America ਦੇ ਕੈਲੀਫੋਰਨੀਆ 'ਚ ਕੰਮ ਕਰ ਰਹੇ ਸੀ ਕਰਮਚਾਰੀ ਕਿ ਅਚਾਨਕ ਡਿੱਗਿਆ ਜਹਾਜ਼ ; 2 ਹੋਈ ਮੌਤ, 100 ਤੋਂ ਵੱਧ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਾਦਸਾ ਇਕ ਵੱਡੇ ਗੋਦਾਮ ਦੀ ਛੱਤ 'ਤੇ ਵਾਪਰਿਆ। ਇਸ ਹਾਦਸੇ 'ਚ 100 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ। ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

By  Aarti January 3rd 2025 11:03 AM

US Plane Crash News : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਹਾਦਸੇ 'ਚ ਹੁਣ ਤੱਕ 15 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਾਦਸਾ ਇਕ ਵੱਡੇ ਗੋਦਾਮ ਦੀ ਛੱਤ 'ਤੇ ਵਾਪਰਿਆ। ਇਸ ਹਾਦਸੇ 'ਚ 100 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ। ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਇਹ ਜਹਾਜ਼ ਹਾਦਸਾ ਕੈਲੀਫੋਰਨੀਆ ਦੇ ਫੁਲਰਟਨ ਏਅਰਪੋਰਟ ਨੇੜੇ ਵਾਪਰਿਆ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਵੱਡੇ ਗੋਦਾਮ ਦੀ ਛੱਤ ਤੋਂ ਧੂੰਏਂ ਦਾ ਬੱਦਲ ਉੱਠ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਜਹਾਜ਼ ਇਸ ਗੋਦਾਮ 'ਤੇ ਡਿੱਗਿਆ ਉਸ ਸਮੇਂ ਗੋਦਾਮ 'ਚ ਕਈ ਲੋਕ ਮੌਜੂਦ ਸਨ। ਗੋਦਾਮ 'ਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

Related Post