Walking After Eating Food : ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਸਿਹਤ ਨੂੰ ਕੀ-ਕੀ ਹੁੰਦੇ ਹਨ ਫਾਇਦੇ ? ਜਾਣੋ ਕਿਵੇਂ
ਦਸ ਦਈਏ ਕਿ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿਣਾ ਜ਼ਰੂਰੀ ਹੁੰਦਾ ਹੈ, ਇਸ ਲਈ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
Benefits of Walking After Eating Food : ਮਾਹਿਰਾਂ ਮੁਤਾਬਕ ਅੱਜਕਲ੍ਹ ਦੀ ਖਰਾਬ ਜੀਵਨ ਸ਼ੈਲੀ ਲੋਕਾਂ ਦੀ ਸਿਹਤ 'ਚ ਮਾੜਾ ਪ੍ਰਭਾਵ ਪਾਉਂਦੀ ਹੈ ਕਿਉਂਕਿ ਲੋਕ ਖਾਣਾ ਖਾ ਕੇ ਲੇਟਦੇ ਹਨ ਜਾ ਫਿਰ ਲੰਬੇ ਸਮੇਂ ਤੱਕ ਇਕ ਜਗ੍ਹਾ 'ਤੇ ਬੈਠੇ ਰਹਿੰਦੇ ਹਨ ਜਿਸ ਦਾ ਸਿੱਧਾ ਅਸਰ ਪਾਚਨ ਪ੍ਰਣਾਲੀ ਤੇ ਪੈਂਦਾ ਹੈ।
ਦਸ ਦਈਏ ਕਿ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿਣਾ ਜ਼ਰੂਰੀ ਹੁੰਦਾ ਹੈ, ਇਸ ਲਈ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਇਹ ਪਾਚਨ ਨੂੰ ਸੁਧਾਰਨ ਦੇ ਨਾਲ-ਨਾਲ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਅਜਿਹੇ 'ਚ ਲੋਕਾਂ ਦੇ ਮਨ 'ਚ ਇਹ ਸਵਾਲ ਆਉਂਦਾ ਹੋਵੇਗਾ ਕਿ ਕੀ ਖਾਣਾ ਖਾਣ ਤੋਂ ਤੁਰੰਤ ਬਾਅਦ ਤੁਰਨਾ ਚਾਹੀਦਾ ਹੈ? ਖਾਣਾ ਖਾਣ ਤੋਂ ਬਾਅਦ ਕਿੰਨੀ ਦੇਰ ਤੱਕ ਤੁਰਨਾ ਚਾਹੀਦਾ ਹੈ? ਖਾਣ ਤੋਂ ਬਾਅਦ ਸੈਰ ਕਰਨ ਦੇ ਕੀ-ਕੀ ਫਾਇਦੇ ਹੁੰਦੇ ਹਨ? ਤਾਂ ਆਓ ਜਾਣਦੇ ਹਾਂ ਇਸ ਬਾਰੇ
ਖਾਣਾ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਸੈਰ ਕਰਨੀ ਚਾਹੀਦੀ ਹੈ?
ਜਿਵੇ ਤੁਸੀਂ ਜਾਣਦੇ ਹੋ ਕਿ ਬਹੁਤ ਲੋਕ ਖਾਣਾ ਖਾਣ ਤੋਂ ਬਾਅਦ ਜਾ ਤਾਂ ਆਰਾਮ ਨਾਲ ਲੇਟ ਜਾਂਦੇ ਹਨ ਜਾਂ ਫਿਰ ਘੰਟਿਆਂ ਬੱਧੀ ਬੈਠੇ ਰਹਿੰਦੇ ਹਨ। ਉਹ ਬਾਅਦ 'ਚ ਤੁਰਦੇ-ਫਿਰਦੇ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 20 ਮਿੰਟ ਬਾਅਦ ਸੈਰ ਕਰਨੀ ਚਾਹੀਦੀ ਹੈ।
ਖਾਣਾ ਖਾਣ ਤੋਂ ਬਾਅਦ ਕਿੰਨੀ ਦੇਰ ਤੱਕ ਸੈਰ ਕਰਨੀ ਚਾਹੀਦੀ ਹੈ?
