Vegetable Price Hike: ਸਬਜ਼ੀਆਂ ਦੇ ਵਧੇ ਭਾਅ, ਹਰ ਸਬਜ਼ੀ 50 ਰੁਪਏ ਤੋਂ ਪਾਰ

ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 9th 2024 02:23 PM

Vegetable Price Hike: ਦੇਸ਼ ਭਰ ਵਿੱਚ ਟਮਾਟਰ, ਪਿਆਜ਼ ਅਤੇ ਹੋਰ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਘਰੇਲੂ ਰਸੋਈਆਂ ਤੋਂ ਲੈ ਕੇ ਹੋਟਲ ਮਾਲਕਾਂ ਤੱਕ ਸਾਰਿਆਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਹਿਲਾਂ ਟਮਾਟਰ ਤੇ ਪਿਆਜ਼ ਦੇ ਭਾਅ ਅਚਾਨਕ ਵਧ ਗਏ ਤੇ ਹੁਣ ਸਬਜ਼ੀਆਂ ਵੀ ਮਹਿੰਗੀਆਂ ਹੋਣ ਲੱਗ ਪਈਆਂ ਹਨ। ਦੇਸ਼ ਭਰ ਵਿੱਚ ਟਮਾਟਰ ਦੀ ਕੀਮਤ 80 ਰੁਪਏ ਤੋਂ 100 ਰੁਪਏ ਤੱਕ ਵਧ ਗਈ ਹੈ। ਇਸ ਦੇ ਨਾਲ ਹੀ ਪਿਆਜ਼ ਵੀ ਮਹਿੰਗਾਈ ਕਾਰਨ ਲੋਕਾਂ ਨੂੰ ਰੋ ਰਿਹਾ ਹੈ। ਇਸ ਦੀ ਕੀਮਤ ਵੀ 45 ਤੋਂ 50 ਰੁਪਏ ਦੇ ਵਿਚਕਾਰ ਹੈ। ਅਸੀਂ ਦੇਸ਼ ਦੇ ਕੁਝ ਰਾਜਾਂ ਦੀਆਂ ਸਬਜ਼ੀ ਮੰਡੀਆਂ ਦੀ ਹਾਲਤ ਬਾਰੇ ਜਾਣਿਆ, ਜਿੱਥੇ ਟਮਾਟਰ ਅਤੇ ਪਿਆਜ਼ ਸਮੇਤ ਕਈ ਕਿਸਮਾਂ ਦੀਆਂ ਸਬਜ਼ੀਆਂ ਦੀਆਂ ਕੀਮਤਾਂ 50 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਹਨ।

ਪੰਜਾਬ ਸਬਜ਼ੀ ਮੰਡੀ ਦੇ ਰੇਟ

  • ਟਮਾਟਰ 60 ਤੋਂ 70 ਰੁਪਏ ਕਿਲੋ
  • ਅਦਰਕ 200 ਤੋਂ 250 ਰੁਪਏ ਕਿਲੋ
  • ਪਿਆਜ਼ 40 ਤੋਂ 60 ਰੁਪਏ ਕਿਲੋ
  • ਲਸਣ 180 ਤੋਂ 220 ਰੁਪਏ ਪ੍ਰਤੀ ਕਿਲੋ
  • ਆਲੂ 30 ਤੋਂ 40 ਰੁਪਏ ਕਿਲੋ
  • ਮਟਰ 120 ਤੋਂ 140 ਰੁਪਏ ਕਿਲੋ
  • ਗੋਬੀ 80 ਤੋਂ 100 ਰੁਪਏ ਪ੍ਰਤੀ ਕਿਲੋ
  • ਕਾਲੀ ਤੋਰੀ 60 ਤੋਂ 80 ਰੁਪਏ ਪ੍ਰਤੀ ਕਿਲੋ
  • ਕੱਦੂ 80 ਤੋਂ 100 ਰੁਪਏ ਪ੍ਰਤੀ ਕਿਲੋ

ਚੰਡੀਗੜ੍ਹ ਸਬਜ਼ੀ ਮੰਡੀ ਦੇ ਰੇਟ

  • ਟਮਾਟਰ 80 ਤੋਂ 85 ਰੁਪਏ ਕਿਲੋ
  • ਅਦਰਕ 240 ਤੋਂ 250 ਰੁਪਏ ਕਿਲੋ
  • ਪਿਆਜ਼ 45 ਤੋਂ 50 ਰੁਪਏ ਕਿਲੋ
  • ਲਸਣ 200 ਤੋਂ 220 ਰੁਪਏ ਪ੍ਰਤੀ ਕਿਲੋ
  • ਆਲੂ 40 ਤੋਂ 50 ਰੁਪਏ ਕਿਲੋ
  • ਮਟਰ 150 ਤੋਂ 160 ਰੁਪਏ ਕਿਲੋ
  • ਗੋਬੀ 100 ਤੋਂ 120 ਰੁਪਏ ਪ੍ਰਤੀ ਕਿਲੋ

Related Post