NHM ਗਰਾਂਟ 'ਤੇ ਕੇਂਦਰੀ ਸਿਹਤ ਮੰਤਰੀ ਦਾ ਵੱਡਾ ਬਿਆਨ; BJP ਦੇ ਮੰਤਰੀ ਨਾਲ ਖੁਲ੍ਹ ਕੇ ਵਿਚਰੀ ਕਾਂਗਰਸੀ MP

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਿਹਤ ਸਬੰਧੀ ਮਸਲੇ ਜ਼ੋਰਦਾਰ ਢੰਗ ਨਾਲ ਉਭਾਰੇ।

By  Jasmeet Singh March 5th 2023 04:17 PM

ਪਟਿਆਲਾ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਿਹਤ ਸਬੰਧੀ ਮਸਲੇ ਜ਼ੋਰਦਾਰ ਢੰਗ ਨਾਲ ਉਭਾਰੇ। ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੀਆਂ ਸਿਹਤ ਨਾਲ ਜੁੜੀਆਂ ਅਹਿਮ ਤੇ ਜਰੂਰੀ ਮੰਗਾਂ ਬਾਰੇ ਇੱਕ ਮੰਗ ਪੱਤਰ ਸੌਂਪਦਿਆਂ। ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਲਿਆਂਦੀ ਜਾ ਰਹੀ ਕ੍ਰਾਂਤੀ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੀ ਮੌਜੂਦ ਸਨ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆਂ ਦਾ ਵੱਡਾ ਬਿਆਨ

ਆਪਣੀ ਪੰਜਾਬ ਫੇਰੀ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆਂ ਨੇ ਵੱਡਾ ਬਿਆਨ ਦਿੰਦੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਦੀ ਗਰਾਂਟ ਸਿਰਫ ਹੈਲਥ ਐਂਡ ਵੈੱਲਨੈੱਸ ਸੈਂਟਰ ਲਈ ਹੀ ਹੈ। ਇਸ ਸਕੀਮ ਨੂੰ ਰਾਜ ਸਰਕਾਰ ਤਬਦੀਲ ਨਹੀਂ ਕਰ ਸੱਕਦੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਗ੍ਰਾੰਟ ਨੂੰ ਤਬਦੀਲ ਨਹੀਂ ਕੀਤਾ ਦਾ ਸਕਦਾ। ਡਾ. ਮਨਸੁਖ ਮਾਂਡਵੀਆਂ ਨੇ ਕਿਹਾ ਕਿ NHM ਦੀ ਗਰਾਂਟ ਰਾਜ ਸਰਕਾਰ ਸਿਰਫ ਹੈਲਥ ਐਂਡ ਵੈੱਲਨੈੱਸ ਸੈਂਟਰ 'ਤੇ ਹੀ ਲਾ ਸਕਦੀ ਹੈ, ਉਸ ਸਕੀਮ ਨੂੰ ਬੰਦ ਭਾਵੇਂ ਕਰ ਸਕਦੀ ਹੈ ਪਰ ਤਬਦੀਲ ਨਹੀਂ ਕਰ ਸੱਕਦੀ। ਇਸ ਦੇ ਨਾਲ ਹੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਰਾਜ ਸਰਕਾਰ ਆਪਣੇ ਤੌਰ ਤੇ ਸਿਹਤ ਦੇ ਕਿਸੇ ਵੀ ਮਾਡਲ ਨੂੰ ਉਤਸ਼ਾਹਿਤ ਕਰ ਸੱਕਦੇ ਹਨ ਪਰ ਕੇਂਦਰ ਦੀ ਗਰਾਂਟ ਨਾਲ ਛੇੜਛਾੜ ਨਹੀਂ ਕੀਤੀ ਜਾ ਸੱਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੇ ਸਿਹਤ ਸਕੱਤਰ ਵੱਲੋਂ ਪੰਜਾਬ ਦੇ ਸਿਹਤ ਸਕੱਤਰ ਨੂੰ ਪੱਤਰ ਲਿਖ ਕੇ ਸਾਫ ਕੀਤਾ ਸੀ ਕਿ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਲਈ ਆਈ ਗਰਾਂਟ ਨੂੰ ਆਮ ਆਦਮੀ ਕਲੀਨਕਾਂ ਤੇ ਲਾਇਆ ਗਿਆ ਹੈ ਜਿਸ ਕਰਕੇ 546 ਕਰੋੜ ਦੀ ਰਹਿੰਦੀ ਗਰਾਂਟ ਜਾਰੀ ਨਹੀਂ ਕੀਤੀ ਜਾਵੇਗੀ।