ਮਾਹਿਰਾਂ ਮੁਤਾਬਕ ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਖਾਣਾ ਖਾਣ ਤੋਂ ਬਾਅਦ ਹੁੰਦਾ ਹੈ। ਕਿਉਂਕਿ ਇਹ ਪਾਚਨ 'ਚ ਮਦਦ ਕਰਦਾ ਹੈ ਅਤੇ ਥਕਾਵਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਅਜਿਹਾ ਕਰਨ ਨਾਲ ਕੈਲੋਰੀ ਵੀ ਬਰਨ ਹੁੰਦੀ ਹੈ। ਦਸ ਦਈਏ ਕਿ ਸ਼ੁਰੂ 'ਚ ਖਾਣਾ ਖਾਣ ਤੋਂ ਬਾਅਦ 10-20 ਮਿੰਟ ਸੈਰ ਕਰਨਾ ਬਿਹਤਰ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਹੌਲੀ-ਹੌਲੀ ਤੁਸੀਂ ਸੈਰ ਦਾ ਸਮਾਂ ਵਧਾ ਕੇ 30-40 ਮਿੰਟ ਕਰ ਸਕਦੇ ਹੋ। ਖਾਣਾ ਖਾਣ ਤੋਂ ਬਾਅਦ ਲਗਭਗ ਅੱਧਾ ਘੰਟਾ ਸੈਰ ਕਰਨ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹਿ ਸਕਦੇ ਹੋ।
ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ ਫਾਇਦੇ:-
ਪਾਚਨ ਨੂੰ ਸੁਧਾਰਨ 'ਚ ਮਦਦਗਾਰ :
ਜੇਕਰ ਤੁਸੀਂ ਆਪਣੇ ਪਾਚਨ ਨੂੰ ਸੁਧਾਰਨ ਚਾਹੁੰਦੇ ਹੋ ਤਾਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹੇ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ, ਜਿਸ ਨਾਲ ਗੈਸ, ਬਦਹਜ਼ਮੀ ਅਤੇ ਕਬਜ਼ ਦੀ ਸੰਭਾਵਨਾ ਘੱਟ ਜਾਂਦੀ ਹੈ।
ਭਾਰ ਘਟਾਉਣ 'ਚ ਫਾਇਦੇਮੰਦ :
ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਰਹਿੰਦੇ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨੀ ਚਾਹੀਦੀ ਹੈ। ਕਿਉਂਕਿ ਸੈਰ ਕਰਨ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
ਮੈਟਾਬੋਲਿਜ਼ਮ ਨੂੰ ਸੁਧਾਰਨ 'ਚ ਮਦਦਗਾਰ :
ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਮੈਟਾਬੋਲਿਜ਼ਮ 'ਚ ਸੁਧਾਰ ਹੁੰਦਾ ਹੈ। ਅਤੇ ਠੀਕ ਤਰ੍ਹਾਂ ਨਾਲ ਕੰਮ ਕਰਦਾ ਹੈ, ਜਿਸ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ।
ਰੋਗ ਪ੍ਰਤੀਰੋਧਕ ਸਮਰੱਥਾ ਵਧਣ 'ਚ ਫਾਇਦੇਮੰਦ :
ਸੈਰ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਮਜ਼ਬੂਤ ਹੁੰਦੀ ਹੈ।
ਅੰਤੜੀਆਂ ਨੂੰ ਮਜ਼ਬੂਤ ਕਰਨ 'ਚ ਮਦਦਗਾਰ :
ਮਾਹਿਰਾਂ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਅੰਦਰੂਨੀ ਅੰਗ ਤੰਦਰੁਸਤ ਰਹਿੰਦੇ ਹਨ। ਸੈਰ ਕਰਨ ਨਾਲ ਸਾਡੀਆਂ ਅੰਤੜੀਆਂ ਨੂੰ ਭੋਜਨ ਪਚਾਉਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ।
ਤਣਾਅ ਘਟਾਉਣ 'ਚ ਫਾਇਦੇਮੰਦ :
ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਸਰੀਰ 'ਚ ਐਂਡੋਰਫਿਨ ਹੈਪੀ ਹਾਰਮੋਨ ਨਿਕਲਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ।
ਬਲੱਡ ਸਰਕੁਲੇਸ਼ਨ ਨੂੰ ਠੀਕ ਕਰਨ 'ਚ ਮਦਦਗਾਰ :
ਸੈਰ ਕਰਨ ਨਾਲ ਖੂਨ ਦਾ ਸੰਚਾਰ ਵੀ ਬਿਹਤਰ ਹੁੰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ 'ਚ ਰੁਕਾਵਟ ਦੀ ਸਮੱਸਿਆ ਦੂਰ ਹੁੰਦੀ ਹੈ।
ਸ਼ੁਗਰ ਦੇ ਮਰੀਜ਼ਾਂ ਲਈ ਫਾਇਦੇਮੰਦ :
ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਨਾਲ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ: National Avocado Day 2024 : ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਲਾਹੇਵੰਦ ਹੈ ਐਵੋਕਾਡੋ, ਜਾਣੋ ਕੀ ਹਨ ਫਾਇਦੇ