ਕੇਂਦਰੀ ਗ੍ਰਹਿ ਮੰਤਰਾਲੇ ਨੇ CoWIN ਸਰਟੀਫਿਕੇਟ ਤੋਂ ਹਟਾਈ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ, ਜਾਣੋ ਕਿਉਂ

Home Ministry removed picture of PM Modi from CoWIN certificate: ਕੇਂਦਰੀ ਗ੍ਰਹਿ ਮੰਤਰਾਲੇ ਨੇ CoWIN ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਹਟਾ ਦਿੱਤਾ ਹੈ। ਇਹ ਕਾਰਵਾਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜ਼ਾਬਤੇ ਤਹਿਤ ਕੀਤੀ ਗਈ ਹੈ।

By  KRISHAN KUMAR SHARMA May 2nd 2024 09:10 AM -- Updated: May 2nd 2024 09:20 AM

Home Ministry removed picture of PM Modi from CoWIN certificate: ਕੇਂਦਰੀ ਗ੍ਰਹਿ ਮੰਤਰਾਲੇ ਨੇ CoWIN ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਹਟਾ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਇਹ ਕਾਰਵਾਈ ਆਮ ਚੋਣਾਂ ਤੋਂ ਪਹਿਲਾਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਪਿੱਛੋਂ ਸਾਰੀਆਂ ਸਰਕਾਰੀ ਵੈੱਬਸਾਈਟਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਗਈਆਂ ਸਨ।

ਸਰਟੀਫਿਕੇਟ 'ਚ ਪਹਿਲਾਂ ਪ੍ਰਧਾਨ ਮੰਤਰੀ ਦੀ ਇੱਕ ਤਸਵੀਰ ਦੇ ਨਾਲ ਸੰਦੇਸ਼ ਲਿਖਿਆ ਹੋਇਆ ਸੀ ਕਿ ''ਦਵਾਈ ਵੀ ਅਤੇ ਕੜਾਈ ਵੀ...ਮਿਲ ਕੇ ਭਾਰਤ ਕੋਵਿਡ-19 ਮਹਾਂਮਾਰੀ ਨੂੰ ਹਰਾ ਦੇਵੇਗਾ।'' 

 

ਤਤਕਾਲੀ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਟੀਕਾਕਰਨ ਸਰਟੀਫਿਕੇਟ ਵਿੱਚ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਤਸਵੀਰ ਜਨਤਕ ਹਿੱਤ ਵਿੱਚ ਟੀਕਾਕਰਨ ਤੋਂ ਬਾਅਦ ਵੀ ਕੋਵਿਡ-19 ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਲਈ ਲਾਈ ਗਈ ਸੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਅਗਸਤ 2021 ਵਿੱਚ ਰਾਜ ਸਭਾ ਵਿੱਚ ਇੱਕ ਜਵਾਬ ਵਿੱਚ ਟੀਕੇ ਦੇ ਸਰਟੀਫਿਕੇਟਾਂ ਵਿੱਚ ਸ਼੍ਰੀ ਮੋਦੀ ਦੀ ਫੋਟੋ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਇਆ ਸੀ, ਹਾਲਾਂਕਿ ਦੂਜੇ ਦੇਸ਼ਾਂ ਨੇ ਆਪਣੇ ਨੇਤਾਵਾਂ ਦੀਆਂ ਤਸਵੀਰਾਂ ਨੂੰ ਇਨ੍ਹਾਂ ਬਰਾਬਰ ਸਰਟੀਫਿਕੇਟਾਂ ਵਿੱਚ ਸ਼ਾਮਲ ਨਹੀਂ ਕੀਤਾ ਸੀ।

Related Post