ਆਪਣੇ ਬੱਚੇ ਨੂੰ ਲੈ ਕੇ ਟਰੈਫਿਕ ਸਿਗਨਲ 'ਤੇ ਡਿਊਟੀ ਨਿਭਾਉਂਦੀ ਮਹਿਲਾ ਕਾਂਸਟੇਬਲ ਦੀ ਵੀਡੀਓ ਵਾਇਰਲ
ਮੁਰਾਦਾਬਾਦ, 30 ਨਵੰਬਰ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਕਾਂਸਟੇਬਲ ਦੀ ਟ੍ਰੈਫਿਕ ਸਿਗਨਲ 'ਤੇ ਆਪਣੇ ਬੱਚੇ ਨਾਲ ਡਿਊਟੀ ਨਿਭਾਉਂਦਿਆਂ ਦੀ ਵੀਡੀਓ ਵਾਇਰਲ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਹੱਥ 'ਚ ਸਿਗਰਟ ਪੀਂਦੀ ਅੱਧ ਨਗਨ ਨਜ਼ਰ ਆਈ ਮਹਿਲਾ ਜੱਜ, ਵੀਡੀਓ ਵਾਇਰਲ
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਲੋਕ ਮਹਿਲਾ ਕਾਂਸਟੇਬਲ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਇਸ ਵੀਡੀਓ 'ਚ ਵਰਦੀ ਵਿੱਚ ਤਾਇਨਾਤ ਇੱਕ ਮਾਂ ਨੇ ਆਪਣੇ ਮੋਢੇ 'ਤੇ ਆਪਣੇ ਨਵਜੰਮੇ ਬੱਚੇ ਨੂੰ ਚੁੱਕਿਆ ਹੋਇਆ ਤੇ ਉਹ ਪੂਰੇ ਸਮਰਪਣ ਨਾਲ ਆਪਣੀ ਡਿਊਟੀ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ। ਮਾਂ ਦੇ ਫਰਜ਼ ਅਤੇ ਵਰਦੀ ਦੀ ਜ਼ਿੰਮੇਵਾਰੀ ਦੋਵਾਂ ਦਾ ਬੋਝ ਆਪਣੇ ਮੋਢਿਆਂ 'ਤੇ ਚੁੱਕਣ ਵਾਲੀ ਇਸ ਔਰਤ ਨੂੰ ਦੇਖ ਕੇ ਲੋਕ ਇਸਨੂੰ ਸਲਾਮ ਕਰ ਰਹੇ ਹਨ।
ਮੁਰਾਦਾਬਾਦ ਦੇ ਸਿਵਲ ਲਾਈਨਜ਼ 'ਤੇ ਸਭ ਤੋਂ ਭੀੜ-ਭੜੱਕੇ ਵਾਲੇ ਚੌਰਾਹੇ ਪੋਲੀ ਕੋਠੀ 'ਤੇ ਇੱਕ ਮਹਿਲਾ ਕਾਂਸਟੇਬਲ ਡਿਊਟੀ 'ਤੇ ਤਾਇਨਾਤ ਸੀ। ਮਹਿਲਾ ਕਾਂਸਟੇਬਲ ਆਪਣੀ ਬੱਚੇ ਨੂੰ ਗੋਦ ਵਿੱਚ ਲੈ ਕੇ ਖੜ੍ਹੀ ਸੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਹੀ ਸੀ। ਇਸ ਦਰਮਿਆਨ ਕਿਸੇ ਨੇ ਔਰਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀ ਤੇ ਵੇਖਦੇ ਵੇਖਦੇ ਇਹ ਵੀਡੀਓ ਵਾਇਰਲ ਜਾ ਚੁੱਕੀ ਹੈ।
ਵੀਡੀਓ ਵਾਇਰਲ ਹੁੰਦੇ ਹੀ ਇਸ ਮਹਿਲਾ ਸਿਪਾਹੀ ਦੀ ਚਾਰੇ ਪਾਸੇ ਚਰਚਾ ਅਤੇ ਤਾਰੀਫ ਸ਼ੁਰੂ ਹੋ ਗਈ। ਲੋਕ ਕਹਿ ਰਹੇ ਹਨ ਕਿ ਅਜਿਹਾ ਸਿਰਫ ਮਾਂ ਦਾ ਪਿਆਰ ਹੀ ਕਰ ਸਕਦਾ ਹੈ, ਜੋ ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਚੌਰਾਹੇ 'ਤੇ ਆਪਣੀ ਬੱਚੇ ਨੂੰ ਜੱਫੀ ਪਾ ਕੇ ਡਿਊਟੀ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ। ਪੁੱਛਗਿੱਛ ਕਰਨ 'ਤੇ ਮਹਿਲਾ ਕਾਂਸਟੇਬਲ ਦਾ ਨਾਂ ਮਧੂ ਚੌਧਰੀ ਦੱਸਿਆ ਗਿਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਐਸਪੀ ਟਰੈਫ਼ਿਕ ਨੇ ਮਹਿਲਾ ਕਾਂਸਟੇਬਲ ਮਧੂ ਨੂੰ ਤੁਰੰਤ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਹੈ। ਐਸਪੀ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਸਿਵਲ ਲਾਈਨ ਥਾਣੇ ਦੀ ਕਾਂਸਟੇਬਲ ਹੈ। ਉਹ ਉੱਥੇ ਡਿਊਟੀ 'ਤੇ ਸੀ। ਉਸ ਨੂੰ ਉਥੋਂ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।