Himachal Election 2022 Highlights: ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ 'ਚ ਵੋਟਿੰਗ ਖਤਮ, 5 ਵਜੇ ਤੱਕ 65.50 ਫਿਸਦ ਵੋਟਿੰਗ
Nov 12, 2022 05:44 PM
5 ਵਜੇ ਤੱਕ 65.50 ਫਿਸਦ ਵੋਟਿੰਗ
ਸ਼ਾਮ 5 ਵਜੇ ਤੱਕ ਹਿਮਾਚਲ ਪ੍ਰਦੇਸ਼ 'ਚ ਵੋਟਿੰਗ ਦਰ 65.50 ਫਿਸਦੀ ਰਹੀ
ਬਿਲਾਸਪੁਰ - 65.72
ਲਾਹੌਲ ਅਤੇ ਸਪਿਤੀ - 67.50
ਸਿਰਮੌਰ - 69.67
ਸ਼ਿਮਲਾ - 65.15
ਮੰਡੀ - 65.59
Nov 12, 2022 05:13 PM
68 ਹਲਕਿਆਂ 'ਚ ਵੋਟਿੰਗ ਖਤਮ
ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ 'ਚ ਵੋਟਿੰਗ ਖਤਮ ਹੋ ਗਈ ਹੈ।
Nov 12, 2022 05:02 PM
ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ। ਰਾਜ ਭਰ ਵਿੱਚ ਬਣਾਏ ਗਏ 7,881 ਪੋਲਿੰਗ ਸਟੇਸ਼ਨਾਂ 'ਤੇ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ।
Nov 12, 2022 04:24 PM
ਤਾਸ਼ੀਗਾਂਗ 'ਚ 98.08% ਮਤਦਾਨ ਦਰਜ
ਹਿਮਾਚਲ ਪ੍ਰਦੇਸ਼ ਦੇ ਤਾਸ਼ੀਗਾਂਗ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਬੂਥ 'ਤੇ 52 'ਚੋਂ 51 ਵੋਟਰਾਂ ਨੇ ਆਪਣੀ ਵੋਟ ਪਾਈ।
Nov 12, 2022 04:08 PM
ਦੁਪਹਿਰ 3 ਵਜੇ ਤੱਕ 55.65 ਫ਼ੀਸਦੀ ਵੋਟਿੰਗ ਹੋਈ
ਹਿਮਾਚਲ ਪ੍ਰਦੇਸ਼ ਵਿਚ ਅੱਜ ਲੋਕਤੰਤਰ ਦਾ ਮੇਲਾ ਜਾਰੀ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਵਿਚ ਸ਼ਮੂਲੀਅਤ ਕਰ ਰਹੇ ਹਨ। ਦੁਪਹਿਰ 3 ਵਜੇ ਤੱਕ 55.65 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਲਾਹੌਲ ਸਪਿਤੀ ਵਿੱਚ ਸਭ ਤੋਂ ਵੱਧ 62.75% ਵੋਟਿੰਗ ਹੋਈ ਹੈ। ਦੂਜੇ ਨੰਬਰ 'ਤੇ 60.38 ਫ਼ੀਸਦੀ ਵੋਟਿੰਗ ਨਾਲ ਸਿਰਮੌਰ ਜ਼ਿਲ੍ਹਾ ਹੈ। ਸੀਐਮ ਜੈਰਾਮ ਠਾਕੁਰ ਦਾ ਗ੍ਰਹਿ ਜ਼ਿਲ੍ਹਾ ਮੰਡੀ ਹੁਣ 58.90% ਵੋਟਿੰਗ ਨਾਲ ਤੀਜੇ ਨੰਬਰ 'ਤੇ ਹੈ। ਚੰਬਾ ਜ਼ਿਲ੍ਹੇ 'ਚ ਸਭ ਤੋਂ ਘੱਟ 46% ਪੋਲਿੰਗ ਦਰਜ ਕੀਤੀ ਗਈ।
Nov 12, 2022 03:25 PM
ਹਿਮਾਚਲ ਪ੍ਰਦੇਸ਼ 'ਚ 40 ਫ਼ੀਸਦੀ ਤੱਕ ਵੋਟਿੰਗ ਪੂਰੀ ਹੋਈ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 40 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਬਾਹਰ ਆ ਰਹੇ ਹਨ।
Nov 12, 2022 03:16 PM
ਬਾਲੀਵੁੱਡ ਗਾਇਕਾ ਨੇ ਪਾਈ ਵੋਟ
ਬਾਲੀਵੁੱਡ ਗਾਇਕਾ ਸ਼ਿਲਪਾ ਜੋਸ਼ੀ ਨੇ ਹਾਟਕੋਟ 'ਚ ਵੋਟ ਪਾਈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
Nov 12, 2022 01:56 PM
