ਕੋਰੋਨਾ ਦੇ ਘਾਤਕ ਵੇਰੀਐਂਟ XBB.1.5 ਦਾ ਭਾਰਤ 'ਚ ਮਿਲਿਆ ਪਹਿਲਾਂ ਕੇਸ

ਕੋਰੋਨਾ ਦੇ ਘਾਤਕ ਤੇ ਨਵੇਂ ਵੇਰੀਐਂਟ ਦੀ ਭਾਰਤ ਵਿਚ ਐਂਟਰੀ ਹੋ ਚੁੱਕੀ ਹੈ। ਇਸ ਨਵੇਂ ਵੇਰੀਐਂਟ ਕਾਰਨ ਅਮਰੀਕਾ ਵਿਚ ਹਾਹਾਕਾਰ ਮਚੀ ਹੋਈ। ਗੁਜਰਾਤ ਵਿਚ ਇਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ।

By  Ravinder Singh December 31st 2022 01:59 PM -- Updated: December 31st 2022 02:02 PM

ਨਵੀਂ ਦਿੱਲੀ : ਕੋਰੋਨਾ ਕਾਰਨ ਵਿਗੜਦੇ ਹਾਲਾਤ ਦਰਮਿਆਨ Omicron ਦਾ ਇਕ ਨਵਾਂ ਸਬ-ਵੇਰੀਐਂਟ ਅਮਰੀਕਾ ਵਿੱਚ ਤਬਾਹੀ ਮਚਾ ਰਿਹਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਓਮੀਕ੍ਰੋਨ ਦੇ XBB.1.5 ਵੇਰੀਐਂਟ ਨੇ ਅਮਰੀਕਾ ਵਿੱਚ ਮੁਸੀਬਤਾਂ ਵਿੱਚ ਵਾਧਾ ਕੀਤਾ ਹੈ।

ਇਸ ਸਬ-ਵੇਰੀਐਂਟ ਨੂੰ ਇਸ ਸਮੇਂ ਅਮਰੀਕਾ 'ਚ 40 ਫ਼ੀਸਦੀ ਤੋਂ ਵੱਧ ਕੋਰੋਨਾ ਮਾਮਲਿਆਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਵੇਰੀਐਂਟ ਕਾਰਨ ਇਨਫੈਕਸ਼ਨ ਦੇ ਮਾਮਲੇ ਦੋ ਗੁਣਾ ਵੱਧ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਓਮੀਕ੍ਰੋਨ ਦੇ ਹੁਣ ਤੱਕ ਦੇ ਸਾਰੇ ਸਬ-ਵੇਰੀਐਂਟਸ ਨਾਲੋਂ ਜ਼ਿਆਦਾ ਸਮੱਸਿਆ ਵਾਲਾ ਹੋ ਸਕਦਾ ਹੈ।



ਇਸ ਦੌਰਾਨ ਭਾਰਤ 'ਚ XBB.1.5 ਵੇਰੀਐਂਟ ਨਾਲ ਲਾਗ ਦੇ ਪਹਿਲੇ ਮਾਮਲੇ ਦੀ ਵੀ ਪੁਸ਼ਟੀ ਹੋਈ ਹੈ। ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਦੀ ਰਿਪੋਰਟ ਅਨੁਸਾਰ, ਗੁਜਰਾਤ ਵਿੱਚ ਇਸ ਨਵੇਂ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤਰ੍ਹਾਂ ਨਾਲ ਨਿਊਯਾਰਕ ਵਿੱਚ ਹਾਲਾਤ ਵਿਗੜਦੇ ਦੇਖੇ ਜਾ ਰਹੇ ਹਨ, ਅਜਿਹੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।

ਅਮਰੀਕਾ ਦੇ ਕਈ ਹਿੱਸਿਆਂ, ਖਾਸ ਤੌਰ 'ਤੇ ਨਿਊਯਾਰਕ ਵਿੱਚ XBB.1.5 ਵੇਰੀਐਂਟ ਨਾਲ ਇਨਫੈਕਸ਼ਨ ਕਾਰਨ ਸਥਿਤੀ ਦੇ ਵਿਗੜਨ ਦੀਆਂ ਖਬਰਾਂ ਹਨ। ਵਿਗਿਆਨੀਆਂ ਨੇ ਸ਼ੁਰੂਆਤੀ ਅਧਿਐਨਾਂ ਵਿੱਚ ਪਾਇਆ ਹੈ ਕਿ ਇਹ XBB ਸਬ-ਵੇਰੀਐਂਟ ਵਿੱਚ ਨਵੇਂ ਪਰਿਵਰਤਨ ਤੋਂ ਪੈਦਾ ਹੋਇਆ ਹੈ, ਜਿਸਦੀ ਪ੍ਰਕਿਰਤੀ ਕਈ ਮਾਮਲਿਆਂ ਵਿੱਚ ਚਿੰਤਾਜਨਕ ਹੈ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਸੁਰੱਖਿਆ ਪ੍ਰਬੰਧ ਪੁਖ਼ਤਾ , ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ

ਐਂਡਰਿਊ ਪੇਕੋਜ਼, ਜੋਨਸ ਹੌਪਕਿੰਸ ਯੂਨੀਵਰਸਿਟੀ ਦੇ ਇਕ ਵਾਇਰਲੋਜਿਸਟ ਦੱਸਦੇ ਹਨ ਕਿ XBB.1.5 ਦੂਜਿਆਂ ਨਾਲੋਂ ਵੱਖਰਾ ਹੈ ਇਹ ਸਰੀਰ ਵਿੱਚ ਤੇਜ਼ੀ ਨਾਲ ਫੈਲਣ ਦੇ ਨਾਲ-ਨਾਲ ਹੋਰ ਗੰਭੀਰ ਬਿਮਾਰੀਆਂ ਪੈਦਾ ਕਰ ਸਕਦਾ ਹੈ। ਖੋਜਕਰਤਾਵਾਂ ਦੀ ਟੀਮ ਨੇ ਪਾਇਆ ਕਿ XBB.1.5 ਸਰੀਰ ਦੀ ਇਮਿਊਨ ਸਿਸਟਮ ਨੂੰ ਹੋਰ ਰੂਪਾਂ ਦੇ ਮੁਕਾਬਲੇ ਜ਼ਿਆਦਾ ਆਸਾਨੀ ਨਾਲ ਚਕਮਾ ਦੇ ਕੇ ਨੁਕਸਾਨ ਪਹੁੰਚਾ ਸਕਦਾ ਹੈ।

Related Post