ਭਾਜਪਾ ਆਗੂਆਂ ਨਾਲ ਖੁਲ੍ਹ ਕੇ ਵਿਚਰ ਰਹੀ ਕਾਂਗਰਸੀ MP

ਪਟਿਆਲਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਪ੍ਰੀਨੀਤ ਕੌਰ, ਜਿਨ੍ਹਾਂ ਨੂੰ ਕਾਂਗਰਸ ਵੱਲੋਂ ਨੋਟਿਸ ਦਿੱਤਾ ਹੋਇਆ, ਵੱਲੋਂ ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਦੇ ਸਵਾਗਤ ਕਰਨ ਤੋਂ ਬਾਅਦ ਗੁਰਦੁਆਰਾ ਦੁਖਨਿਵਾਰਨ ਅਤੇ ਕਾਲੀ ਮਾਤਾ ਮੰਦਿਰ ਵੀ ਨਾਲ ਗਏ। ਭਾਵੇਂ ਕਿ ਪ੍ਰੀਨੀਤ ਕੌਰ ਨੇ ਭਾਜਪਾ ਵਰਕਰਾਂ ਦੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਪਰ ਬਤੋਰ ਮੈਂਬਰ ਪਾਰਲੀਮੈਂਟ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਸ਼ਿਰਕਤ ਕੀਤੀ। ਸਿਆਸੀ ਮਾਹਿਰਾਂ ਅਨੁਸਾਰ ਪ੍ਰੀਨੀਤ ਕੌਰ ਨੋਟਿਸ ਤੋਂ ਬਾਅਦ ਖੁਲ੍ਹ ਕੇ ਭਾਜਪਾ ਆਗੂਆਂ ਨਾਲ ਵਿਚਰਣ ਲੱਗ ਗਏ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਵੱਲੋਂ ਉਨ੍ਹਾਂ ਵਿਰੁੱਧ ਕਿਸੇ ਕਿਸਮ ਦੀ ਸੰਭਾਵਿਤ ਕਾਰਵਾਈ ਦੇ ਬਿਨਾਂ ਕਿਸੇ ਡਰ ਤੋਂ ਅਜਿਹਾ ਕਰ ਰਹੇ ਹਨ। ਸਿਆਸੀ ਮਾਹਿਰਾਂ ਅਨੁਸਾਰ ਐਂਟੀ ਡਿਫੈਕਸ਼ਨ ਲਾਅ ਯਾਨੀ ਕਿ ਦਲ ਬਦਲੂ ਰੋਕੂ ਕਾਨੂੰਨ ਅਨੁਸਾਰ ਜੇ ਪਾਰਟੀ ਕਿਸੇ ਐੱਮਪੀ ਜਾਂ ਐੱਮਐੱਲਏ ਨੂੰ ਪਾਰਟੀ ਵਿਚੋਂ ਕੱਢਦੀ ਹੈ ਤਾਂ ਪਾਰਲੀਮੈਂਟ ਜਾਂ ਵਿਧਾਨ ਸਭਾ ਦੀ ਸੀਟ ਨਹੀਂ ਛੱਡਣੀ ਪੈਂਦੀ ਅਤੇ ਜੇ ਕੋਈ ਮੈਂਬਰ ਆਪਣੇ ਤੌਰ 'ਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਵੇ ਤਾਂ ਉਸਨੂੰ ਮੈਂਬਰੀ ਛੱਡਣੀ ਪਏਗੀ।

Related Post