ਹਿਮਾਚਲ ਪ੍ਰਦੇਸ਼ 'ਚ ਦੁਪਹਿਰ 1 ਵਜੇ ਤੱਕ 37 ਫ਼ੀਸਦੀ ਵੋਟਿੰਗ ਹੋਈ
ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ 'ਤੇ ਦੁਪਹਿਰ 1 ਵਜੇ ਤੱਕ 37 ਫੀਸਦੀ ਵੋਟਿੰਗ ਹੋ ਚੁੱਕੀ ਹੈ। ਕੁੱਲੂ ਵਿੱਚ ਸਭ ਤੋਂ ਵੱਧ 43.33% ਵੋਟਿੰਗ ਹੋਈ। ਦੂਜੇ ਨੰਬਰ 'ਤੇ 41.89 ਫੀਸਦੀ ਵੋਟਿੰਗ ਨਾਲ ਸਿਰਮੌਰ ਜ਼ਿਲ੍ਹਾ ਹੈ। ਸੀਐਮ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ ਵਿਚ ਹੁਣ 41.17% ਵੋਟਿੰਗ ਨਾਲ ਤੀਜੇ ਨੰਬਰ 'ਤੇ ਹੈ। ਲਾਹੌਲ ਸਪਿਤੀ ਵਿੱਚ ਸਭ ਤੋਂ ਘੱਟ 22% ਪੋਲਿੰਗ ਦਰਜ ਕੀਤੀ ਗਈ।
Nov 12, 2022 01:46 PM
ਭਾਜਪਾ ਪ੍ਰਧਾਨ ਵੱਲੋਂ ਪੂਰਨ ਬਹੁਮਤ ਦਾ ਦਾਅਵਾ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਅਸੀਂ ਯਕੀਨੀ ਤੌਰ 'ਤੇ ਹਿਮਾਚਲ 'ਚ ਪੂਰਨ ਬਹੁਮਤ ਹਾਸਲ ਕਰਾਂਗੇ। ਜੈਰਾਮ ਠਾਕੁਰ ਦੀ ਅਗਵਾਈ 'ਚ ਚੋਣ ਲੜੀ ਗਈ ਹੈ ਤੇ ਉਹ ਹੀ ਸੀ.ਐੱਮ ਦਾ ਚਿਹਰਾ ਹੋਣਗੇ।
Nov 12, 2022 01:18 PM
157 ਪੋਲਿੰਗ ਬੂਥਾ ਜ਼ਿੰਮੇਵਾਰੀ ਮਹਿਲਾ ਕਰਮਚਾਰੀ ਸੰਭਾਲ ਰਹੀਆਂ : ਰਾਜੀਵ ਕੁਮਾਰ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦਿੱਲੀ 'ਚ ਕਿਹਾ, 'ਹਿਮਾਚਲ ਪ੍ਰਦੇਸ਼ 'ਚ 157 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਦਾ ਸੰਚਾਲਨ ਪੂਰੀ ਤਰ੍ਹਾਂ ਮਹਿਲਾ ਕਰਮਚਾਰੀ ਕਰ ਰਹੀਆਂ ਹਨ। ਹਮੀਰਪੁਰ ਜ਼ਿਲ੍ਹੇ ਵਿੱਚ ਕਰੈਚ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਨਾਲ ਆਉਣ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Nov 12, 2022 12:58 PM
112 ਸਾਲਾ ਬਜ਼ੁਰਗ ਔਰਤ ਨੇ ਵੀ ਵੋਟ ਪਾਈ
ਗ੍ਰਾਮ ਪੰਚਾਇਤ ਕੋਹਾਲ ਦੇ ਬੂਥ 122 ਢਲਾਣ ਉਤੇ 112 ਸਾਲਾ ਬਜ਼ੁਰਗ ਔਰਤ ਨੇ ਵੋਟ ਪਾਈ।
Nov 12, 2022 11:55 AM
ਹਿਮਾਚਲ 'ਚ ਸਵੇਰੇ 11 ਵਜੇ ਤੱਕ 17.09 ਫੀਸਦੀ ਵੋਟਿੰਗ ਹੋਈ
ਦੇਵ ਭੂਮੀ ਦੇ ਲੋਕ ਲੋਕਤੰਤਰ ਦੇ ਮੇਲੇ ਵਿਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 11 ਵਜੇ ਤੱਕ 17.09 ਫੀਸਦੀ ਮਤਦਾਨ ਹੋਇਆ।
Nov 12, 2022 11:35 AM
ਓ.ਪੀ.ਐੱਸ. ਤੇ ਰੁਜ਼ਗਾਰ ਲਈ ਵੋਟ ਪਾਏਗਾ ਹਿਮਾਚਲ : ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੂਬਾ ਪੁਰਾਣੀ ਪੈਨਸ਼ਨ ਸਕੀਮ ਅਤੇ ਰੁਜ਼ਗਾਰ ਦੀ ਵਾਪਸੀ ਲਈ ਵੋਟ ਕਰੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, "ਆਓ, ਵੱਡੀ ਗਿਣਤੀ ਵਿੱਚ ਵੋਟ ਪਾਓ ਅਤੇ ਹਿਮਾਚਲ ਦੀ ਤਰੱਕੀ ਅਤੇ ਖੁਸ਼ਹਾਲ ਭਵਿੱਖ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਓ।"
