UP Board Exam : ਪਹਿਲੇ ਹੀ ਦਿਨ 10ਵੀਂ ਤੇ 12ਵੀਂ ਦੇ 4 ਲੱਖ ਤੋਂ ਵਧ ਵਿਦਿਆਰਥੀਆਂ ਨੇ ਛੱਡੀ ਪ੍ਰੀਖਿਆ

By  Ravinder Singh February 17th 2023 12:25 PM

ਲਖਨਊ: ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (ਯੂਪੀ ਬੋਰਡ) ਦੀ ਹਾਈ ਸਕੂਲ ਅਤੇ ਇੰਟਰਮੀਡੀਏਟ ਪ੍ਰੀਖਿਆ ਦੇ ਪਹਿਲੇ ਹੀ ਦਿਨ ਵੀਰਵਾਰ ਨੂੰ 4,02,054 ਉਮੀਦਵਾਰ ਪ੍ਰੀਖਿਆ ਦੇਣ ਲਈ ਨਹੀਂ ਪੁੱਜੇ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 2,17,702 ਉਮੀਦਵਾਰਾਂ ਨੇ ਪਹਿਲੀ ਸ਼ਿਫਟ ਵਿੱਚ ਹਾਈ ਸਕੂਲ ਹਿੰਦੀ ਅਤੇ ਐਲੀਮੈਂਟਰੀ ਹਿੰਦੀ ਦੀ ਪ੍ਰੀਖਿਆ ਛੱਡ ਦਿੱਤੀ। ਦੂਜੀ ਸ਼ਿਫਟ 'ਚ, 1,83,865 ਉਮੀਦਵਾਰਾਂ ਨੇ ਇੰਟਰਮੀਡੀਏਟ ਹਿੰਦੀ ਅਤੇ ਜਨਰਲ ਹਿੰਦੀ ਦੀ ਪ੍ਰੀਖਿਆ ਦਿੱਤੀ, ਜਦੋਂ ਕਿ 487 ਉਮੀਦਵਾਰ ਇੰਟਰਮੀਡੀਏਟ ਮਿਲਟਰੀ ਸਾਇੰਸ ਦੀ ਪ੍ਰੀਖਿਆ 'ਚ ਸ਼ਾਮਲ ਨਹੀਂ ਹੋਏ।


ਪਹਿਲੀ ਸ਼ਿਫਟ 'ਚ ਹਾਈ ਸਕੂਲ ਹਿੰਦੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਗੜਬੜੀ ਦੇ ਮਾਮਲੇ 'ਚ ਸ਼੍ਰੀ ਨੋਥਿਤ ਨੰਦਨ ਇੰਟਰ ਕਾਲਜ ਦੇ ਪ੍ਰਿੰਸੀਪਲ ਯੋਗੇਂਦਰ ਯਾਦਵ ਦੇ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਉਥੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਦੌਰਾਨ ਹਾਈ ਸਕੂਲ ਹਿੰਦੀ ਵਿਸ਼ੇ ਦੀ ਪ੍ਰੀਖਿਆ 'ਚ ਪਹਿਲੀ ਪਾਰੀ ਵਿਚ ਗਾਜ਼ੀਪੁਰ 'ਚ 5, ਮਥੁਰਾ, ਜੌਨਪੁਰ, ਬੁਲੰਦਸ਼ਹਿਰ ਅਤੇ ਲਖਨਊ ਵਿਚ ਇਕ-ਇਕ ਪ੍ਰੀਖਿਆਰਥੀ ਫੜੇ ਗਏ, ਜੋ ਹੋਰਨਾਂ ਦੀ ਥਾਂ 'ਤੇ ਪ੍ਰੀਖਿਆ ਦੇ ਰਹੇ ਸਨ।

ਇਹ ਵੀ ਪੜ੍ਹੋ : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਸਾਥੀਆਂ ਵਿਰੁੱਧ ਮਾਮਲਾ ਦਰਜ

ਇਨ੍ਹਾਂ ਉਮੀਦਵਾਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪ੍ਰੀਖਿਆ ਦੌਰਾਨ ਹਾਈ ਸਕੂਲ ਵਿਚ 10 ਵਿਦਿਆਰਥੀ ਜਦਕਿ ਇੰਟਰਮੀਡੀਏਟ ਵਿਚ ਇਕ ਵਿਦਿਆਰਥੀ ਨਕਲ ਮਾਰਦਾ ਫੜਿਆ ਗਿਆ। ਰਾਜ ਦੇ 8753 ਪ੍ਰੀਖਿਆ ਕੇਂਦਰਾਂ 'ਤੇ ਲਈ ਗਈ ਪ੍ਰੀਖਿਆ ਲਈ ਕੁੱਲ 5885745 ਉਮੀਦਵਾਰ ਰਜਿਸਟਰਡ ਹਨ। ਇਨ੍ਹਾਂ ਵਿੱਚੋਂ ਹਾਈ ਸਕੂਲ ਦੇ ਉਮੀਦਵਾਰਾਂ ਦੀ ਗਿਣਤੀ 3116487 ਅਤੇ ਇੰਟਰਮੀਡੀਏਟ ਦੇ ਉਮੀਦਵਾਰਾਂ ਦੀ ਗਿਣਤੀ 2769258 ਹੈ। ਇਸ ਦੌਰਾਨ ਯੂਪੀ ਦੇ ਸੈਕੰਡਰੀ ਸਿੱਖਿਆ ਮੰਤਰੀ ਨੇ ਮੁਰਾਦਾਬਾਦ 'ਚ ਤਿਲਕ ਲਗਾਇਆ ਤੇ ਪ੍ਰੀਖਿਆਰਥੀਆਂ ਨੂੰ ਮਠਿਆਈਆਂ ਖੁਆ ਕੇ ਸਵਾਗਤ ਕੀਤਾ।

Related Post