ਦਿਮਾਗ ਦੀਆਂ ਨਸਾਂ ਵੀ ਖੋਲ੍ਹਦੀ ਹੈ 'ਵਿਆਗਰਾ', ਰਿਸਰਚ 'ਚ ਹੋਇਆ ਖੁਲਾਸਾ, ਇਸ ਬਿਮਾਰੀ ਦਾ ਖਤਰਾ ਹੋਵੇਗਾ ਘੱਟ

Viagra May Prevent Dementia : ਇੱਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਇਹ ਡਿਮੈਂਸ਼ੀਆ (Dementia) ਵਰਗੀਆਂ ਖਤਰਨਾਕ ਬਿਮਾਰੀਆਂ (Disease) ਨੂੰ ਰੋਕਣ 'ਚ ਕਾਰਗਰ ਸਾਬਤ ਹੋ ਸਕਦੀ ਹੈ। ਨਾਲ ਹੀ ਇਹ ਦਵਾਈ ਲੋਕਾਂ ਦੀ ਯਾਦਦਾਸ਼ਤ ਦੀ ਕਮੀ ਨੂੰ ਠੀਕ ਕਰਨ 'ਚ ਮਦਦ ਕਰ ਸਕਦੀ ਹੈ।

By  KRISHAN KUMAR SHARMA June 14th 2024 05:57 PM

Viagra May Prevent Dementia : ਮਾਹਿਰਾਂ ਮੁਤਾਬਕ ਵਿਆਗਰਾ (Viagra) ਪੁਰਸ਼ਾਂ ਦੇ ਗੁਪਤ ਅੰਗਾਂ 'ਚ ਖੂਨ ਦੀ ਸਪਲਾਈ ਨੂੰ ਵਧਾਉਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਇਰੈਕਟਾਈਲ ਡਿਸਫੰਕਸ਼ਨ ਨਾਮਕ ਸਮੱਸਿਆ ਤੋਂ ਰਾਹਤ ਮਿਲਦੀ ਹੈ। ਪਰ ਹੁਣ ਇੱਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਇਹ ਡਿਮੈਂਸ਼ੀਆ (Dementia) ਵਰਗੀਆਂ ਖਤਰਨਾਕ ਬਿਮਾਰੀਆਂ (Disease) ਨੂੰ ਰੋਕਣ 'ਚ ਕਾਰਗਰ ਸਾਬਤ ਹੋ ਸਕਦੀ ਹੈ। ਨਾਲ ਹੀ ਇਹ ਦਵਾਈ ਲੋਕਾਂ ਦੀ ਯਾਦਦਾਸ਼ਤ ਦੀ ਕਮੀ ਨੂੰ ਠੀਕ ਕਰਨ 'ਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਖੋਜ 'ਚ ਹੋਰ ਵੀ ਕਈ ਗੱਲਾਂ ਸਾਹਮਣੇ ਆਈਆਂ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ (AHA) ਦੀ ਰਿਪੋਰਟ ਮੁਤਾਬਕ ਵਿਆਗਰਾ 'ਚ ਭਰਪੂਰ ਮਾਤਰਾ 'ਚ ਕਿਰਿਆਸ਼ੀਲ ਤੱਤ ਸਿਲਡੇਨਾਫਿਲ ਪਾਇਆ ਜਾਂਦਾ ਹੈ, ਜੋ ਨਾ ਸਿਰਫ ਮਰਦਾਂ ਦੇ ਗੁਪਤ ਅੰਗਾਂ ਦੀਆਂ ਖੂਨ ਦੀਆਂ ਨਾੜੀਆਂ, ਸਗੋਂ ਦਿਮਾਗ ਦੀਆਂ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਵੀ ਖੋਲ੍ਹ ਸਕਦੀ ਹੈ, ਜਿਸ ਕਾਰਨ ਦਿਮਾਗ 'ਚ ਖੂਨ ਦਾ ਪ੍ਰਵਾਹ 'ਚ ਸੁਧਾਰ ਹੁੰਦਾ ਹੈ ਅਤੇ ਯਾਦਦਾਸ਼ਤ ਘਟਣ ਦਾ ਖਤਰਾ ਵੀ ਘੱਟਦਾ ਹੈ। ਖੋਜਕਰਤਾਵਾਂ ਨੂੰ ਉਮੀਦ ਹੈ ਕਿ ਵਿਆਗਰਾ, ਦਿਮਾਗੀ ਕਮਜ਼ੋਰੀ ਦਾ ਇਲਾਜ ਅਤੇ ਇਸ ਤੋਂ ਪੀੜਤ ਲੋਕਾਂ ਲਈ ਸਸਤਾ ਇਲਾਜ ਸਾਬਤ ਹੋ ਸਕਦੀ ਹੈ। ਪਰ ਇਸ ਸਬੰਧੀ ਵੱਡੇ ਪੱਧਰ 'ਤੇ ਖੋਜ ਦੀ ਲੋੜ ਹੈ।