Nov 12, 2022 11:26 AM
ਹਿਮਾਚਲ 'ਚ ਸਵੇਰੇ 10 ਵਜੇ ਤੱਕ 5.03 ਫ਼ੀਸਦੀ ਪੋਲਿੰਗ ਹੋਈ, ਵੱਖ-ਵੱਖ ਬੂਥਾਂ ਉਤੇ ਪਈ ਵੋਟਿੰਗ 'ਤੇ ਇਕ ਨਜ਼ਰ
ਸਵੇਰੇ 10 ਵਜੇ ਤੱਕ ਹਿਮਾਚਲ ਪ੍ਰਦੇਸ਼ ਵਿੱਚ 5.03 ਫੀਸਦੀ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਬਿਲਾਸਪੁਰ-3.11%
ਚੰਬਾ-2.64%
ਹਮੀਰਪੁਰ-5.61%
ਕਾਂਗੜਾ-5.38%
ਕਿੰਨੌਰ 2.50%
ਕੁੱਲੂ-3.74%
ਲਾਹੌਲ ਸਪਿਤੀ-1.56%
ਮੰਡੀ-6.24%
ਸ਼ਿਮਲਾ-4.78%
ਸਿਰਮੌਰ-6.24%
ਸੋਲਨ-4.90%
ਊਨਾ-5.47%
Nov 12, 2022 11:12 AM
ਸਵੇਰੇ 10 ਵਜੇ ਤਕ 5.3 ਫੀਸਦੀ ਪੋਲਿੰਗ
ਹਿਮਾਚਲ ਪ੍ਰਦੇਸ਼ ਵਿਚ ਵੋਟਰਾਂ ਵਿਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਤੇ ਸਵੇਰੇ 10 ਵਜੇ ਤੱਕ 5.3 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਹਿਮਾਚਲ ਵਿੱਚ ਹੁਣ ਤਕ ਸਭ ਤੋਂ ਵੱਧ ਮਤਦਾਨ ਮਨਾਲੀ ਵਿਧਾਨ ਸਭਾ ਹਲਕੇ ਵਿੱਚ ਦਰਜ ਕੀਤਾ ਗਿਆ ਹੈ। ਇੱਥੇ 8.75 ਫੀਸਦੀ ਵੋਟਿੰਗ ਹੋਈ ਹੈ।
Nov 12, 2022 11:03 AM
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪਰਿਵਾਰ ਸਮੇਤ ਪਾਈ ਵੋਟ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪਰਿਵਾਰ ਸਮੇਤ ਆਪਣੀ ਵੋਟ ਭੁਗਤਾਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਈ ਰਾਜਾਂ ਵਿੱਚ ਮੁੜ ਭਾਜਪਾ ਦੀ ਸਰਕਾਰ ਬਣੀ ਹੈ। ਇਸ ਵਾਰ ਵੀ (ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ) ਅਜਿਹਾ ਹੀ ਹੋਵੇਗਾ, ਕਿਉਂਕਿ ਵਿਕਾਸ ਅਤੇ ਲੋਕ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਗਏ ਹਨ। ਕੇਂਦਰ ਅਤੇ ਰਾਜ (ਹਿਮਾਚਲ ਪ੍ਰਦੇਸ਼) ਵਿੱਚ ਕਾਂਗਰਸ ਦੀ ਸਰਕਾਰ 10 ਸਾਲ ਚੱਲੀ। ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਨੈਸ਼ਨਲ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਵਾਲੀ ਕਾਂਗਰਸ ਪਾਰਟੀ ਹੀ ਸੀ।
Nov 12, 2022 10:35 AM
ਸ਼ਿਮਲਾ ਜ਼ਿਲ੍ਹੇ 'ਚ 5.26 ਫੀਸਦੀ ਪੋਲਿੰਗ ਹੋਈ
ਸ਼ਿਮਲਾ ਜ਼ਿਲ੍ਹੇ ਦੇ ਚੋਪਾਲ 'ਚ ਸਵੇਰੇ 9 ਵਜੇ ਤੱਕ 3 ਫ਼ੀਸਦੀ, ਥੀਓਗ 'ਚ 6.9, ਕਸੁੰਮਤੀ 'ਚ 4.4, ਸ਼ਿਮਲਾ (ਸ਼ਹਿਰੀ) 'ਚ 6.3, ਸ਼ਿਮਲਾ (ਦਿਹਾਤੀ) 'ਚ 2, ਜੁਬਲ ਕੋਟਖਾਈ 'ਚ 6.5, ਰਾਮਪੁਰ 'ਚ 6.7 ਅਤੇ ਰੋਹੜੂ 'ਚ 6.3 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸ਼ਿਮਲਾ ਜ਼ਿਲ੍ਹੇ 'ਚ ਸਵੇਰੇ 9 ਵਜੇ ਤੱਕ ਕੁੱਲ 5.26 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।
