ਗਰਮੀ ਨੇ ਵਿਗਾੜਿਆ 'ਰਸੋਈ ਦਾ ਬਜਟ', Heat Wave ਕਾਰਨ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ

Vegetables Price Hike : ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿਕਰੇਤਾਂਵਾਂ ਨੇ ਕਿਹਾ ਕਿ ਜਿਹੜਾ ਪਿਆਜ਼ ਪਹਿਲਾਂ 20 ਰੁਪਏ ਕਿੱਲੋ ਹੁੰਦਾ ਸੀ, ਉਹ 40 ਤੋਂ 50 ਰੁਪਏ ਕਿੱਲੋ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਕਿੱਲੋ ਵੀ ਜਾ ਸਕਦਾ ਹੈ।

By  KRISHAN KUMAR SHARMA June 13th 2024 03:01 PM -- Updated: June 13th 2024 06:07 PM

ਉੱਤਰ ਭਾਰਤ ਸਮੇਤ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹੀਟ ਵੇਵ ਕਾਰਨ ਸ਼ਹਿਰਾਂ ਵਿੱਚ ਤਾਪਮਾਨ ਨਵੇਂ ਰਿਕਾਰਡ ਬਣਾਉਂਦਾ ਵਿਖਾਈ ਦੇ ਰਿਹਾ ਹੈ। ਭਖਵੀਂ ਗਰਮੀ ਕਾਰਨ ਜਿਥੇ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ, ਉਥੇ ਸਬਜ਼ੀਆਂ ਦਾ ਸੇਕ ਵੀ ਨਿਕਲਦਾ ਵਿਖਾਈ ਦੇ ਰਿਹਾ ਹੈ। ਵਧਣੀ ਗਰਮੀ ਕਾਰਨ ਸਬਜ਼ੀਆਂ ਦੇ ਭਾਅ ਦੁੱਗਣੇ ਹੁੰਦੇ ਨਜ਼ਰ ਆ ਰਹੇ ਹਨ। ਟਮਾਟਰ ਤੋਂ ਲੈ ਕੇ ਪਿਆਜ਼, ਘੀਆ, ਕੱਦੂ, ਬੈਂਗਣ, ਆਲੂ, ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਹਨ।

ਸਬਜ਼ੀਆਂ ਦੇ ਦੁਕਾਨਦਾਰ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ ਅਤੇ ਤਾਪਮਾਨ ਕਾਰਨ ਸਬਜ਼ੀਆਂ ਤੇਜ਼ੀ ਕਾਰਨ ਖਰਾਬ ਹੋ ਜਾਂਦੀਆਂ ਹਨ ਅਤੇ ਹੁਣ ਤੱਕ ਮੀਂਹ ਨਾ ਪੈਣ ਕਾਰਨ ਸਬਜ਼ੀਆਂ ਦੀ ਨਵੀਂ ਫਸਲ ਵੀ ਨਹੀਂ ਹੋਈ ਹੈ।


ਗਰਮੀ ਕਾਰਨ ਵਿਗੜਿਆ ਰਸੋਈ ਦਾ 'ਬਜਟ'

ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿਕਰੇਤਾਂਵਾਂ ਨੇ ਕਿਹਾ ਕਿ ਜਿਹੜਾ ਪਿਆਜ਼ ਪਹਿਲਾਂ 20 ਰੁਪਏ ਕਿੱਲੋ ਹੁੰਦਾ ਸੀ, ਉਹ 40 ਤੋਂ 50 ਰੁਪਏ ਕਿੱਲੋ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਕਿੱਲੋ ਵੀ ਜਾ ਸਕਦਾ ਹੈ।

ਇਸੇ ਤਰ੍ਹਾਂ ਟਮਾਟਰ ਪਹਿਲਾਂ 10 ਤੋਂ 15 ਰੁਪਏ ਕਿੱਲੋ ਅਤੇ ਹੁਣ 30 ਤੋਂ 40 ਰੁਪਏ, ਆਲੂ ਪਹਿਲਾਂ 20 ਤੋਂ 25 ਰੁਪਏ ਕਿੱਲੋ ਅਤੇ ਹੁਣ 30 ਤੋਂ 35 ਰੁਪਏ ਕਿੱਲੋ, ਅਦਰਕ ਦਾ ਪਹਿਲਾਂ ਭਾਅ 120 ਰੁਪਏ ਤੋਂ ਹੁਣ 200 ਰੁਪਏ ਕਿੱਲੋ, ਲਹਸੁਣ ਪਹਿਲਾਂ 150 ਰੁਪਏ ਕਿੱਲੋ ਅਤੇ ਹੁਣ 300 ਰੁਪਏ ਕਿੱਲੋ, ਭਿੰਡੀ ਦਾ ਰੇਟ 20-25 ਰੁਪਏ ਤੋਂ 60-70 ਰੁਪਏ, ਘੀਆ 20-30 ਤੋਂ ਹੁਣ 50-60 ਰੁਪਏ ਕਿੱਲੋ ਮਿਲ ਰਹੀਆਂ ਹਨ।

ਇਸ ਤੋਂ ਇਲਾਵਾ ਸ਼ਿਮਲਾ ਮਿਰਚ ਦਾ ਭਾਅ ਪਹਿਲਾਂ 15 ਤੋਂ 20 ਰੁਪਏ ਕਿੱਲੋ ਸੀ ਅਤੇ ਹੁਣ 50 ਤੋਂ 70 ਰੁਪਏ ਹੋ ਗਿਆ ਹੈ, ਬੈਂਗਣ 10-12 ਰੁਪਏ ਤੋਂ 40-50 ਰੁਪਏ ਕਿੱਲੋ ਹੋ ਗਿਆ ਹੈ। ਜਦਕਿ ਰਾਮਤੋਰੀ 15-20 ਰੁਪਏ ਤੋਂ 80-90 ਰੁਪਏ ਕਿਲੋ ਪਹੁੰਚ ਗਈ ਹੈ।

ਉਧਰ, ਮੌਸਮ ਵਿਭਾਗ ਵੱਲੋਂ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅਗਲੇ 4-5 ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਮਾਨਸੂਨ ਨੂੰ ਅਜੇ ਥੋੜ੍ਹੀ ਦੇਰ ਲੱਗ ਸਕਦੀ ਹੈ।

Related Post