Zakir Hussain Passed Away : ਨਹੀਂ ਰਹੇ ਉਸਤਾਦ ਜ਼ਾਕਿਰ ਹੁਸੈਨ, ਪਦਮ ਵਿਭੂਸ਼ਣ ਤੇ ਗ੍ਰੈਮੀ ਐਵਾਰਡ ਸਮੇਤ ਕਈ ਸਨਮਾਨਾਂ ਨਾਲ ਸਨ ਸਨਮਾਨਤ

Zakir Hussain Passed Away : ਵਿਸ਼ਵ ਪ੍ਰਸਿੱਧ ਤਬਲਾ ਵਾਦਕ ਅਤੇ ਪਦਮ ਵਿਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅਮਰੀਕਾ ਦੇ ਸਾਂਨ ਫਰਾਂਸਿਸਕੋ ਵਿਖੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

By  KRISHAN KUMAR SHARMA December 15th 2024 09:41 PM -- Updated: December 16th 2024 07:51 AM

Zakir Hussain dies at age 73 : ਵਿਸ਼ਵ ਪ੍ਰਸਿੱਧ ਤਬਲਾ ਵਾਦਕ ਅਤੇ ਪਦਮ ਵਿਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅਮਰੀਕਾ ਦੇ ਸਾਂਨ ਫਰਾਂਸਿਸਕੋ ਵਿਖੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ 9 ਮਾਰਚ 1951 ਨੂੰ ਮੁੰਬਈ 'ਚ ਹੋਇਆ ਸੀ। ਉਸਤਾਦ ਜ਼ਾਕਿਰ ਹੁਸੈਨ ਨੂੰ 1988 ਵਿੱਚ ਪਦਮ ਸ਼੍ਰੀ, 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਜ਼ਾਕਿਰ ਹੁਸੈਨ ਨੂੰ ਤਿੰਨ ਗ੍ਰੈਮੀ ਪੁਰਸਕਾਰ ਵੀ ਮਿਲੇ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਉਸਤਾਦ ਅੱਲ੍ਹਾ ਰਾਖਾ ਕੁਰੈਸ਼ੀ ਅਤੇ ਮਾਤਾ ਦਾ ਨਾਮ ਬੀਵੀ ਬੇਗਮ ਸੀ। ਜ਼ਾਕਿਰ ਦੇ ਪਿਤਾ ਅੱਲ੍ਹਾ ਰਾਖਾ ਵੀ ਤਬਲਾ ਵਾਦਕ ਸਨ। ਜ਼ਾਕਿਰ ਹੁਸੈਨ ਨੇ ਆਪਣੀ ਮੁਢਲੀ ਸਿੱਖਿਆ ਮਹਿਮ, ਮੁੰਬਈ ਦੇ ਸੇਂਟ ਮਾਈਕਲ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਸੇਂਟ ਜ਼ੇਵੀਅਰ ਕਾਲਜ ਮੁੰਬਈ ਤੋਂ ਵੀ ਗ੍ਰੈਜੂਏਸ਼ਨ ਕੀਤੀ।

ਜ਼ਾਕਿਰ ਹੁਸੈਨ ਨੇ ਸਿਰਫ਼ 11 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਆਪਣਾ ਪਹਿਲਾ ਸੰਗੀਤ ਸਮਾਰੋਹ ਕੀਤਾ ਸੀ। 1973 ਵਿੱਚ ਉਸਨੇ ਆਪਣੀ ਪਹਿਲੀ ਐਲਬਮ ‘ਲਿਵਿੰਗ ਇਨ ਦ ਮਟੀਰੀਅਲ ਵਰਲਡ’ ਲਾਂਚ ਕੀਤੀ।

ਸ਼ਾਮ ਸਮੇਂ ਨਾਜ਼ੁਕ ਹਾਲਤ ਦੇ ਚਲਦਿਆਂ ਹਸਪਤਾਲ ਕਰਵਾਇਆ ਸੀ ਭਰਤੀ

ਦੱਸ ਦਈਏ ਕਿ ਐਤਵਾਰ ਸ਼ਾਮ ਹੁਸੈਨ ਦੀ ਗੰਭੀਰ ਹਾਲਤ ਦੀ ਖ਼ਬਰ ਵੀ ਆਈ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਲੋਕਾਂ ਨੂੰ ਜ਼ਾਕਿਰ ਦੀ ਸਿਹਤਯਾਬੀ ਲਈ ਦੁਆ ਕਰਨ ਦੀ ਅਪੀਲ ਕੀਤੀ ਸੀ ਪਰ ਹੁਣ ਹਰ ਅੱਖ ਨਮ ਹੋ ਗਈ ਹੈ। ਜ਼ਾਕਿਰ ਹੁਸੈਨ ਦੇ ਦਿਹਾਂਤ ਨਾਲ ਹਰ ਇੱਕ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਹਰ ਇੱਕ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਜ਼ਾਕਿਰ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਪੋਸਟ ਸ਼ੇਅਰ ਕਰ ਰਹੇ ਹਨ।

Related Post