ਆਕਸਫੋਰਡ ਦੇ ਨਿਊਰੋਲੋਜਿਸਟ ਅਤੇ ‘ਜਰਨਲ ਆਫ ਸਰਕੂਲੇਸ਼ਨ ਰਿਸਰਚ’ 'ਚ ਪ੍ਰਕਾਸ਼ਿਤ ਇਸ ਅਧਿਐਨ ਦੇ ਲੇਖਕ ਡਾ. ਅਲਿਸਟੇਅਰ ਵੈਬ ਦਾ ਕਹਿਣਾ ਹੈ ਕਿ ਕਿਸੇ ਖੋਜ 'ਚ ਅਜਿਹੇ ਨਤੀਜੇ ਪਹਿਲੀ ਵਾਰ ਸਾਹਮਣੇ ਆਏ ਹਨ। ਜਦੋਂ ਸਿਲਡੇਨਾਫਿਲ ਦਿਮਾਗੀ ਕਮਜ਼ੋਰੀ ਤੋਂ ਪੀੜਤ ਲੋਕਾਂ ਦੇ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਤੱਕ ਪਹੁੰਚਦਾ ਹੈ, ਤਾਂ ਇਹ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ। ਦਸ ਦਈਏ ਕਿ ਖੂਨ ਦੀ ਕਮੀ ਅਤੇ ਦਿਮਾਗ ਦੀਆਂ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਡਿਮੈਂਸ਼ੀਆ ਦਾ ਕਾਰਨ ਬਣਦਾ ਹੈ। ਇਹ ਖੋਜ ਦਿਖਾਉਂਦੀ ਹੈ ਕਿ ਸਿਲਡੇਨਾਫਿਲ ਦਿਮਾਗੀ ਕਮਜ਼ੋਰੀ ਨੂੰ ਰੋਕਣ ਲਈ ਇੱਕ ਆਸਾਨੀ ਨਾਲ ਉਪਲਬਧ ਦਵਾਈ ਹੈ, ਪਰ ਵੱਡੇ ਟਰਾਇਲ ਕੀਤੇ ਜਾਣੇ ਬਾਕੀ ਹਨ।

ਮਾਹਿਰਾਂ ਮੁਤਾਬਕ ਇਹ ਖੋਜ ਸਿਲਡੇਨਾਫਿਲ ਨੂੰ ਨਾੜੀ ਦਿਮਾਗੀ ਕਮਜ਼ੋਰੀ 'ਚ ਸੁਧਾਰ ਨਾਲ ਜੋੜਨ ਵਾਲੀ ਵਿਲੱਖਣ ਖੋਜ ਹੈ, ਜਿਸ ਤੋਂ ਇਹ ਉਮੀਦ ਪੈਦਾ ਹੋਈ ਹੈ ਕਿ ਭਵਿੱਖ 'ਚ ਸਿਲਡੇਨਾਫਿਲ ਦੀ ਵਰਤੋਂ ਡਿਮੈਂਸ਼ੀਆ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਚੀਜ਼ਾਂ ਨੂੰ ਯਾਦ ਰੱਖਣ 'ਚ ਮੁਸ਼ਕਲ, ਵਾਰ-ਵਾਰ ਭੁੱਲਣ ਦੀ ਆਦਤ, ਸੋਚਣ ਅਤੇ ਸਮਝਣ 'ਚ ਮੁਸ਼ਕਲ ਅਤੇ ਫੈਸਲੇ ਲੈਣ ਦੀ ਸਮਰੱਥਾ 'ਚ ਕਮੀ ਡਿਮੇਨਸ਼ੀਆ ਦੇ ਲੱਛਣ ਹਨ।

Related Post