Shikhar Dhawan ਦੇ ਸੰਨਿਆਸ 'ਤੇ Virat Kohli ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਧਵਨ ਬਾਰੇ ਕਹੀ ਵੱਡੀ ਗੱਲ
Virat Kohli on Shikhar Dhawan retirement : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਲੰਬੇ ਸਮੇਂ ਦੇ ਸਾਥੀ ਸ਼ਿਖਰ ਧਵਨ ਨੂੰ ਭਾਰਤ ਦੇ ਸਭ ਤੋਂ ਭਰੋਸੇਮੰਦ ਓਪਨਿੰਗ ਬੱਲੇਬਾਜ਼ਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੋਸ਼, ਖੇਡ ਭਾਵਨਾ ਅਤੇ ਵਿਸ਼ੇਸ਼ ਮੁਸਕਰਾਹਟ ਖੁੰਝ ਜਾਵੇਗੀ ਪਰ ਉਨ੍ਹਾਂ ਦੀ ਵਿਰਾਸਤ ਸਦਾ ਕਾਇਮ ਰਹੇਗੀ।
Virat Kohli on Shikhar Dhawan retirement : ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਨੀਵਾਰ 24 ਅਗਸਤ ਨੂੰ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ ਅੰਤ ਦਾ ਐਲਾਨ ਕੀਤਾ। ਵਿਰਾਟ ਕੋਹਲੀ ਦੀ ਇਹ ਪ੍ਰਤੀਕਿਰਿਆ ਸੰਨਿਆਸ ਦੇ ਐਲਾਨ ਦੇ 24 ਘੰਟੇ ਬਾਅਦ ਆਈ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਲੰਬੇ ਸਮੇਂ ਦੇ ਸਾਥੀ ਸ਼ਿਖਰ ਧਵਨ ਨੂੰ ਭਾਰਤ ਦੇ ਸਭ ਤੋਂ ਭਰੋਸੇਮੰਦ ਓਪਨਿੰਗ ਬੱਲੇਬਾਜ਼ਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੋਸ਼, ਖੇਡ ਭਾਵਨਾ ਅਤੇ ਵਿਸ਼ੇਸ਼ ਮੁਸਕਰਾਹਟ ਖੁੰਝ ਜਾਵੇਗੀ ਪਰ ਉਨ੍ਹਾਂ ਦੀ ਵਿਰਾਸਤ ਸਦਾ ਕਾਇਮ ਰਹੇਗੀ।
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰਹੇ ਬੱਲੇਬਾਜ਼ ਧਵਨ ਨੇ ਸ਼ਨੀਵਾਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਕੋਹਲੀ ਨੇ ਐਕਸ 'ਤੇ ਲਿਖਿਆ, ''ਸ਼ਿਖਰ, ਡੈਬਿਊ 'ਤੇ ਤੁਹਾਡੇ ਸਾਹਸੀ ਪ੍ਰਦਰਸ਼ਨ ਤੋਂ ਲੈ ਕੇ ਭਾਰਤ ਦੇ ਸਭ ਤੋਂ ਭਰੋਸੇਮੰਦ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਬਣਨ ਤੱਕ, ਤੁਸੀਂ ਸਾਨੂੰ ਅਣਗਿਣਤ ਯਾਦਾਂ ਦਿੱਤੀਆਂ ਹਨ। ਖੇਡ ਲਈ ਤੁਹਾਡਾ ਜਨੂੰਨ, ਤੁਹਾਡੀ ਖੇਡ ਅਤੇ ਤੁਹਾਡੀ ਟ੍ਰੇਡਮਾਰਕ ਮੁਸਕਰਾਹਟ, ਦੀ ਘਾਟ ਰੜਕੇਗੀ, ਪਰ ਤੁਹਾਡੀ ਵਿਰਾਸਤ ਹਮੇਸ਼ਾ ਲਈ ਰਹੇਗੀ।”
ਧਵਨ ਨੇ ਕੋਹਲੀ ਅਤੇ ਰੋਹਿਤ ਸ਼ਰਮਾ ਨਾਲ ਮਿਲ ਕੇ ਸੀਮਤ ਓਵਰਾਂ ਦੀ ਕ੍ਰਿਕਟ 'ਚ ਲੰਬੇ ਸਮੇਂ ਤੱਕ ਭਾਰਤੀ ਸਿਖਰਲੇ ਕ੍ਰਮ ਨੂੰ ਮਜ਼ਬੂਤ ਕੀਤਾ ਸੀ।ਕੋਹਲੀ ਅਤੇ ਧਵਨ ਦੋਵੇਂ ਪੱਛਮੀ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਲਗਭਗ ਇਕੱਠੇ ਹੀ ਕੀਤੀ ਸੀ। ਕੋਹਲੀ ਅਤੇ ਧਵਨ ਲਗਭਗ ਇੱਕ ਦਹਾਕੇ ਤੱਕ ਭਾਰਤੀ ਟੀਮ ਵਿੱਚ ਸਾਥੀ ਸਨ।