋਂ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਵਿਚਾਲੇ ਵਧੀ ਸ਼ਬਦੀ ਜੰਗ, ਘਰ ਵੀ ਲਵਾਂਗੇ ਤੇ ਫੋਨ ਵੀ ਚੁੱਕਾਂਗੇ..ਵੜਿੰਗ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਘਰ ਵੀ ਲਵਾਂਗੇ ਤੇ ਫੋਨ ਵੀ ਚੁੱਕਾਂਗੇ, ਤੁਹਾਡੇ ਵਾਂਗ ਨਾ ਤਾਂ ਘਰ ਦੇ ਦਰਵਾਜ਼ੇ ਬੰਦ ਹੋਣਗੇ ਨਾ ਹੀ ਫੋਨ। ਮੇਰਾ ਘਰ,ਫੋਨ ਤੇ ਦਿਲ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਹਨ।

By  Aarti May 1st 2024 05:21 PM

Bittu vs Warring:  ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਚੋਣਾਂ ਤੋਂ ਪਹਿਲਾਂ ਕਈ ਆਗੂਆਂ ਵੱਲੋਂ ਇੱਕ ਪਾਰਟੀ ਨੂੰ ਛੱਡ ਦੂਜੀ ਪਾਰਟੀ ’ਚ ਜਾ ਚੁੱਕੇ ਹਨ। ਜਿਸ ਤੋਂ ਬਾਅਦ ਸਿਆਸੀ ਤਾਪਮਾਨ ਕਾਫੀ ਵਧ ਰਿਹਾ ਹੈ। ਇਸੇ ਦਰਮਿਆਨ ਬੀਜੇਪੀ ਰਵਨੀਤ ਬਿੱਟੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਵਨੀਤ ਬਿੱਟੂ ਵਿਚਾਲੇ ਬਹਿਸ ਬਾਜ਼ੀ ਵਧਦੀ ਜਾ ਰਹੀ ਹੈ। 

ਬੀਜੇਪੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਸ ’ਚ ਇੱਕ ਦੂਜੇ ’ਤੇ ਸ਼ਬਦੀ ਵਾਰ ਕਰ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਘਰ ਵੀ ਲਵਾਂਗੇ ਤੇ ਫੋਨ ਵੀ ਚੁੱਕਾਂਗੇ, ਤੁਹਾਡੇ ਵਾਂਗ ਨਾ ਤਾਂ ਘਰ ਦੇ ਦਰਵਾਜ਼ੇ ਬੰਦ ਹੋਣਗੇ ਨਾ ਹੀ ਫੋਨ। ਮੇਰਾ ਘਰ,ਫੋਨ ਤੇ ਦਿਲ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਹਨ। ਇਸ ਨਾਲ ਵੜਿੰਗ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। 


ਜਿਸ ’ਚ ਰਵਨੀਤ ਬਿੱਟੂ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮਕਾਨ ਲੈ ਰਹੇ ਹੋ। ਕਿਸ ’ਤੇ ਕਿਰਾਏ ’ਤੇ। ਸਿਰਫ 30 ਦਿਨ ਰਹਿ ਗਏ ਹਨ ਅਜੇ ਉਹ ਬੰਦਾ ਮਕਾਨ ਲੈਣ ਬਾਰੇ ਸੋਚ ਰਿਹਾ ਹੈ। ਫਿਰ ਮਕਾਨ ਦੇ ਵਿੱਚ ਕੁਰਸੀਆਂ ਲੈਣ ਬਾਰੇ ਸੋਚਣਗੇ। ਫਿਰ ਮੰਜੇ ਲੈਣ ਬਾਰੇ ਸੋਚਣਗੇ। ਫਿਰ ਅੰਦਾਜਾ ਲਗਾਓ ਫਿਰ ਉਹ ਕੀ ਇਲੈਕਸ਼ਨ ਲੜਨਗੇ। 

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਬਣਾਇਆ ਤਾਂ ਬਿੱਟੂ ਨੇ ਇਸ ਨੂੰ ਲੈ ਕੇ ਕਾਂਗਰਸ 'ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਖਰਾਬ ਹੈ ਅਤੇ ਉਨ੍ਹਾਂ ਨੂੰ ਬਾਹਰੋਂ ਉਮੀਦਵਾਰ ਲਿਆਉਣੇ ਪੈ ਰਹੇ ਹਨ। ਵੈਡਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ ਅਤੇ ਉਹ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲੁਧਿਆਣਾ ਆ ਰਹੇ ਹਨ।

ਇਹ ਵੀ ਪੜ੍ਹੋ: BJP ਆਗੂ ਦਾ ਵਿਵਾਦਤ ਬਿਆਨ, ਸਿੱਖ ਧਰਮ ਨੂੰ ਦੱਸਿਆ 'ਬੱਚਾ', ਕਿਹਾ- ਈਸਾਈ ਧਰਮ ਵੱਡਾ ਤੇ ਸਿੱਖ ਧਰਮ...

Related Post