Gidderbaha Elections Update News : ਗਿੱਦੜਬਾਹਾ ਦੇ 14 ਪਿੰਡਾਂ ’ਚ ਵੋਟਿੰਗ; ਅੱਜ ਸ਼ਾਮ ਤੱਕ ਆ ਜਾਣਗੇ ਨਤੀਜੇ, ਜਾਣੋ ਕਿਉਂ ਹੋ ਰਹੀ ਹੈ ਇੱਥੇ ਚੋਣਾਂ

ਮਿਲੀ ਜਾਣਕਾਰੀ ਮੁਤਾਬਿਕ ਦੌਲਾ, ਆਸਾ ਬੁਟਰ , ਦਾਦੂ ਮਹੱਲਾ ਮੱਲਣ , ਖਿੜਕੀਆਂ ਵਾਲਾਂ , ਵਾੜਾ ਕਿਸ਼ਨ ਪੂਰਾ , ਬੁਟਰ ਸ਼੍ਰੀ , ਭਾਰੂ , ਭੁੰਦੜ , ਕੋਠੇ ਹਿਮਤ ਪੂਰਾ , ਲੁੰਡੇ ਵਾਲਾ , ਮਨਿਆ ਵਾਲਾਂ ਸ਼ੇਖ , ਖੁਣਨ ਖੁਰਦ , ਬੁਟਰ ਬਖੁਆ ’ਚ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ।

By  Aarti December 15th 2024 11:21 AM

Gidderbaha Elections Update News : ਪੰਜਾਬ ’ਚ ਅੱਜ ਪੰਚ ਅਤੇ ਸਰਪੰਚ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ। ਦੱਸ ਦਈਏ ਕਿ ਬਠਿੰਡਾ ਦੇ ਗਿੱਦੜਬਾਹਾ ਹਲਕੇ ਦੇ 14 ਪਿੰਡਾਂ ’ਚ ਵੋਟਿੰਗ ਸਵੇਰੇ 7 ਵਜੇ ਤੋਂ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਦੌਲਾ, ਆਸਾ ਬੁਟਰ , ਦਾਦੂ ਮਹੱਲਾ ਮੱਲਣ , ਖਿੜਕੀਆਂ ਵਾਲਾਂ , ਵਾੜਾ ਕਿਸ਼ਨ ਪੂਰਾ , ਬੁਟਰ ਸ਼੍ਰੀ , ਭਾਰੂ , ਭੁੰਦੜ , ਕੋਠੇ ਹਿਮਤ ਪੂਰਾ , ਲੁੰਡੇ ਵਾਲਾ , ਮਨਿਆ ਵਾਲਾਂ ਸ਼ੇਖ , ਖੁਣਨ ਖੁਰਦ , ਬੁਟਰ ਬਖੁਆ ’ਚ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ।

ਦੱਸ ਦਈਏ ਕਿ ਪਿੰਡ ਦੌਲਾ ’ਚ ਸਰਪੰਚ ਤੇ ਹੋਰਾਂ ਪਿੰਚਾਂ ’ਚ ਪੰਚਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦੇ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ ਅਤੇ ਅੱਜ ਹੀ ਇਸਦੇ ਨਤੀਜੇ ਵੀ ਐਲਾਨੇ ਜਾਣਗੇ। 

ਕਾਬਿਲੇਗੌਰ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਜਿਨ੍ਹਾਂ 14 ਪਿੰਡਾਂ ’ਚ ਚੋਣਾਂ ਹੋ ਰਹੀਆਂ ਹਨ ਕਿ ਇਨ੍ਹਾਂ ਪਿੰਡਾਂ ’ਚ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਹੇਰਫੇਰ’ ਦੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : Diljit Dosanjh Not Follow Advisory : ਸ਼ੋਅ ਦੌਰਾਨ ਵਿਰੋਧੀਆਂ ਨੂੰ ਦਿਲਜੀਤ ਦੋਸਾਂਝ ਦਾ ਤਗੜਾ ਜਵਾਬ; ਨਹੀਂ ਮੰਨੀ ਐਡਵਾਈਜ਼ਰੀ, ਗਾਏ ਇਹ ਗੀਤ

Related Post