Union Budget 2024 : ਬਜਟ ਚ ਕਰਦਾਤਾਵਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
Union Budget 2024 : ਮੌਜੂਦਾ ਸਮੇਂ 'ਚ ਟੈਕਸ ਪ੍ਰਣਾਲੀ ਤਹਿਤ 10 ਲੱਖ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਟੈਕਸ ਲਾਗੂ ਹੈ। ਅਜਿਹੇ 'ਚ ਜੇਕਰ ਟੈਕਸ ਸਲੈਬ 'ਚ ਇਹ ਬਦਲਾਅ ਕੀਤਾ ਜਾਂਦਾ ਹੈ ਤਾਂ 18 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਘੱਟੋ-ਘੱਟ 30 ਫੀਸਦੀ ਟੈਕਸ ਨਹੀਂ ਦੇਣਾ ਪਵੇਗਾ।
Modi 3.0 First Budget : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3.0 ਸਰਕਾਰ ਦਾ ਪਹਿਲਾ ਕੇਂਦਰੀ ਬਜਟ 23 ਜੁਲਾਈ ਨੂੰ ਪੇਸ਼ ਹੋਣ ਜਾ ਰਿਹਾ ਹੈ। ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਕਰਦਾਤਾਵਾਂ (Taxpayers) ਨੂੰ ਵੱਡੀਆਂ ਉਮੀਦਾਂ ਹਨ। ਇਸ ਵਾਰ ਦੇ ਬਜਟ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਖਾਸ ਕਰਕੇ ਮੱਧ ਵਰਗ ਨੂੰ ਆਮਦਨ ਕਰ ਨੂੰ ਲੈ ਕੇ ਰਾਹਤ ਦਿੱਤੀ ਜਾ ਸਕਦੀ ਹੈ। ਨਵੀਂ ਅਤੇ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ (Tax Slab) ਵਿੱਚ ਬਦਲਾਅ ਹੋ ਸਕਦੇ ਹਨ। ਜੇਕਰ ਅਜਿਹਾ ਕੁਝ ਐਲਾਨ ਕੀਤਾ ਜਾਂਦਾ ਹੈ ਤਾਂ 10 ਲੱਖ ਰੁਪਏ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਵੱਡਾ ਲਾਭ ਮਿਲੇਗਾ।
ਇਹ ਹੈ ਪ੍ਰਸਤਾਵ
ਨਵੇਂ ਟੈਕਸ ਸਲੈਬ ਦਾ ਪ੍ਰਸਤਾਵ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 18 ਲੱਖ ਰੁਪਏ ਤੋਂ ਵੱਧ ਹੈ ਤਾਂ ਉਸ ਨੂੰ 30 ਫੀਸਦੀ ਟੈਕਸ ਨਹੀਂ ਦੇਣਾ ਪਵੇਗਾ। ਮੌਜੂਦਾ ਸਮੇਂ 'ਚ ਟੈਕਸ ਪ੍ਰਣਾਲੀ ਤਹਿਤ 10 ਲੱਖ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਟੈਕਸ ਲਾਗੂ ਹੈ। ਅਜਿਹੇ 'ਚ ਜੇਕਰ ਟੈਕਸ ਸਲੈਬ 'ਚ ਇਹ ਬਦਲਾਅ ਕੀਤਾ ਜਾਂਦਾ ਹੈ ਤਾਂ 18 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਘੱਟੋ-ਘੱਟ 30 ਫੀਸਦੀ ਟੈਕਸ ਨਹੀਂ ਦੇਣਾ ਪਵੇਗਾ।
ਪੁਰਾਣੀ ਟੈਕਸ ਪ੍ਰਣਾਲੀ
ਜ਼ਿਕਰਯੋਗ ਹੈ ਕਿ ਪੁਰਾਣੀ ਟੈਕਸ ਸਲੈਬ ਤਹਿਤ ਜੇਕਰ ਆਮਦਨ 10 ਲੱਖ ਰੁਪਏ ਤੋਂ ਵੱਧ ਹੈ ਤਾਂ 30 ਫੀਸਦੀ ਟੈਕਸ ਦੇਣਾ ਹੋਵੇਗਾ। ਟੈਕਸ ਢਾਂਚੇ ਦੀ ਗੱਲ ਕਰੀਏ ਤਾਂ 2.5 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ, 5 ਲੱਖ ਤੋਂ 10 ਲੱਖ ਰੁਪਏ ਤੱਕ ਦੀ ਆਮਦਨ 'ਤੇ 20 ਫੀਸਦੀ ਟੈਕਸ ਅਤੇ 10 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਟੈਕਸ ਲਾਗੂ ਹੈ।
ਪ੍ਰਸਤਾਵ ਵਿੱਚ ਇਹ ਵੀ...
80C ਸੀਮਾ: ਵਰਤਮਾਨ ਵਿੱਚ, 2014 ਵਿੱਚ ਤੈਅ ਕੀਤੀ ਗਈ 1.5 ਲੱਖ ਰੁਪਏ ਦੀ ਸੀਮਾ ਨੂੰ ਵਧਾ ਕੇ ਘੱਟੋ-ਘੱਟ 2 ਲੱਖ ਰੁਪਏ ਕੀਤਾ ਜਾਣਾ ਚਾਹੀਦਾ ਹੈ।
80D ਕਟੌਤੀ: ਕੋਵਿਡ ਤੋਂ ਬਾਅਦ ਬੀਮੇ ਦੇ ਪ੍ਰੀਮੀਅਮ ਦੀ ਵਧਦੀ ਲਾਗਤ ਦੇ ਮੱਦੇਨਜ਼ਰ, ਇਸਨੂੰ ਆਮ ਟੈਕਸਦਾਤਾਵਾਂ ਲਈ 50,000 ਰੁਪਏ ਅਤੇ ਸੀਨੀਅਰ ਨਾਗਰਿਕਾਂ ਲਈ 100,000 ਰੁਪਏ ਤੱਕ ਵਧਾ ਦਿੱਤਾ ਜਾਣਾ ਚਾਹੀਦਾ ਹੈ।
ਹੋਮ ਲੋਨ ਦਾ ਵਿਆਜ ਅਤੇ ਮੂਲ ਭੁਗਤਾਨ: ਇਹਨਾਂ ਨੂੰ ਵੱਖਰੇ ਭਾਗਾਂ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜੋ ਕਿ 5 ਲੱਖ ਰੁਪਏ ਤੱਕ ਹੋ ਸਕਦਾ ਹੈ।
87A ਦੇ ਤਹਿਤ ਛੋਟ: 2019 ਵਿੱਚ ਆਖਰੀ ਅਪਡੇਟ ਦੇ ਮੁਕਾਬਲੇ ਇਸ ਨੂੰ 6.3 ਲੱਖ ਰੁਪਏ ਤੱਕ ਦੀ ਆਮਦਨ ਵਿੱਚ ਵਧਾਇਆ ਜਾਣਾ ਚਾਹੀਦਾ ਹੈ।