Valentine Day : ਪਿਆਰ ਦਾ ਇਜ਼ਹਾਰ ਕਰਨਾ ਹੋਇਆ ਮਹਿੰਗਾ, ਅਸਮਾਨੀ ਚੜ੍ਹੇ ਲਾਲ ਗੁਲਾਬ ਦੇ ਰੇਟ
Valentine Day : ਵੈਲੇਨਟਾਈਨ ਹਫ਼ਤੇ ਉਤੇ ਵੀ ਮਹਿੰਗਾਈ ਦੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ। ਇਸ ਵਾਰ ਸੱਚੇ ਪ੍ਰੇਮੀਆਂ ਲਈ ਪਿਆਰ ਦਾ ਇਜ਼ਹਾਰ ਕਰਨਾ ਵੀ ਮਹਿੰਗਾ ਪੈ ਰਿਹਾ ਹੈ। ਵੈਲੇਨਟਾਈਨ ਡੇ ਤੋਂ ਪਹਿਲਾਂ ਲਾਲ ਗੁਲਾਬ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ। ਗਾਜ਼ੀਪੁਰ ਮੰਡੀ ਵਿਚ ਕੰਮ ਕਰਦੇ ਫੁੱਲਾਂ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਪਹਿਲਾਂ 80 ਗੁਲਾਬਾਂ ਦਾ ਬੁੱਕਾ 400 ਤੋਂ 500 ਰੁਪਏ ਵਿਚ ਵਿਕ ਰਿਹਾ ਸੀ। ਹੁਣ ਇਹ ਬੁੱਕਾ 1000 ਰੁਪਏ ਤੱਕ ਪਹੁੰਚ ਗਿਆ ਹੈ। ਜੋ ਗੁਲਾਬ 10 ਤੋਂ 15 ਰੁਪਏ 'ਚ ਮਿਲਦਾ ਸੀ ਉਹ ਹੁਣ 40 ਤੋਂ 50 ਰੁਪਏ 'ਚ ਵਿਕ ਰਿਹਾ ਹੈ।
ਕਾਰੋਬਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ ਜ਼ਿਆਦਾਤਰ ਫੁੱਲ ਬਾਹਰੋਂ ਆਉਂਦੇ ਹਨ। ਅਜਿਹੀ ਸਥਿਤੀ 'ਚ ਫੁੱਲ ਦੀ ਕੀਮਤ ਆਮਦ 'ਤੇ ਨਿਰਭਰ ਕਰਦੀ ਹੈ। ਫੁੱਲਾਂ ਦਾ ਘੱਟ ਹੋਣਾ ਕੀਮਤਾਂ ਵਧਣ ਦਾ ਇਕ ਅਹਿਮ ਕਾਰਨ ਹੈ। ਵਿਆਹਾਂ ਦੇ ਸੀਜ਼ਨ ਤੇ ਵੈਲੇਨਟਾਈਨ ਡੇਅ ਦੌਰਾਨ ਫੁੱਲਾਂ ਦੀ ਖਪਤ ਕਾਫੀ ਵਧ ਗਈ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਸੱਚੇ ਪ੍ਰੇਮੀ ਸਸਤੇ ਤੇ ਮਹਿੰਗੇ ਦੀ ਚਿੰਤਾ ਨਾ ਕਰਦੇ ਹੋਏ ਮਹਿੰਗਾ ਗੁਲਾਬ ਖਰੀਦ ਕੇ ਆਪਣੇ ਪ੍ਰੇਮਿਕਾ ਨੂੰ ਦੇਣ। ਵੈਲੇਨਟਾਈਨ ਹਫਤੇ 'ਚ ਗੁਲਾਬ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਵੈਲੇਨਟਾਈਨ ਹਫ਼ਤੇ ਦੀ ਸ਼ੁਰੂਆਤ ਮੰਗਲਵਾਰ 7 ਫਰਵਰੀ ਤੋਂ ਰੋਜ਼ ਡੇ ਨਾਲ ਹੋਈ। ਪੂਰਾ ਹਫ਼ਤਾ ਮਨਾਏ ਜਾਣ ਵਾਲੇ ਇਸ ਵੈਲੇਨਟਾਈਨ ਵੀਕ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਫਿਜ਼ਾ 'ਚ ਮੁਹੱਬਤ ਦੀ ਮਹਿਕ ਰਲ ਗਈ ਹੈ। ਪ੍ਰੇਮੀ ਵੱਡੀ ਗਿਣਤੀ 'ਚ ਆਨਲਾਈਨ ਫੁੱਲ ਖਰੀਦ ਕੇ ਆਪਣੇ ਪ੍ਰੇਮੀਆਂ ਨੂੰ ਭੇਜ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀ ਗਾਇਕਾਂ ਨੂੰ ਕੌਮੀ ਇਨਸਾਫ਼ ਮੋਰਚੇ ਦੀ ਅਨੋਖੀ ਅਪੀਲ, ਅੱਧੀ ਰਾਤ ਨੂੰ ਸਪੀਕਰ ਰਾਹੀਂ ਦਿੱਤਾ ਹੋਕਾ
ਇਨ੍ਹੀਂ ਦਿਨੀਂ ਇਕ ਦੂਜੇ ਨੂੰ ਗੁਲਾਬ ਦੇਣ ਦਾ ਰੁਝਾਨ ਵੀ ਤੇਜ਼ੀ ਨਾਲ ਵਧਿਆ ਹੈ। ਇਸ ਤੋਂ ਇਲਾਵਾ ਹੋਰ ਫੁੱਲਾਂ ਦੀ ਕੀਮਤ ਵੀ ਵਧ ਗਈ ਹੈ। ਕਾਬਿਲੇਗੌਰ ਹੈ ਕਿ ਵੈਲੇਨਟਾਈਨ ਡੇਅ ਲਈ ਲਾਲ ਗੁਲਾਬ ਸਭ ਤੋਂ ਵਧੀਆ ਗੁਲਾਬ ਹੈ ਕਿਉਂਕਿ ਇਹ ਰੰਗ ਜਨੂੰਨ, ਪਿਆਰ ਤੇ ਸਨੇਹ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਸਾਰੇ ਕਾਰਨਾਂ ਨੇ ਲਾਲ ਰੰਗ ਦੇ ਗੁਲਾਬ ਨੂੰ ਜ਼ਰੂਰੀ ਤੇ ਸ਼ਾਨਦਾਰ ਬਣਾ ਦਿੱਤਾ ਹੈ।