'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਹੋਰ ਵੱਡਾ ਬਿਆਨ

ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਮੈ ਅੰਮ੍ਰਿਤਪਾਲ ਮਾਮਲੇ ’ਚ ਕੇਂਦਰ ਤੱਕ ਗੱਲ ਪਹੁੰਚਾਉਣ ਲਈ ਤਿਆਰ ਹਾਂ। ਜੇ ਅੰਮ੍ਰਿਤਪਾਲ ਦੇ ਮਾਪੇ ਚਾਹੁਣ ਤਾਂ ਉਹ ਉਨ੍ਹਾਂ ਦੇ ਨਾਲ ਮੁਲਾਕਾਤ ਕਰ ਸਕਦੇ ਹਨ।

By  Aarti June 16th 2024 03:51 PM

Union Minister Ravneet Singh Bittu: ਕੇਂਦਰੀ ਰੇਲ ਅਤੇ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਸਵਾਲਾਂ ਵਿੱਚ ਡਿਬਰੂਗਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਵੱਡਾ ਬਿਆਨ ਦਿੱਤਾ ਹੈ। ਦੱਸ ਦਈਏ ਕਿ ਰਾਜ ਮੰਤਰੀ ਬਣਨ ਦੇ ਬਾਅਦ ਪਹਿਲੀ ਵਾਰ ਉਹ ਲੁਧਿਆਣਾ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਸਰਕਟ ਹਾਊਸ ’ਚ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਗਾਡ ਆਫ ਓਨਰ ਵੀ ਦਿੱਤਾ। 

ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਮੈ ਅੰਮ੍ਰਿਤਪਾਲ ਮਾਮਲੇ ’ਚ ਕੇਂਦਰ ਤੱਕ ਗੱਲ ਪਹੁੰਚਾਉਣ ਲਈ ਤਿਆਰ ਹਾਂ। ਜੇ ਅੰਮ੍ਰਿਤਪਾਲ ਦੇ ਮਾਪੇ ਚਾਹੁਣ ਤਾਂ ਉਹ ਉਨ੍ਹਾਂ ਦੇ ਨਾਲ ਮੁਲਾਕਾਤ ਕਰ ਸਕਦੇ ਹਨ। ਅੰਮ੍ਰਿਤਪਾਲ ਸਿੰਘ ਤੇ ਭਗਵੰਤ ਮਾਨ ਦੀ ਸਰਕਾਰ ਨੇ ਐਨਐਸਏ ਲਗਾਇਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਜੇਲ੍ਹਾਂ ’ਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਉਨ੍ਹਾਂ ਨੇ ਗੱਲ ਕੀਤੀ। 

ਇਸ ਤੋਂ ਇਲਾਵਾ ਉਨ੍ਹਾਂ ਨੇ ਆਉਣ ਵਾਲੀਆਂ ਨਗਰ ਨਿਗਮ ਚੋਣ ਦੇ ਦੌਰਾਨ ਲੁਧਿਆਣਾ ’ਚ ਪਾਰਟੀ ਦੀ ਭਾਰੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬਿੱਟੂ ਨੇ ਰੇਲਵੇ ਦੇ ਵੱਲੋਂ ਪੰਜਾਬ ਦੇ ਵਿੱਚ ਚੱਲ ਰਹੇ ਵੱਖਰੋ ਵ੍ੱਖਰੇ ਪ੍ਰੋਜੈਕਟ ਬਾਰੀ ਵੀ ਜਾਣਕਾਰੀ ਦਿੱਤੀ। ਖ਼ਾਸ ਤੌਰ ’ਤੇ ਉਨ੍ਹਾਂ ਨੇ ਮੋਹਾਲੀ-ਰਾਜਪੁਰਾ-ਪਟਿਆਲਾ ਲਿੰਕ ਰੇਲ ਲਈ ਜ਼ਮੀਨ ਇਕਵਾਇਰ ਕਰਨ ਲਈ ਮੁੱਖ ਮੰਤਰੀ ਦੇ ਨਾਲ ਗੱਲ ਕਰਨ ਦਾ ਦਾਅਵਾ ਕੀਤਾ। 

ਇਸ ਤੋਂ ਪਹਿਲਾਂ ਉਨ੍ਹਾਂ ਨੇ ਅਗਲਾ ਨਗਰ ਨਿਗਮ ਚੋਣ ਦੇ ਦੌਰਾਨ ਲੁਧਿਆਣਾ ਵਿੱਚ ਪਾਰਟੀ ਦੀ ਭਾਰੀ ਜਿੱਤ ਦਾ ਦਾਅਵਾ ਕੀਤਾ ਹੈ।  ਇਸ ਤੋਂ ਇਲਾਵਾ, ਬਿੱਟੂ ਨੇ ਰੇਲਵੇ ਦੀ ਤਰਫ਼ ਤੋਂ ਪੰਜਾਬ ਵਿੱਚ ਚੱਲ ਰਹੇ ਵੱਖਰੇ-ਵੱਖਰੇ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਦਿੱਤੀ।  ਖਾਸ ਤੌਰ 'ਤੇ ਉਨ੍ਹਾਂ ਨੇ ਮੋਹਾਲੀ-ਰਾਜਪੁਰਾ-ਪਟਿਆਲਾ ਲਿੰਕ ਰੇਲ ਕੋਹ ਜ਼ਮੀਨ ਇਕਵਾਇਰ ਕਰਨ ਲਈ ਮੁੱਖ ਮੰਤਰੀ ਤੋਂ ਗੱਲ ਕਰਨ ਦਾ ਦਾਅਵਾ ਕੀਤਾ। 

ਇਹ ਵੀ ਪੜ੍ਹੋ: ਗੰਗਾ ਦੁਸਹਿਰੇ 'ਤੇ ਨਹਾਉਣ ਗਏ ਸ਼ਰਧਾਲੂਆਂ ਦੀ ਕਿਸ਼ਤੀ ਪਲਟੀ, ਇੱਕੋ ਪਰਿਵਾਰ ਦੇ 5 ਜੀਅ ਲਾਪਤਾ

Related Post