'ਨੀਂਦ ਨਾ ਵੇਖੋ ਬਿਸਤਰਾ...' ਰੇਲਵੇ ਪਟੜੀ 'ਤੇ ਛੱਤਰੀ ਤਾਣ ਕੇ ਸੁੱਤਾ ਸੀ ਵਿਅਕਤੀ, ਅਚਾਨਕ ਆ ਗਈ ਰੇਲ, ਵੇਖੋ viral video
Prayagraj viral video : ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਵਿਅਕਤੀ ਰੇਲਵੇ ਪਟੜੀ 'ਤੇ ਛੱਤਰੀ ਲੈ ਕੇ ਆਰਾਮ ਨਾਲ ਸੁਸਤਾ ਰਿਹਾ ਹੈ। ਇਸ ਦੌਰਾਨ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਹਮਣੇ ਤੋਂ ਕੋਈ ਰੇਲ ਆ ਰਹੀ ਹੈ।
UP Viral Video : ਤੁਸੀਂ ਅਕਸਰ ਲੋਕਾਂ ਨੂੰ ਸੜਕ ਦੇ ਕਿਨਾਰੇ ਜਾਂ ਦਰੱਖਤਾਂ ਦੀ ਛਾਂ ਹੇਠ ਸੌਂਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਨੂੰ ਰੇਲਵੇ ਟ੍ਰੈਕ 'ਤੇ ਸੁੱਤੇ ਦੇਖਿਆ ਹੈ? ਸੋਸ਼ਲ ਮੀਡੀਆ 'ਤੇ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਅਜਿਹੀ ਹੀ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਕਿ ਰੇਲਵੇ ਪਟੜੀ 'ਤੇ ਛੱਤਰੀ ਲੈ ਕੇ ਸੁੱਤਾ ਨਜ਼ਰ ਆ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਵਿਅਕਤੀ ਰੇਲਵੇ ਪਟੜੀ 'ਤੇ ਛੱਤਰੀ ਲੈ ਕੇ ਆਰਾਮ ਨਾਲ ਸੁਸਤਾ ਰਿਹਾ ਹੈ। ਇਸ ਦੌਰਾਨ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਹਮਣੇ ਤੋਂ ਕੋਈ ਰੇਲ ਆ ਰਹੀ ਹੈ। ਰੇਲ ਗੱਡੀ ਦੇ ਪਾਇਲਟ ਨੇ ਜਦੋਂ ਉਸ ਨੂੰ ਦੇਖਿਆ ਤਾਂ ਅਚਾਨਕ ਰੇਲ ਰੋਕੀ, ਜਿਸ ਕਾਰਨ ਵਿਅਕਤੀ ਦੀ ਜਾਨ ਬਚ ਗਈ।
ਪਾਇਲਟ ਨੇ ਰੇਲ ਰੋਕ ਕੇ ਜਗਾਇਆ ਵਿਅਕਤੀ
ਰੇਲਵੇ ਪਟੜੀ 'ਤੇ ਵਿਅਕਤੀ ਨੂੰ ਸੁੱਤਾ ਪਿਆ ਦੇਖ ਕੇ ਡਰਾਈਵਰ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਰੇਲ ਨੂੰ ਰੋਕਿਆ। ਉਪਰੰਤ ਉਹ ਵਿਅਕਤੀ ਕੋਲ ਪਹੁੰਚਿਆ ਅਤੇ ਉਸ ਨੂੰ ਜਗਾਇਆ ਤੇ ਤੁਰੰਤ ਉਥੋਂ ਜਾਣ ਲਈ ਕਿਹਾ। ਪਾਇਲਟ ਵੱਲੋਂ ਜਗਾਉਣ ਤੋਂ ਬਾਅਦ ਅੱਧਖੜ ਉਮਰ ਦਾ ਵਿਅਕਤੀ ਛੱਤਰੀ ਲੈ ਕੇ ਉਥੋਂ ਚਲਾ ਗਿਆ। ਇਸ ਦੌਰਾਨ ਕਿਸੇ ਨੇ ਇਸ ਸਾਰੀ ਘਟਨਾ ਦਾ ਵੀਡੀਓ ਬਣਾ ਲਿਆ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਘਟਨਾ ਵੀਰਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਇਮਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਵੀਕੇ ਚੌਰਸੀਆ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਪਾਇਲਟ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਟਰੇਨ ਰੋਕਣ ਦੀ ਕੋਈ ਸੂਚਨਾ ਨਹੀਂ ਦਿੱਤੀ ਹੈ।
ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ। ਕੁਝ ਲੋਕ ਇਸ 'ਤੇ ਹੈਰਾਨੀ ਪ੍ਰਗਟ ਕਰ ਰਹੇ ਹਨ। ਜਦਕਿ ਕੁਝ ਲੋਕੋ ਪਾਇਲਟ ਦੀ ਇੱਕ ਵਿਅਕਤੀ ਦੀ ਜਾਨ ਬਚਾਉਣ ਲਈ ਤਾਰੀਫ ਵੀ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, "ਵਿਅਕਤੀ ਕਮਾਲ ਕਰ ਰਿਹਾ ਸੀ, ਰੇਲਵੇ ਟ੍ਰੈਕ ਸ਼ਾਇਦ ਹੀ ਸੌਣ ਦੀ ਜਗ੍ਹਾ ਹੈ।" ਇੱਕ ਹੋਰ ਯੂਜ਼ਰ ਨੇ ਕਿਹਾ, "ਸਾਡੇ ਦੇਸ਼ ਵਿੱਚ ਸ਼ਾਨਦਾਰ ਲੋਕ ਹਨ..."