ਜੇਕਰ ਤੁਸੀਂ ਵੀ Valentine Day ਘਰ ’ਚ ਮਨਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੰਮ ਆਉਣਗੇ ਇਹ Ideas

By  Aarti February 13th 2024 07:00 AM

Valentine Day Celebrate At Home: ਤੁਹਾਨੂੰ ਇਹ ਤਾ ਪਤਾ ਹੀ ਹੈ ਕਿ ਫਰਵਰੀ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸ ਮਹੀਨੇ 'ਚ ਵੈਲੇਨਟਾਈਨ ਵੀਕ ਮਨਾਇਆ ਜਾਂਦਾ ਹੈ ਜੋ 7ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ 14ਫਰਵਰੀ ਤਕ ਚਲਦਾ ਹੈ। ਦਸ ਦਈਏ ਕਿ ਇਸ ਵੀਕ ਨੂੰ ਪਿਆਰ ਕਰਨ ਵਾਲੇ ਜੋੜੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। 
ਨਾਲ ਹੀ ਇਸ ਵੀਕ 'ਚ ਹਰ ਰੋਜ਼ ਕੋਈ ਨਾ ਕੋਈ ਖਾਸ ਦਿਨ ਹੁੰਦਾ ਹੈ ਅਤੇ ਅੰਤ 'ਚ ਵੈਲੇਨਟਾਈਨ ਡੇ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਆਪਣੇ ਸਾਥੀ ਨਾਲ ਖਾਸ ਤਰੀਕੇ ਨਾਲ ਮਨਾਉਣ ਲਈ ਤੁਸੀਂ ਕਈ ਤਰੀਕੇ ਅਪਣਾ ਸਕਦੇ ਹੋ। ਇਸ ਦਿਨ, ਜੋੜੇ ਘਰ 'ਚ ਆਪਣੇ ਸਾਥੀਆਂ ਨੂੰ ਕਈ ਤਰੀਕਿਆਂ ਨਾਲ ਹੈਰਾਨ ਕਰਨ ਦੀ ਯੋਜਨਾ ਬਣਾਉਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ 

ਲਾਲ ਗੁਬਾਰਿਆਂ ਨਾਲ ਘਰ ਨੂੰ ਸਜਾਓ : 

ਜੇਕਰ ਕੋਈ ਪਿਆਰ ਕਰਨ ਵਾਲਾ ਜੋੜਾ ਘਰ ’ਚ ਵੈਲੇਨਟਾਈਨ ਡੇ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸ ਨੂੰ ਆਪਣੇ ਘਰ ਨੂੰ ਰੋਮਾਂਟਿਕ ਲੁੱਕ 'ਚ ਸਜਾਉਣਾ ਹੋਵੇਗਾ। ਨਾਲ ਹੀ ਉਸ ਨੂੰ ਲਾਲ ਰੰਗ ਦੇ ਗੁਬਾਰਿਆਂ ਦੀ ਵਰਤੋਂ ਕਰਨੀ ਹੋਵੇਗੀ ਉਹ ਵੀ ਦਿਲ ਨਾਲ। ਦਸ ਦਈਏ ਕਿ ਲਾਲ ਗੁਬਾਰਿਆਂ ਨੂੰ ਕੰਧ ਤੋਂ ਹੇਠਾਂ ਜ਼ਮੀਨ ਤੱਕ ਲਗਾਇਆ ਜਾ ਸਕਦਾ ਹੈ ਅਤੇ ਤੁਸੀਂ ਲਾਲ ਫੁੱਲਾਂ ਅਤੇ ਲਾਲ ਰੰਗ ਦੇ ਰਿਬਨ ਨਾਲ ਵੀ ਆਪਣੇ ਘਰ ਨੂੰ ਸਜਾ ਸਕਦੇ ਹੋ। ਨਾਲ ਹੀ ਤੁਸੀਂ ਕਮਰੇ ਦੀ ਰੌਸ਼ਨੀ ਨੂੰ ਲਾਲ ਕਰਨ ਲਈ ਬੈੱਡ ਦੇ ਆਲੇ-ਦੁਆਲੇ ਵੀ ਲਾਲ ਗੁਬਾਰੇ ਰੱਖ ਸਕਦੇ ਹੋ।

ਕੈਂਡਲ ਲਾਈਟ ਡਿਨਰ ਨਾਲ ਆਪਣੇ ਸਾਥੀ ਨੂੰ ਕਰੋ ਖੁਸ਼ : 

ਦੱਸ ਦਈਏ ਕਿ ਜੇਕਰ ਤੁਸੀਂ ਇਸ ਵੈਲੇਨਟਾਈਨ ਡੇ 'ਤੇ ਘਰ 'ਚ ਹੀ ਆਪਣੇ ਸਾਥੀ ਨੂੰ ਸਰਪ੍ਰਾਈਜ਼ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਖਾਸ ਕੈਂਡਲ ਲਾਈਟ ਡਿਨਰ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਡਿਨਰ ਟੇਬਲ ਨੂੰ ਵੀ ਸਜਾ ਸਕਦੇ ਹੋ। ਜਿਸ ਲਈ ਤੁਸੀਂ ਮੋਮਬੱਤੀਆਂ, ਫੁੱਲ ਅਤੇ ਚਾਕਲੇਟ ਦੀ ਮਦਦ ਲੈ ਸਕਦੇ ਹੋ। ਨਾਲ ਹੀ ਤੁਸੀਂ ਮੋਮਬੱਤੀਆਂ ਜਗਾ ਕੇ ਡਿਨਰ ਟੇਬਲ ਨੂੰ ਫੁੱਲਾਂ ਨਾਲ ਵੀ ਸਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦਿਲ ਦੇ ਆਕਾਰ ਦਾ ਕੇਕ ਲਿਆ ਕੇ ਵੀ ਆਪਣੇ ਸਾਥੀ ਨੂੰ ਸਰਪ੍ਰਾਈਜ਼ ਕਰ ਸਕਦੇ ਹੋ।

