ਪੰਜਾਬ ਅਤੇ ਦੇਸ਼ 'ਚ ਮਹਿੰਗਾ ਹੋਇਆ ਦੁੱਧ, ਵੇਰਕਾ ਤੇ ਅਮੁੱਲ ਨੇ ਕੀਮਤਾਂ 'ਚ ਕੀਤਾ 2 ਰੁਪਏ ਵਾਧਾ

Milk Price Hike : ਪੰਜਾਬ ਵਿੱਚ ਮਿਲਕਫੈਡ ਦੇ ਬਰਾਂਡ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਤਾਂ ਉਥੇ ਹੀ ਦੇਸ਼ ਦੇ ਪ੍ਰਮੁੱਖ ਬਰਾਂਡ ਅਮੁੱਲ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਕਿੱਲੋ 2 ਰੁਪਏ ਦਾ ਵਾਧਾ ਕੀਤਾ ਹੈ।

By  KRISHAN KUMAR SHARMA June 3rd 2024 08:32 AM -- Updated: June 3rd 2024 10:18 AM

Milk Price Hike in India : ਲੋਕ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਅਤੇ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਮਿਲਕਫੈਡ (Milkfed) ਦੇ ਬਰਾਂਡ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ (Verka Milk Price Hike) ਵਾਧਾ ਕੀਤਾ ਗਿਆ ਹੈ, ਤਾਂ ਉਥੇ ਹੀ ਦੇਸ਼ ਦੇ ਪ੍ਰਮੁੱਖ ਬਰਾਂਡ ਅਮੁੱਲ (Amul Milk Price Hike) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਕਿੱਲੋ 2 ਰੁਪਏ ਦਾ ਵਾਧਾ ਕੀਤਾ ਹੈ।

ਦੁੱਧ ਦੀਆਂ ਕੀਮਤਾਂ ਵਿੱਚ ਇਹ ਵਾਧਾ ਤਿੰਨ ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀ ਦੇ ਮੌਸਮ ਵਿੱਚ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਹੁੰਦੇ ਵਾਧੇ ਦੇ ਕਾਰਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿੱਚ ਵਧੇ ਤਾਪਮਾਨ ਅਤੇ ਤੇਜ ਗਰਮੀ ਦੇ ਕਾਰਨ ਦੁੱਧ ਦੇ ਉਤਪਾਦਨ ਵਿਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਜਿਸਦੇ ਕਾਰਣ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ । ਸਿੱਟੇ ਵੱਜੋਂ ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੇ ਵਧਦੇ ਖਰਚਿਆਂ ਨੂੰ ਸੰਤੁਲਨ ਕਰਨ ਵਾਸਤੇ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਵਾਧਾ ਕੀਤਾ ਗਿਆ ਹੈ।

ਉਧਰ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਉਤਪਾਦ ਵੇਚਦੀ ਹੈ, ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧੇ ਦਾ ਐਲਾਨ ਕੀਤਾ ਹੈ।

ਇਹ ਕੀਮਤਾਂ 3 ਜੂਨ 2024 ਤੋਂ ਦੇਸ਼ ਭਰ ਦੇ ਸਾਰੇ ਬਾਜ਼ਾਰਾਂ ਵਿੱਚ ਲਾਗੂ ਹੋਣਗੀਆਂ। ਜੀਸੀਐਮਐਮਐਫ ਨੇ ਕਿਹਾ ਕਿ ਦੁੱਧ ਦੀ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਿੱਚ ਵਾਧੇ ਦੇ ਮੱਦੇਨਜ਼ਰ, ਸੋਮਵਾਰ (3 ਜੂਨ) ਤੋਂ ਅਮੂਲ ਦੁੱਧ ਦੀਆਂ ਸਾਰੀਆਂ ਕਿਸਮਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਦੁੱਧ ਦੇ ਨਵੇਂ ਰੇਟ

ਦੇਸ਼ ਭਰ 'ਚ ਹੁਣ ਨਵੀਂਆਂ ਦਰਾਂ ਮੁਤਾਬਕ ਗੋਲਡ 500 ਮਿਲੀਲੀਟਰ ਦੀ ਕੀਮਤ 32 ਰੁਪਏ ਤੋਂ ਵਧ ਕੇ 33 ਰੁਪਏ ਹੋ ਗਈ ਹੈ। ਇੱਕ ਲੀਟਰ ਗੋਲਡ ਦੀ ਕੀਮਤ 64 ਰੁਪਏ ਤੋਂ ਵਧ ਕੇ 66 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਤਾਜ਼ਾ 500 ਮਿਲੀਲੀਟਰ ਦੀ ਕੀਮਤ 26 ਰੁਪਏ ਤੋਂ ਵਧ ਕੇ 27 ਰੁਪਏ ਹੋ ਗਈ ਹੈ। ਸ਼ਕਤੀ 500 ਮਿਲੀਲੀਟਰ ਦੀ ਕੀਮਤ 29 ਰੁਪਏ ਤੋਂ ਵਧ ਕੇ 30 ਰੁਪਏ ਹੋ ਗਈ ਹੈ।

Related Post