Birthright citizenship : ਅਮਰੀਕੀ ਅਦਾਲਤ ਦਾ ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ, ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਆਦੇਸ਼ 'ਤੇ ਰੋਕ

US court blocks Trumps birthright citizenship order : ਅਮਰੀਕਾ 'ਚ ਇਹ ਡਰ ਸੀ ਕਿ ਉਨ੍ਹਾਂ ਲੋਕਾਂ ਲਈ ਨਾਗਰਿਕਤਾ ਦਾ ਰਾਹ ਬੰਦ ਹੋ ਜਾਵੇਗਾ, ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾ ਹੋਣ ਦੇ ਬਾਵਜੂਦ ਜਨਮ ਦੇ ਆਧਾਰ 'ਤੇ ਅਮਰੀਕੀ ਨਾਗਰਿਕਤਾ ਹਾਸਲ ਕਰਦੇ ਸਨ। ਹਾਲਾਂਕਿ ਅਦਾਲਤ ਨੇ ਸਪੱਸ਼ਟ ਤੌਰ 'ਤੇ ਟਰੰਪ ਦੇ ਹੁਕਮ ਨੂੰ 'ਅਸੰਵਿਧਾਨਕ' ਕਰਾਰ ਦਿੱਤਾ ਹੈ।

By  KRISHAN KUMAR SHARMA January 24th 2025 01:00 PM -- Updated: January 24th 2025 01:21 PM

Trumps birthright citizenship order : ਅਮਰੀਕੀ ਅਦਾਲਤ ਨੇ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਰਾਸ਼ਟਰਪਤੀ ਬਣਦਿਆਂ ਹੀ ਟਰੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ 20 ਫਰਵਰੀ ਤੋਂ ਬਾਅਦ ਅਮਰੀਕਾ 'ਚ ਇਹ ਡਰ ਸੀ ਕਿ ਉਨ੍ਹਾਂ ਲੋਕਾਂ ਲਈ ਨਾਗਰਿਕਤਾ ਦਾ ਰਾਹ ਬੰਦ ਹੋ ਜਾਵੇਗਾ, ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾ ਹੋਣ ਦੇ ਬਾਵਜੂਦ ਜਨਮ ਦੇ ਆਧਾਰ 'ਤੇ ਅਮਰੀਕੀ ਨਾਗਰਿਕਤਾ ਹਾਸਲ ਕਰਦੇ ਸਨ। ਹਾਲਾਂਕਿ ਅਦਾਲਤ ਨੇ ਸਪੱਸ਼ਟ ਤੌਰ 'ਤੇ ਟਰੰਪ ਦੇ ਹੁਕਮ ਨੂੰ 'ਅਸੰਵਿਧਾਨਕ' ਕਰਾਰ ਦਿੱਤਾ ਹੈ।

ਟਰੰਪ ਦੇ ਹੁਕਮ 'ਤੇ ਅਸਥਾਈ ਰੋਕ

ਡੈਮੋਕਰੇਟਸ ਦੀ ਅਗਵਾਈ ਵਾਲੇ ਚਾਰ ਰਾਜਾਂ ਨੇ ਜਨਮ ਅਧਿਕਾਰ ਨਾਗਰਿਕਤਾ 'ਤੇ ਟਰੰਪ ਦੇ ਫੈਸਲੇ ਖਿਲਾਫ ਅਦਾਲਤ ਤੱਕ ਪਹੁੰਚ ਕੀਤੀ ਸੀ। ਕੇਸ ਦੀ ਸੁਣਵਾਈ ਤੋਂ ਬਾਅਦ ਅਮਰੀਕੀ ਜ਼ਿਲ੍ਹਾ ਜੱਜ ਜੌਹਨ ਕੋਫਨਰ ਨੇ ਟਰੰਪ ਨੂੰ ਇਸ ਹੁਕਮ ਨੂੰ ਲਾਗੂ ਕਰਨ ਤੋਂ ਰੋਕ ਦਿੱਤਾ। ਇੱਕ ਹੁਕਮ ਵਿੱਚ ਅਦਾਲਤ ਨੇ ਟਰੰਪ ਦੇ ਹੁਕਮਾਂ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ।

ਡੋਨਾਲਡ ਟਰੰਪ ਦੇ ਹੁਕਮਾਂ ਨਾਲ ਕੌਣ ਪ੍ਰਭਾਵਿਤ ਹੋਇਆ?

ਜਾਣਕਾਰੀ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਹੁਕਮ 20 ਫਰਵਰੀ ਤੋਂ ਅਮਰੀਕਾ ਵਿੱਚ ਲਾਗੂ ਹੋਣਾ ਸੀ। ਫੈਡਰਲ ਜੱਜ ਦਾ ਇਹ ਹੁਕਮ ਡੈਮੋਕ੍ਰੇਟ ਦੀ ਅਗਵਾਈ ਵਾਲੇ ਰਾਜਾਂ ਅਤੇ ਨਾਗਰਿਕ ਅਧਿਕਾਰ ਸਮੂਹਾਂ ਰਾਹੀਂ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਆਇਆ ਹੈ। ਦੱਸ ਦਈਏ ਕਿ ਲੰਘੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਡੋਨਾਲਡ ਟਰੰਪ ਨੇ ਅਮਰੀਕੀ ਏਜੰਸੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਅਜਿਹੇ ਬੱਚਿਆਂ ਦੀ ਨਾਗਰਿਕਤਾ ਨਾ ਲੈਣ, ਜਿਨ੍ਹਾਂ ਦੇ ਮਾਂ ਜਾਂ ਪਿਤਾ ਅਮਰੀਕੀ ਨਾਗਰਿਕ ਨਹੀਂ ਹਨ।

ਅਦਾਲਤ ਨੇ ਦੱਸਿਆ 14ਵੀਂ ਸੋਧ ਦੀ ਉਲੰਘਣਾ

ਵਾਸ਼ਿੰਗਟਨ, ਐਰੀਜ਼ੋਨਾ, ਇਲੀਨੋਇਸ ਅਤੇ ਓਰੇਗਨ ਵਰਗੇ ਡੈਮੋਕਰੇਟਿਕ ਸ਼ਾਸਿਤ ਰਾਜਾਂ ਨੇ ਕਿਹਾ ਕਿ ਟਰੰਪ ਦਾ ਆਦੇਸ਼ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਦੇ ਨਾਗਰਿਕਤਾ ਧਾਰਾ ਵਿੱਚ ਦਰਜ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਇਸ ਵਿਚ ਇਹ ਵਿਵਸਥਾ ਹੈ ਕਿ ਅਮਰੀਕਾ ਵਿਚ ਪੈਦਾ ਹੋਇਆ ਕੋਈ ਵੀ ਵਿਅਕਤੀ ਦੇਸ਼ ਦਾ ਨਾਗਰਿਕ ਹੈ। ਉਨ੍ਹਾਂ ਕਿਹਾ, "ਇਹ ਮੇਰੇ ਦਿਮਾਗ ਨੂੰ ਚਕਰਾਅ ਦੇਣ ਵਾਲਾ ਹੈ। ਇਹ ਸਪੱਸ਼ਟ ਤੌਰ 'ਤੇ ਗੈਰ-ਸੰਵਿਧਾਨਕ ਆਦੇਸ਼ ਹੈ।"

Related Post