ਮੋਮਬੱਤੀਆਂ ਕਰ ਸਕਦੀਆਂ ਹਨ ਮਦਦ : 

ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਜਦੋਂ ਅਸੀਂ ਘਰ 'ਚ ਦਾਖਲ ਹੁੰਦੇ ਹਾਂ ਤਾਂ ਉਥੋਂ ਹੀ ਸਾਡੀ ਨਜ਼ਰ ਘਰ 'ਤੇ ਪੈਣ ਲੱਗ ਜਾਂਦੀ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਸਜਾਵਟ ਘਰ ਦੇ ਗੇਟ ਤੋਂ ਹੀ ਕੀਤੀ ਜਾਵੇ, ਜਿਸ 'ਚ ਮੋਮਬੱਤੀਆਂ ਤੁਹਾਡੀ ਮਦਦ ਕਰ ਸਕਦੀਆਂ ਹਨ। ਜਿਵੇਂ ਤੁਸੀਂ ਮੋਮਬੱਤੀਆਂ ਜਗਾ ਕੇ ਘਰ ਦੇ ਦਰਵਾਜ਼ੇ ਤੋਂ ਰਸਤਾ ਬਣਾਇਆ ਹੈ, ਅਤੇ ਉਸ ਰਸਤੇ ਨੂੰ ਉਸ ਜਗ੍ਹਾ 'ਤੇ ਖਤਮ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੇ ਸਾਥੀ ਲਈ ਤੋਹਫ਼ਾ ਰੱਖਿਆ ਹੈ। ਅਜਿਹਾ ਕਰਨ ਨਾਲ ਤੁਹਾਡਾ ਸਾਥੀ ਬਹੁਤ ਖੁਸ਼ ਰਹਿ ਸਕਦਾ ਹੈ ਅਤੇ ਤੁਹਾਡਾ ਵੈਲੇਨਟਾਈਨ ਡੇ ਬਹੁਤ ਵਧੀਆ ਹੋ ਸਕਦਾ ਹੈ।

ਹਰ ਕੋਨੇ ਨੂੰ ਰੋਸ਼ਨ ਕਰੋ : 

ਤੁਸੀਂ ਆਪਣੇ ਸਾਥੀ ਨੂੰ ਖੁਸ਼ ਕਰਨ ਲਈ ਇਸ ਵੈਲੇਨਟਾਈਨ ਡੇ ਦੇ ਖਾਸ ਮੌਕੇ 'ਤੇ ਆਪਣੇ ਘਰ ਦੇ ਹਰ ਕੋਨੇ ਨੂੰ ਰੌਸ਼ਨ ਕਰ ਸਕਦੇ ਹੋ। ਇਸ ਲਈ ਤੁਹਾਨੂੰ ਘਰ 'ਚ ਪਈਆਂ ਖਾਲੀ ਬੋਤਲਾਂ ਨੂੰ ਲੈ ਕੇ ਉਨ੍ਹਾਂ 'ਚ ਲਾਈਟਾਂ ਲਗਾਉਣੀਆਂ ਪੈਣਗੀਆਂ ਅਤੇ ਫਿਰ ਇਨ੍ਹਾਂ ਬੋਤਲਾਂ ਨੂੰ ਲਿਵਿੰਗ ਰੂਮ, ਕਮਰੇ ਆਦਿ ਦੇ ਕੋਨੇ 'ਚ ਰੱਖਣਾ ਹੋਵੇਗਾ। ਦੱਸ ਦਈਏ ਕਿ ਉਨ੍ਹਾਂ ਦੀ ਰੌਸ਼ਨੀ ਦੇਖਣ ਯੋਗ ਹੈ। ਨਾਲ ਹੀ ਜੇਕਰ ਤੁਹਾਡੇ ਕੋਲ ਇਨ੍ਹਿਆਂ ਲਾਈਟਾਂ ਨਹੀਂ ਹਨ, ਤਾਂ ਤੁਸੀਂ ਇਹ ਸਭ ਮੋਮਬੱਤੀਆਂ ਦੀ ਮਦਦ ਨਾਲ ਵੀ ਕਰ ਸਕਦੇ ਹੋ, ਤਾਂ ਜੋ ਵੈਲੇਨਟਾਈਨ ਡੇ 'ਤੇ ਹਰ ਕੋਨੇ 'ਚ ਰੋਸ਼ਨੀ ਹੋ ਸਕੇ ਅਤੇ ਤੁਹਾਡੇ ਘਰ ਦੀ ਸੁੰਦਰਤਾ ਨੂੰ ਵਧਾਇਆ ਜਾ ਸਕੇ।

Related Post