Vastu Tips For Bathroom: ਵਾਸਤੂ ਸ਼ਾਸਤਰਾਂ ਮੁਤਾਬਕ ਘਰ ਦੇ ਬਾਥਰੂਮ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ? ਜਾਣੋ ਇੱਥੇ

ਦਸ ਦਈਏ ਕਿ ਬੈੱਡਰੂਮ ਅਤੇ ਰਸੋਈ ਦੀ ਤਰ੍ਹਾਂ ਬਾਥਰੂਮ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਗ਼ਲਤੀ ਨਾਲ ਵੀ ਬਾਥਰੂਮ 'ਚ ਨਹੀਂ ਰੱਖਣੀਆਂ ਚਾਹੀਦੀਆਂ ਹਨ।

By  Aarti June 19th 2024 03:53 PM

Vastu Tips For Bathroom: ਅੱਜਕਲ੍ਹ ਹਰ ਕੋਈ ਖੁਸ਼ਹਾਲ ਜੀਵਨ ਜਿਨ੍ਹਾਂ ਚਾਹੁੰਦਾ ਹੈ, ਪਰ ਅਕਸਰ ਦੇਖਿਆ ਜਾਂਦਾ ਹੈ ਕਿ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਲੋਕਾਂ ਦੀ ਆਰਥਿਕ ਹਾਲਤ ਮਜ਼ਬੂਤ ​​ਨਹੀਂ ਹੁੰਦੀ। ਜਿਸ ਦਾ ਕਾਰਨ ਵਾਸਤੂ ਦੋਸ਼ ਹੋ ਸਕਦੇ ਹਨ। ਕਿਉਂਕਿ ਵਾਸਤੂ ਮੁਤਾਬਕ ਘਰ ਦਾ ਹਰ ਅੰਗ ਮਹੱਤਵਪੂਰਨ ਹੁੰਦਾ ਹੈ। 

ਦਸ ਦਈਏ ਕਿ ਬੈੱਡਰੂਮ ਅਤੇ ਰਸੋਈ ਦੀ ਤਰ੍ਹਾਂ ਬਾਥਰੂਮ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਗ਼ਲਤੀ ਨਾਲ ਵੀ ਬਾਥਰੂਮ 'ਚ ਨਹੀਂ ਰੱਖਣੀਆਂ ਚਾਹੀਦੀਆਂ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ 

ਬਾਥਰੂਮ ਨਾ ਰੱਖੋ ਇਹ ਚੀਜ਼ਾਂ:-  

  • ਵਾਸਤੂ ਸ਼ਾਸਤਰਾਂ ਮੁਤਾਬਕ ਟੁੱਟੀਆਂ ਚੱਪਲਾਂ ਨੂੰ ਘਰ ਦੇ ਬਾਥਰੂਮ 'ਚ ਬਿਲਕੁਲ ਨਹੀਂ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਲੈ ਕੇ ਆਉਂਦੀਆਂ ਹਨ। ਇਸ ਲਈ ਅਜਿਹੀਆਂ ਚੀਜ਼ਾਂ ਨੂੰ ਗਲਤੀ ਨਾਲ ਵੀ ਬਾਥਰੂਮ 'ਚ ਨਹੀਂ ਰੱਖਣਾ ਚਾਹੀਦਾ।
  • ਜੇਕਰ ਬਾਥਰੂਮ 'ਚ ਗਿੱਲੇ ਕੱਪੜੇ ਹਨ, ਤਾਂ ਉਨ੍ਹਾਂ ਨੂੰ ਧੋ ਕੇ ਤੁਰੰਤ ਘਰ ਦੇ ਬਾਹਰ ਸੁਕਾਉਣ ਲਈ ਰੱਖਣਾ ਚਾਹੀਦਾ ਹੈ। ਕਿਉਂਕਿ ਵਾਸਤੂ ਸ਼ਾਸਤਰਾਂ ਮੁਤਾਬਕ ਗਿੱਲੇ ਕੱਪੜੇ ਕਦੇ ਵੀ ਬਾਥਰੂਮ 'ਚ ਨਹੀਂ ਛੱਡਣੇ ਚਾਹੀਦੇ, ਕਿਉਂਕਿ ਇਹ ਸ਼ੂਰਜ ਦੋਸ਼ ਦਾ ਕਾਰਨ ਬਣਦੇ ਹਨ।
  • ਵਾਸਤੂ ਮੁਤਾਬਕ ਟੁੱਟੇ ਹੋਏ ਸ਼ੀਸ਼ੇ ਵੀ ਬਾਥਰੂਮ 'ਚ ਨਹੀਂ ਲਗਾਉਣੇ ਚਾਹੀਦੇ। ਕਿਉਂਕਿ ਇਹ ਵਾਸਤੂ ਦੋਸ਼ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਵਿਅਕਤੀ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  • ਬਾਥਰੂਮ 'ਚ ਕਦੇ ਵੀ ਖਾਲੀ ਬਾਲਟੀ ਨਹੀਂ ਰੱਖਣੀ ਚਾਹੀਦੀ। ਕਿਉਂਕਿ ਅਜਿਹਾ ਕਰਨ ਨਾਲ ਘਰ 'ਚ ਬਦਕਿਸਮਤੀ ਆਉਂਦੀ ਹੈ, ਵਾਸਤੂ ਸ਼ਾਸਤਰਾਂ ਮੁਤਾਬਕ, ਬਾਥਰੂਮ 'ਚ ਪਾਣੀ ਨਾਲ ਭਰੀ ਬਾਲਟੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਵਾਸਤੂ ਸ਼ਾਸਤਰਾਂ ਮੁਤਾਬਕ ਟੂੱਟੀ ਤੋਂ ਪਾਣੀ ਟਪਕਣ ਨਾਲ ਬਦਕਿਸਮਤੀ ਵਧਦੀ ਹੈ। ਜੇਕਰ ਬਾਥਰੂਮ ਜਾਂ ਘਰ 'ਚ ਕਿਸੇ ਵੀ ਟੂੱਟੀ ਤੋਂ ਪਾਣੀ ਟਪਕਦਾ ਹੈ ਤਾਂ ਤੁਰੰਤ ਠੀਕ ਕਰੋ, ਨਹੀਂ ਤਾਂ ਘਰ 'ਚ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ।

(ਡਿਸਕਲੇਮਰ- ਇਹ ਜਾਣਕਾਰੀ ਰਾਸ਼ੀ, ਧਰਮ ਅਤੇ ਸ਼ਾਸਤਰਾਂ ਦੇ ਆਧਾਰ 'ਤੇ ਜੋਤਸ਼ੀਆਂ ਅਤੇ ਆਚਾਰੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਖੀ ਗਈ ਹੈ। ਕੋਈ ਵੀ ਘਟਨਾ, ਦੁਰਘਟਨਾ ਜਾਂ ਨਫ਼ਾ-ਨੁਕਸਾਨ ਮਹਿਜ਼ ਇਤਫ਼ਾਕ ਹੈ। ਪੀਟੀਸੀ ਨਿਊਜ਼ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਹੈ। )

ਇਹ ਵੀ ਪੜ੍ਹੋ: ਉਦਘਾਟਨ ਤੋਂ ਪਹਿਲਾਂ ਹੀ ਨਦੀ 'ਚ ਰੁੜਿਆ 12 ਕਰੋੜੀ ਪੁਲ, ਵੇਖੋ ਵੀਡੀਓ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਹੋਇਆ ਢਹਿ-ਢੇਰੀ

Related Post