Nov 12, 2022 10:13 AM
3.76 ਫ਼ੀਸਦੀ ਪੋਲਿੰਗ ਹੋਈ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਰਹੀ ਹੈ। ਸਵੇਰੇ 9 ਵਜੇ ਤੱਕ 3.76 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਵੋਟਰਾਂ ਵਿੱਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਹੈ। ਲੋਕ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ।
Nov 12, 2022 09:46 AM
ਸਿਆਸੀ ਆਗੂਆਂ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ
ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਆਪਣੇ ਪਰਿਵਾਰ ਸਮੇਤ ਹਿਮਾਚਲ-ਪੰਜਾਬ ਸਰਹੱਦ 'ਤੇ ਗੋਂਦਪੁਰ ਜੈਚੰਦ ਬੂਥ 'ਤੇ ਆਪਣੀ ਵੋਟ ਪਾਈ। ਕੈਬਨਿਟ ਮੰਤਰੀ ਡਾ. ਰਾਮਲਾਲ ਮਾਰਕੰਡਾ ਨੇ ਲਾਹੌਲ ਦੇ ਉਦੈਪੁਰ ਵਿੱਚ ਵੋਟ ਪਾਈ।
Nov 12, 2022 09:04 AM
ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਧੀ ਚੰਦਰਿਕਾ ਠਾਕੁਰ ਨੇ ਕਿਹਾ ਕਿ ਲੋਕ ਭਾਜਪਾ ਨੂੰ ਹੀ ਵੋਟ ਦੇਣਗੇ
ਸੀਐਮ ਜੈ ਰਾਮ ਠਾਕੁਰ ਦੀ ਬੇਟੀ ਚੰਦਰਿਕਾ ਠਾਕੁਰ ਨੇ ਉਤਸ਼ਾਹ ਨਾਲ ਕਿਹਾ ਕਿ ਅਸੀਂ ਖੁਸ਼ ਤੇ ਤਣਾਅਮੁਕਤ ਹਾਂ, ਕਿਉਂਕਿ ਮੰਡੀ ਨੇ ਹਮੇਸ਼ਾ (ਸੀਐਮ ਜੈ ਰਾਮ ਠਾਕੁਰ) ਦੀ ਹਮਾਇਤ ਕੀਤੀ ਹੈ। ਲੋਕਾਂ ਨੇ ਜੋ ਵਿਕਾਸ ਕੀਤਾ ਹੈ ਉਹ ਜ਼ਰੂਰ ਦੇਖਿਆ ਹੋਵੇਗਾ ਤੇ ਉਹ ਭਾਜਪਾ ਨੂੰ ਜ਼ਰੂਰ ਵੋਟ ਦੇਣਗੇ।
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਰਾਜ ਭਰ ਵਿੱਚ ਬਣਾਏ ਗਏ 7,881 ਪੋਲਿੰਗ ਸਟੇਸ਼ਨਾਂ ਉਥੇ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਅੱਜ ਹਿਮਾਚਲ ਦੇ 55 ਲੱਖ ਤੋਂ ਵੱਧ ਵੋਟਰ 68 ਹਲਕਿਆਂ ਦੇ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ ਵਿੱਚ ਅੱਜ ਦੀਆਂ ਚੋਣਾਂ ਭਾਜਪਾ ਅਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਬਣ ਗਈਆਂ ਹਨ। ਦੂਜੇ ਪਾਸੇ ‘ਆਪ’ ਪਾਰਟੀ ਦੇ ਦਾਅਵੇ ਨਾਲ ਇਹ ਮੁਕਾਬਲਾ ਕੁਝ ਦਿਲਚਸਪ ਨਜ਼ਰ ਆ ਰਿਹਾ ਹੈ।
Himachal Election 2022 Highlights
ਇਹ ਵੀ ਪੜ੍ਹੋ: ਜੇਕਰ ਰਾਜੀਵ ਗਾਂਧੀ ਕਤਲ ਮਾਮਲੇ ’ਚ ਦੋਸ਼ੀ ਛੱਡੇ ਜਾ ਸਕਦੇ ਹਨ ਤਾਂ ਬੰਦੀ ਸਿੰਘ ਕਿਉਂ ਨਹੀਂ: ਐਡਵੋਕੇਟ ਧਾਮੀ